ਪਿੰਡ ਬੁਰਜ ਹਕੀਮਾਂ ਵਿਖੇ ਡਰੇਨ ਉੱਪਰ ਨਵੇਂ ਪੁਲ ਦੇ ਨਿਰਮਾਣ ਕਾਰਜ ਦੀ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਆਰੰਭਤਾ ਕਰਵਾਈ
ਰਾਏਕੋਟ, 25 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਬੁਰਜ ਹਕੀਮਾਂ ਨੂੰ ਸਰਾਭਾ ਰੋਡ ਨਾਲ ਜੋੜ੍ਹਨ ਵਾਲੀ ਸੜਕ ’ਤੇ ਪੈਂਦੀ ਡਰੇਨ ਉੱਪਰ ਨਵੇਂ ਪੁੱਲ ਦੇ ਨਿਰਮਾਣ ਕਾਰਜ਼ ਦੀ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਆਰੰਭਤਾ ਕਰਵਾਈ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਦੱਸਿਆ ਕਿ ਇਹ ਪੁੱਲ ਇਲਾਕੇ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਇੱਕ ਵੱਡੀ ਮੰਗ ਸੀ।
ਰਾਏਕੋਟ, 25 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਬੁਰਜ ਹਕੀਮਾਂ ਨੂੰ ਸਰਾਭਾ ਰੋਡ ਨਾਲ ਜੋੜ੍ਹਨ ਵਾਲੀ ਸੜਕ ’ਤੇ ਪੈਂਦੀ ਡਰੇਨ ਉੱਪਰ ਨਵੇਂ ਪੁੱਲ ਦੇ ਨਿਰਮਾਣ ਕਾਰਜ਼ ਦੀ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਆਰੰਭਤਾ ਕਰਵਾਈ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਦੱਸਿਆ ਕਿ ਇਹ ਪੁੱਲ ਇਲਾਕੇ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਇੱਕ ਵੱਡੀ ਮੰਗ ਸੀ। ਬਰਸਾਤ ਦੇ ਮੌਸਮ ਦੌਰਾਨ ਡਰੇਨ ਵਿਚ ਪਾਣੀ ਦਾ ਵਹਾਅ ਵਧਣ ਕਰਕੇ ਪਿੰਡ ਬੁਰਜ ਹਕੀਮਾਂ ਦਾ ਆਸਪਾਸ ਦੇ ਪਿੰਡਾਂ ਨਾਲੋਂ ਆਪਸੀ ਸੰਪਰਕ ਪੂਰੀ ਤਰ੍ਹਾਂ ਟੁੱਟ ਜਾਂਦਾ ਸੀ। ਉਨ੍ਹਾਂ ਕਿਹਾ ਕਿ ਪਿੰਡ ਬੁਰਜ ਹਕੀਮਾਂ ਦੇ ਸਰਪੰਚ ਸਰਬਜੀਤ ਸਿੰਘ ਅਤੇ ਪੰਚਾਇਤ ਵਲੋਂ ਇਹ ਗੰਭੀਰ ਸਮੱਸਿਆ ਉਨ੍ਹਾਂ ਦੇ ਧਿਆਨ ਵਿਚ ਲਿਆਂਦੀ ਗਈ ਸੀ ਤਾਂ ਲੋਕਾਂ ਦੀ ਖ਼ੱਜਲ-ਖ਼ੁਆਰੀ ਨੂੰ ਵੇਖਦਿਆਂ ਇਸ ਪੁੱਲ ਦੇ ਨਿਰਮਾਣ ਲਈ ਤੁਰੰਤ ਫੰਡ ਮੰਨਜ਼ੂਰ ਕਰਵਾ ਕੇ ਕੰਮ ਸ਼ੁਰੂ ਕਰਵਾਇਆ ਗਿਆ ਹੈ। ਮੌਕੇ ਸਰਪੰਚ ਸਰਬਜੀਤ ਸਿੰਘ ਬੁਰਜ ਹਕੀਮਾਂ ਅਤੇ ਨਗਰ ਨਿਵਾਸੀਆਂ ਨੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਵੇਂ ਪੁੱਲ ਦੇ ਬਣਨ ਨਾਲ ਲੋਕਾਂ ਦੀ ਆਵਾਜਾਈ ਸੁਚਾਰੂ ਹੋਵੇਗੀ ਅਤੇ ਕਈ ਪਿੰਡਾਂ ਦੇ ਲੋਕਾਂ ਨੂੰ ਬਰਸਾਤੀ ਮੌਸਮ ਵਿਚ ਮਿਲਣ ਵਾਲੀ ਖ਼ੱਜ਼ਲ-ਖ਼ੁਆਰੀ ਤੋਂ ਹਮੇਸ਼ਾ ਲਈ ਛੁਟਕਾਰਾ ਮਿਲੇਗਾ। ਇਸ ਮੌਕੇ ਸਰਪੰਚ ਸਰਬਜੀਤ ਸਿੰਘ ਬੁਰਜ ਹਕੀਮਾਂ, ਸਰਪੰਚ ਜਸਵਿੰਦਰ ਸਿੰਘ ਨੱਥੋਵਾਲ, ‘ਆਪ’ ਪਾਰਟੀ ਇਸਤਰੀ ਵਿੰਗ ਪ੍ਰਧਾਨ ਕੁਲਦੀਪ ਕੌਰ ਦੱਧਾਹੂਰ, ਪੰਚ ਹਰਦੀਪ ਸਿੰਘ ਦੀਪਾ ਗਿੱਲ, ਪੰਚ ਬਲਜਿੰਦਰ ਸਿੰਘ, ਪੰਚ ਕੁਲਦੀਪ ਕੌਰ, ਪੰਚ ਜਸਪ੍ਰੀਤ ਕੌਰ, ਪੰਚ ਭੁਪਿੰਦਰ ਕੌਰ, ਹਰਪਾਲ ਸਿੰਘ ਗਿੱਲ, ਜਗਦੀਪ ਸਿੰਘ ਜੱਗੀ ਪੰਨੂ, ਪਲਵਿੰਦਰ ਸਿੰਘ ਗਰੇਵਾਲ, ਨਵਜੋਤ ਸਿੰਘ ਗਰੇਵਾਲ, ਜਸਦੇਵ ਸਿੰਘ, ਜਸਕਰਨ ਸਿੰਘ ਗਰੇਵਾਲ, ਕਿਸ਼ਨ ਸਿੰਘ, ਅੰਮ੍ਰਿਤਪਾਲ ਸਿੰਘ, ਪਾਲ ਸਿੰਘ, ਕਮਲਜੀਤ ਸਿੰਘ ਢਿੱਲੋਂ ਸਹਾਇਕ ਇੰਜੀਨਿਅਰ ਹਾਜ਼ਰ ਸਨ।