28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸਵਿਫ਼ਟ ਕਾਰ ਤੇ ਆਟੋ ਵਿਚਕਾਰ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

ਰਾਏਕੋਟ, 28 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਸਥਿਤ ਪਿੰਡ ਗੋਂਦਵਾਲ ਵਿਖੇ ਇਕ ਸਵਿਫ਼ਟ ਕਾਰ ਤੇ ਆਟੋ ਵਿਚਕਾਰ ਟੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਬੁਢਲਾਡਾ (ਮਾਨਸਾ), ਜੋ ਆਪਣੀ ਸਵਿਫਟ ਕਾਰ ਐੱਚ.

Ad Position 21
No active advertisement
ਅਜੀਤ ਡੈਸਕ 29-09-2026
ਰਾਏਕੋਟ, 28 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਸਥਿਤ ਪਿੰਡ ਗੋਂਦਵਾਲ ਵਿਖੇ ਇਕ ਸਵਿਫ਼ਟ ਕਾਰ ਤੇ ਆਟੋ ਵਿਚਕਾਰ ਟੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਬੁਢਲਾਡਾ (ਮਾਨਸਾ), ਜੋ ਆਪਣੀ ਸਵਿਫਟ ਕਾਰ ਐੱਚ.ਆਰ 31 ਜੀ 3309 ਵਿਚ ਸਵਾਰ ਹੋ ਕੇ ਲੁਧਿਆਣਾ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਸੰਬੰਧੀ ਸਮਾਗਮ ਵਿਚ ਸ਼ਿਰਕਤ ਕਰਨ ਲਈ ਜਾ ਰਿਹਾ ਸੀ ਪਰ ਜਦੋਂ ਉਹ ਪਿੰਡ ਗੋਂਦਵਾਲ ਨਜ਼ਦੀਕ ਪੁੱਜਿਆ ਤਾਂ ਰਾਏਕੋਟ ਸਾਈਡ ਤੋਂ ਜਾ ਰਹੇ ਆਟੋ ਪੀ.ਬੀ. 10 ਡੀ.ਕੇ. 3538 ਦੇ ਚਾਲਕ ਬਲਵੰਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਰਾਏਕੋਟ ਨੇ ਅਚਾਨਕ ਆਪਣਾ ਆਟੋ ਪਿੰਡ ਗੋਂਦਵਾਲ ਵੱਲ ਨੂੰ ਮੋੜ ਲਿਆ। ਜਿਸ ਦੌਰਾਨ ਦੋਵੇਂ ਵਾਹਨਾਂ ਵਿਚਕਾਰ ਟੱਕਰ ਹੋ ਗਈ ਤੇ ਸਵਿਫ਼ਟ ਕਾਰ ਨੂੰ ਕਾਫ਼ੀ ਨੁਕਸਾਨ ਪੁੱਜਿਆ, ਜਦਕਿ ਹਾਦਸੇ ਵਿਚ ਜਾਨੀ ਨੁਕਸਾਨ ਹੋਣ ਤੋਂ ਵਾਲ-ਵਾਲ ਬਚਾਅ ਰਿਹਾ। ਹਾਦਸੇ ਦੀ ਸੂਚਨਾ ਮਿਲਣ ’ਤੇ ਐਂਮਰਜੈਸੀ ਪੁਲਿਸ 112 ਦੇ ਪੁਲਿਸ ਮੁਲਾਜ਼ਮ ਮੌਕੇ ’ਤੇ ਪੁੱਜੇ ਅਤੇ ਹਾਦਸੇ ਸੰਬੰਧੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਸਵੱਛਤਾ ਰੈਲੀ ਰਾਹੀਂ ਵਿਦਿਆਰਥੀਆਂ ਨੇ ਦਿੱਤਾ ਸਫ਼ਾਈ ਦਾ ਸੰਦੇਸ਼ ਅਗਲੀ ਖ਼ਬਰ ਕੈਪਟਨ ਸੰਦੀਪ ਸੰਧੂ ਹਲਕਾ ਦਾਖਾ ਦੀ ਟੀਮ ਨਾਲ ਗੁੱਗਾ ਮਾੜੀ ਮੰਦਰ ਛਪਾਰ ਹੋਏ ਨਤਮਸਤਕ
Ad Position 24