ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ
ਜਗਰਾਉਂ, 28 ਸਤੰਬਰ (ਗੁਰਦੀਪ ਸਿੰਘ ਮਲਕ)- ਦੇਸ਼ ਦੀ ਆਜ਼ਾਦੀ ਲਈ ਆਪਾ ਵਾਰਨ ਵਾਲੇ ਸ਼ਹੀਦ-ਏ-ਆਜ਼ਮ ਸ: ਸ਼ਹੀਦ ਭਗਤ ਸਿੰਘ ਦਾ 119ਵਾਂ ਜਨਮ ਦਿਹਾੜਾ ਅੱਜ ਜਗਰਾਉਂ ’ਚ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਪ੍ਰਧਾਨ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ ਦੀ ਅਗਵਾਈ ਵਿੱਚ ਬਣਾਇਆ ਗਿਆ। ਇਸ ਸਬੰਧੀ ਜਗਰਾਉਂ ਦੀ ਰਾਣੀ ਝਾਂਸੀ ਚੌਂਕ ਵਿਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਵਿੰਦਰਪਾਲ ਰਾਜੂ ਨੇ ਕਿਹਾ ਕਿ ਅੱਜ ਆਪਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।
ਜਗਰਾਉਂ, 28 ਸਤੰਬਰ (ਗੁਰਦੀਪ ਸਿੰਘ ਮਲਕ)- ਦੇਸ਼ ਦੀ ਆਜ਼ਾਦੀ ਲਈ ਆਪਾ ਵਾਰਨ ਵਾਲੇ ਸ਼ਹੀਦ-ਏ-ਆਜ਼ਮ ਸ: ਸ਼ਹੀਦ ਭਗਤ ਸਿੰਘ ਦਾ 119ਵਾਂ ਜਨਮ ਦਿਹਾੜਾ ਅੱਜ ਜਗਰਾਉਂ ’ਚ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਪ੍ਰਧਾਨ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ ਦੀ ਅਗਵਾਈ ਵਿੱਚ ਬਣਾਇਆ ਗਿਆ। ਇਸ ਸਬੰਧੀ ਜਗਰਾਉਂ ਦੀ ਰਾਣੀ ਝਾਂਸੀ ਚੌਂਕ ਵਿਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਵਿੰਦਰਪਾਲ ਰਾਜੂ ਨੇ ਕਿਹਾ ਕਿ ਅੱਜ ਆਪਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਭਗਤ ਸਿੰਘ ਸਮੇਤ ਹਜ਼ਾਰਾਂ ਸੂਰਬੀਰ ਯੋਧਿਆਂ ਨੇ ਆਪਣੀਆਂ ਕੀਮਤੀ ਜਾਨਾਂ ਦਿੱਤੀਆਂ। ਇਸ ਮੌਕੇ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਸ਼ਹੀਦ ਭਗਤ ਸਿੰਘ ਦੀ ਜਨਮ ਦਿਨ ਦੀ ਖੁਸ਼ੀ ਵਿੱਚ ਲੰਗਰ ਚਲਾਇਆ ਗਿਆ, ਉਸ ਵਿੱਚ ਕਲੱਬ ਦੇ ਮੈਂਬਰਾਂ ਨੇ ਬਹੁਤ ਹੀ ਤਨਦੇਹੀ ਨਾਲ ਸੇਵਾ ਨਿਭਾਈ। ਇਸ ਮੌਕੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸਿੱਧੂ, ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ, ਸਾਬਕਾ ਇੰਸਪੈਕਟਰ ਪ੍ਰੇਮ ਸਿੰਘ ਭੰਗੂ, ਮਾ: ਸੁਖਨੰਦਨ ਗੁਪਤਾ, ਡਾ: ਪ੍ਰੇਮ ਪ੍ਰਕਾਸ਼, ਅਨਿਲ ਸਿਆਲ, ਵਿੱਕੀ ਟੰਡਨ, ਜਿੰਦਰ ਸਿੰਘ ਧਾਲੀਵਾਲ, ਬੌਬੀ ਕਪੂਰ, ਜਰਨੈਲ ਸਿੰਘ ਲੋਹਟ, ਸੰਜੂ ਕੱਕੜ, ਮਾ: ਹਰਦੀਪ ਜੱਸੀ, ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਸੋਨੂੰ ਨਹਿਰੂ ਮਾਰਕੀਟ ਆਦਿ ਹਾਜ਼ਰ ਸਨ।