ਸ਼ਿਵਾਲਿਕ ਮਾਡਲ ਸਕੂਲ ’ਚ ਸੰਪੰਨ ਹੋਇਆ ਗਣਪਤੀ ਵਿਸਰਜਨ ਸਮਾਰੋਹ
ਜਗਰਾਉਂ, 28 ਸਤੰਬਰ (ਵਿਨੋਦ ਕੁਮਾਰ)-ਸ਼ਿਵਾਲਿਕ ਮਾਡਲ ਸਕੂਲ ਵਿਖੇ ਅੱਜ ਬੜੇ ਹੀ ਧੂਮਧਾਮ ਅਤੇ ਭਗਤੀਪੂਰਨ ਮਾਹੌਲ ਵਿਚ ਸ੍ਰੀ ਗਣਪਤੀ ਵਿਸਰਜਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਪਿਛਲੇ ਕਈ ਦਿਨਾਂ ਤੋਂ ਵਿਦਿਆਲੇ ਪਰਿਸਰ ਵਿਚ ਸਥਾਪਿਤ ਭਗਵਾਨ ਸ੍ਰੀ ਗਣੇਸ਼ ਜੀ ਦੀ ਹਰ ਰੋਜ਼ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕੀਤੀ ਜਾ ਰਹੀ ਸੀ।
ਜਗਰਾਉਂ, 28 ਸਤੰਬਰ (ਵਿਨੋਦ ਕੁਮਾਰ)-ਸ਼ਿਵਾਲਿਕ ਮਾਡਲ ਸਕੂਲ ਵਿਖੇ ਅੱਜ ਬੜੇ ਹੀ ਧੂਮਧਾਮ ਅਤੇ ਭਗਤੀਪੂਰਨ ਮਾਹੌਲ ਵਿਚ ਸ੍ਰੀ ਗਣਪਤੀ ਵਿਸਰਜਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਪਿਛਲੇ ਕਈ ਦਿਨਾਂ ਤੋਂ ਵਿਦਿਆਲੇ ਪਰਿਸਰ ਵਿਚ ਸਥਾਪਿਤ ਭਗਵਾਨ ਸ੍ਰੀ ਗਣੇਸ਼ ਜੀ ਦੀ ਹਰ ਰੋਜ਼ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕੀਤੀ ਜਾ ਰਹੀ ਸੀ। ਅੱਜ ਵਿਸਰਜਨ ਦੇ ਪਵਿੱਤਰ ਮੌਕੇ ’ਤੇ ਪੂਰੇ ਵਿਦਿਆਲੇ ਨੂੰ ਫੁੱਲਾਂ ਅਤੇ ਰੌਸ਼ਨੀਆਂ ਨਾਲ ਬਹੁਤ ਸੋਹਣੇ ਢੰਗ ਨਾਲ ਸਜਾਇਆ ਗਿਆ ਸੀ। ਇਸ ਸ਼ੁੱਭ ਮੌਕੇ ’ਤੇ ਸਕੂਲ ਦੇ ਸਮੂਹ ਅਧਿਆਪਕ ਸਾਹਿਬਾਨ, ਵਿਦਿਆਰਥੀ, ਕਰਮਚਾਰੀ, ਮਾਪੇ, ਰਿਸ਼ਤੇਦਾਰ ਅਤੇ ਆਂਢ-ਗੁਆਂਢ ਦੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ । ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਵਾਰੀ-ਵਾਰੀ ਗਣਪਤੀ ਜੀ ਦੇ ਦਰਸ਼ਨ ਕਰਵਾਏ ਗਏ ਅਤੇ ਅਸ਼ੀਰਵਾਦ ਦਿਵਾਇਆ ਗਿਆ। ਸਾਰਿਆਂ ਨੇ ਮਿਲ ਕੇ ਗਣਪਤੀ ਜੀ ਦੀ ਪੂਜਾ-ਅਰਚਨਾ, ਭਜਨ-ਕੀਰਤਨ ਅਤੇ ਆਰਤੀ ਕੀਤੀ। ਇਸ ਦੌਰਾਨ ਗਣਪਤੀ ਬੱਪਾ ਮੋਰਯਾ, ਮੰਗਲ ਮੂਰਤੀ ਮੋਰਯਾ ਦੇ ਜੈਕਾਰਿਆਂ ਨਾਲ ਭਗਤੀਪੂਰਨ ਮਾਹੌਲ ਬਣਿਆ ਰਿਹਾ। ਸਾਰਿਆਂ ਨੇ ਗਣਪਤੀ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਵਿਦਿਆਲੇ, ਵਿਦਿਆਰਥੀਆਂ, ਸਮੂਹ ਸਟਾਫ ਅਤੇ ਸਾਰੇ ਪਰਿਵਾਰਾਂ ਦੇ ਸੁੱਖ, ਖੁਸ਼ਹਾਲੀ, ਚੰਗੀ ਸਿਹਤ ਅਤੇ ਉੱਜਵਲ ਭਵਿੱਖ ਦੀ ਮੰਗਲ ਕਾਮਨਾ ਕੀਤੀ। ਅੰਤ ਵਿੱਚ ਭਾਵੁਕ ਮਾਹੌਲ ਦੇ ਵਿਚਕਾਰ ਢੋਲ-ਨਗਾਰਿਆਂ ਦੀ ਥਾਪ ’ਤੇ ਸ੍ਰੀ ਗਣੇਸ਼ ਜੀ ਨੂੰ ਵਿਧੀ-ਵਿਧਾਨ ਨਾਲ ਵਿਦਾਇਗੀ ਦੇ ਕੇ ਵਿਸਰਜਨ ਕੀਤਾ ਗਿਆ।