25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਕਿਸਾਨ ਭਰਾਵਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ- ਏ.ਆਰ. ਜਗਰਾਉਂ

ਜਗਰਾਉਂ, 25 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਸਾਉਣੀ ਸੀਜਨ ਸਾਲ 2026 ਦੌਰਾਨ ਪਰਾਲੀ ਸਾੜਨ ਦੇ ਰੁਝਾਨ ਨੂੰ ਮੁਕੰਮਲ ਬੰਦ ਕਰਨ ਦੇ ਮਕਸਦ ਨਾਲ ਅੱਜ ਮਨਦੀਪ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਜਗਰਾਉਂ ਵਲੋਂ ਏ. ਆਰ ਸਰਕਲ ਜਗਰਾਉਂ ਦੇ ਸਕੱਤਰਾਂ ਨਾਲ ਮੀਟਿੰਗ ਕੀਤੀ।

Ad Position 21
No active advertisement
ਅਜੀਤ ਡੈਸਕ 26-09-2026
ਜਗਰਾਉਂ, 25 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਸਾਉਣੀ ਸੀਜਨ ਸਾਲ 2026 ਦੌਰਾਨ ਪਰਾਲੀ ਸਾੜਨ ਦੇ ਰੁਝਾਨ ਨੂੰ ਮੁਕੰਮਲ ਬੰਦ ਕਰਨ ਦੇ ਮਕਸਦ ਨਾਲ ਅੱਜ ਮਨਦੀਪ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਜਗਰਾਉਂ ਵਲੋਂ ਏ.ਆਰ ਸਰਕਲ ਜਗਰਾਉਂ ਦੇ ਸਕੱਤਰਾਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਇਸ ਸਮੇਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ ਵਲੋਂ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਤੋਂ ਪੂਰੀ ਤਰ੍ਹਾਂ ਪਾਬੰਦੀ ਬਾਰੇ ਜਾਣੂੰ ਕਰਵਾਇਆ ਜਾਵੇ ਅਤੇ ਸੈਟੇਲਾਈਟ ਰਾਹੀ ਪਾਰਲੀ ਸਾੜਨ ਦੇ ਕੇਸ ਵਿਚ ਸਬੰਧਿਤ ਕਿਸਾਨ ਨੂੰ ਪੰਜ ਹਜਾਰ ਤੋਂ ਤੀਹ ਹਜ਼ਾਰ ਤੱਕ ਦੇ ਚਲਾਨ ਤੋਂ ਇਲਾਵਾਂ ਮਾਲ ਰਿਕਾਰਡ ਵਿਚ ਰੈਡ ਐਂਟਰੀ ਸਮੇਤ ਬਣਦੀ ਕਾਨੂੰਨੀ ਕਰਵਾਈ ਬਾਰੇ ਵੀ ਜਾਣੂੰ ਕਰਵਾਇਆ ਜਾਵੇ। ਹਾਜ਼ਰ ਹੋਏ ਸਮੂਹ ਸਕੱਤਰ ਸਭਾਵਾਂ ਨੂੰ ਹਦਾਇਤ ਕੀਤੀ ਗਈ ਕੇ ਸਭਾ ਦੇ ਸੀ.ਐੱਚ.ਸੀ ਰਾਹੀਂ ਚੱਲਣ ਵਾਲੇ ਸੰਦਾਂ ਦੀ ਸਰਵਿਸ ਕਰਵਾਈ ਜਾਵੇ। ਐਡਵਾਂਸ ਬੂਕਿੰਗ ਕੀਤੀ ਜਾਵੇ ਤ ਤੇ ਤਾਰੀਖ ਲਗਾ ਬੁੱਕ ਮੁਕੰਮਲ ਰੱਖੀ ਜਾਵੇ ਅਤੇ ਸੰਦਾਂ ਦੇ ਚੱਲਣ ਦੀ ਡਿਟੇਲ ਆਈ.ਪੀ.ਐੱਸ ਫਾਊਂਡੇਸ਼ਨ ਵਲੋਂ ਤਿਆਰ ਕੀਤਾ ਪਰੋਟਲ ਸੀ.ਐੱਸ.ਪੌਸੀਬਲ ਉੱਪਰ ਰੋਜ਼ਾਨਾ ਅਪਡੇਟ ਕੀਤੀ ਜਾ ਰਹੀ ਹੈ। ਮੀਟਿੰਗ ਵਿਚ ਹਾਜ਼ਰ ਆਏ ਨੋਡਲ ਅਫ਼ਸਰਾਂ ਨੂੰ ਵੀ ਹਦਾਇਤ ਕੀਤੀ ਕਿ ਉਨ੍ਹਾਂ ਅਧੀਨ ਆਉਂਦੇ ਪਿੰਡਾਂ ਵਿਚ ਪਰਾਲੀ ਸਾੜਨ ਤੋਂ ਰੋਕਣ ਲਈ ਵੱਧ ਤੋਂ ਵੱਧ ਜਾਗਰੂਕਤਾ ਕੈਂਪ ਲਗਾਏ ਜਾਣ ਜਿਸ ਨਾਲ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਾਉਣ ਦੇ ਨਾਲ ਨਾਲ ਜ਼ਮੀਨ ਦੀ ਸਿਹਤ ਵਿਚ ਵੀ ਸੁਧਾਰ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬੁਰਜ ਹਕੀਮਾਂ ਵਿਖੇ ਡਰੇਨ ਉੱਪਰ ਨਵੇਂ ਪੁਲ ਦੇ ਨਿਰਮਾਣ ਕਾਰਜ ਦੀ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਆਰੰਭਤਾ ਕਰਵਾ... ਅਗਲੀ ਖ਼ਬਰ ਪੁਲਿਸ ਸੁਸਤ, ਲੁਟੇਰੇ ਚੁਸਤ ਨਕਾਬਪੋਸ਼ ਲੁਟੇਰਿਆਂ ਨੇ ਦਿਨ ਦਿਹਾੜੇ ਮਹਿਲਾ ਤੋਂ ਕੀਤੀ ਪਰਸ ਦੀ ਖੋਹ
Ad Position 24