ਬਾਰ ਐਸੋਸੀਏਸ਼ਨ ਦੇ ਵਕੀਲਾਂ ਨੂੰ ਕੋਰਟ ਕੰਪਲੈਕਸ ’ਚ ਹੀ ਫੋਟੋਕਾਪੀ ਤੇ ਆਨਲਾਈਨ ਫਰਦ ਤੱਕ ਦੀ ਸਹੂਲਤ ਸ਼ੁਰੂ
ਜਗਰਾਉਂ, 3 ਅਕਤੂਬਰ (ਗੁਰਦੀਪ ਸਿੰਘ ਮਲਕ)-ਬਾਰ ਐਸੋਸੀਏਸ਼ਨ ਜਗਰਾਉਂ ਦੇ ਨਵੇਂ ਚੁਣੇ ਗਏ ਪ੍ਰਧਾਨ ਐਡਵੋਕੇਟ ਵਿਕਰਮ ਬੇਰੀ ਵੱਲੋਂ ਵਕੀਲਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਕੋਰਟ ਕੰਪਲੈਕਸ ਵਿੱਚ ਇੱਕ ਨਵੀਂ ਪਹਿਲ ਕੀਤੀ ਗਈ ਹੈ। ਕੋਰਟ ਕੰਪਲੈਕਸ ਦੀ ਉਸ ਇਮਾਰਤ ਵਿੱਚ, ਜਿੱਥੇ ਵਕੀਲਾਂ ਦੇ ਚੈਂਬਰ ਬਣੇ ਹੋਏ ਹਨ, ਹੁਣ ਫੋਟੋਕਾਪੀ, ਪ੍ਰਿੰਟਿੰਗ, ਸਕੈਨਿੰਗ, ਲੈਮੀਨੇਸ਼ਨ, ਸਟੇਸ਼ਨਰੀ ਸਮੇਤ ਕਈ ਜ਼ਰੂਰੀ ਸਹੂਲਤਾਂ ਉਪਲਬਧ ਹੋਣਗੀਆਂ।
ਕ
ਕੈਪਸ਼ਨ: ਦਾਣਾ ਮੰਡੀ ਮੁੱਲਾਂਪੁਰ/ਰਕਬਾ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਉਣ ਸਮੇਂ ਡਾ: ਕੇ.ਐੱਨ.ਐੱਸ ਕੰਗ ਨਾਲ ਚੇਅਰਮੈਨ ਵਿਜੇ ਬੈਕਟਰ, ਸੈਕਟਰੀ ਗੁਰਦੀਪ ਸਿੰਘ, ਮੰਡੀ ਅਫ਼ਸਰ, ਆੜ੍ਹਤੀ, ਹੋਰ। ਤਸਵੀਰ: ਕ੍ਰਿਪਾਲ ਹੰਬੜਾਂ
04-10-2026
ਜਗਰਾਉਂ, 3 ਅਕਤੂਬਰ (ਗੁਰਦੀਪ ਸਿੰਘ ਮਲਕ)-ਬਾਰ ਐਸੋਸੀਏਸ਼ਨ ਜਗਰਾਉਂ ਦੇ ਨਵੇਂ ਚੁਣੇ ਗਏ ਪ੍ਰਧਾਨ ਐਡਵੋਕੇਟ ਵਿਕਰਮ ਬੇਰੀ ਵੱਲੋਂ ਵਕੀਲਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਕੋਰਟ ਕੰਪਲੈਕਸ ਵਿੱਚ ਇੱਕ ਨਵੀਂ ਪਹਿਲ ਕੀਤੀ ਗਈ ਹੈ। ਕੋਰਟ ਕੰਪਲੈਕਸ ਦੀ ਉਸ ਇਮਾਰਤ ਵਿੱਚ, ਜਿੱਥੇ ਵਕੀਲਾਂ ਦੇ ਚੈਂਬਰ ਬਣੇ ਹੋਏ ਹਨ, ਹੁਣ ਫੋਟੋਕਾਪੀ, ਪ੍ਰਿੰਟਿੰਗ, ਸਕੈਨਿੰਗ, ਲੈਮੀਨੇਸ਼ਨ, ਸਟੇਸ਼ਨਰੀ ਸਮੇਤ ਕਈ ਜ਼ਰੂਰੀ ਸਹੂਲਤਾਂ ਉਪਲਬਧ ਹੋਣਗੀਆਂ। ਬਾਰ ਪ੍ਰਧਾਨ ਐਡਵੋਕੇਟ ਵਿਕਰਮ ਬੇਰੀ ਨੇ ਕਿਹਾ ਕਿ ਕੋਰਟ ਕੰਪਲੈਕਸ ਵਿੱਚ ਹੀ ਇਹ ਸਹੂਲਤ ਮਿਲਣ ਨਾਲ ਵਕੀਲਾਂ ਨੂੰ ਛੋਟੇ-ਛੋਟੇ ਕੰਮਾਂ ਲਈ ਬਾਹਰ ਨਹੀਂ ਜਾਣਾ ਪਵੇਗਾ। ਇਸ ਨਾਲ ਜਿੱਥੇ ਉਨ੍ਹਾਂ ਦੇ ਕੰਮ ਵਿੱਚ ਤੇਜ਼ੀ ਆਵੇਗੀ, ਉੱਥੇ ਉਨ੍ਹਾਂ ਦਾ ਕੀਮਤੀ ਸਮਾਂ ਵੀ ਬਚੇਗਾ। ਉਨ੍ਹਾਂ ਕਿਹਾ ਕਿ ਇਹ ਵਕੀਲਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਸੀ ਅਤੇ ਇਸ ਨੂੰ ਪੂਰਾ ਕਰਨ ਦਾ ਮੌਕਾ ਮਿਲਣ ’ਤੇ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ। ਨਵੀਂ ਸਹੂਲਤ ਤਹਿਤ ਬਲੈਕ ਐਂਡ ਵ੍ਹਾਈਟ ਅਤੇ ਕਲਰ ਫੋਟੋਕਾਪੀ, ਲੈਮੀਨੇਸ਼ਨ, ਕਲਰ ਪ੍ਰਿੰਟਆਊਟ, ਪਾਸਪੋਰਟ ਸਾਈਜ਼ ਸਮੇਤ ਹੋਰ ਸਾਈਜ਼ ਦੀਆਂ ਫੋਟੋਆਂ, ਪੂਰੇ ਪੰਜਾਬ ਦੀ ਆਨਲਾਈਨ ਵੈਲਿਡ ਫਰਦ, ਏ4 ਤੋਂ ਏ3 ਸਾਈਜ਼ ਤੱਕ ਕਲਰ ਸਕੈਨਿੰਗ, ਸਾਰੇ ਕੋਰਟ ਫਾਰਮ ਅਤੇ ਵੱਖ-ਵੱਖ ਕਿਸਮ ਦੀ ਸਟੇਸ਼ਨਰੀ ਉਪਲਬਧ ਹੋਵੇਗੀ। ਇਸ ਨਾਲ ਰੋਜ਼ਾਨਾ ਅਦਾਲਤੀ ਕੰਮ ਕਰਨ ਵਾਲੇ ਵਕੀਲਾਂ ਨੂੰ ਲੋੜੀਂਦੇ ਦਸਤਾਵੇਜ਼ ਅਤੇ ਹੋਰ ਸਮਾਨ ਕੋਰਟ ਕੰਪਲੈਕਸ ਵਿੱਚ ਹੀ ਆਸਾਨੀ ਨਾਲ ਮਿਲ ਸਕੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਬਾਰ ਐਸੋਸੀਏਸ਼ਨ ਦੇ ਮੈਂਬਰ ਵਕੀਲ ਹਾਜ਼ਰ ਰਹੇ। ਇਨ੍ਹਾਂ ਵਿੱਚ ਸੀਨੀਅਰ ਐਡਵੋਕੇਟ ਗੁਰਤੇਜ ਸਿੰਘ ਗਿੱਲ, ਸੰਦੀਪ ਗੁਪਤਾ, ਮਹਿੰਦਰ ਸਿੰਘ ਸਿੱਧਵਾਂ, ਰਾਜਿੰਦਰ ਸਿੰਘ ਢਿੱਲੋਂ, ਜੋਗਿੰਦਰ ਸਿੰਘ ਗਿੱਲ, ਬਲਦੇਵ ਗੋਇਲ, ਰਣਜੀਤ ਸਿੰਘ ਰੂਮੀ, ਨਵੀਨ ਗੁਪਤਾ, ਜਰਨੈਲ ਸਿੰਘ ਖਹਿਰਾ, ਅਮਰਜੀਤ ਸਿੰਘ ਲਾਂਬਾ, ਸੁਰਜੀਤ ਯਾਦਵ, ਅਸ਼ੋਕ ਭੰਡਾਰੀ, ਸੁਭਾਸ਼ ਮਹੰਤ, ਬੀ.ਆਰ. ਸ਼ਰਮਾ, ਅਸ਼ਵਨੀ ਭਾਰਦਵਾਜ, ਵਿਜੇ ਬਾਂਸਲ, ਐਡਵੋਕੇਟ ਕੁਲਦੀਪ ਸਿੰਘ ਢੋਲਣ, ਮਨਦੀਪ ਜੇਠੀ, ਹਿਮਾਂਸ਼ੂ ਮਲਿਕ, ਰਾਜਵਿੰਦਰ ਰਾਜਾ, ਬਲਜੀਤ ਕੋਕਰੀ, ਪੰਕਜ ਧਾਂਦ, ਸੱਨੀ ਭੰਗਾਨੀ, ਇੰਦਰ ਚਹਿਲ, ਗੁਰਕੀਰਤ ਸਿੰਘ, ਰਾਜਦੀਪ ਕੋਹਲੀ, ਹਰਕੀਰਤ ਤਲਵੰਡੀ, ਨੀਰਜ ਸ਼ਰਮਾ ਮੌਜੂਦ ਰਹੇ। ਮਹਿਲਾ ਐਡਵੋਕੇਟਾਂ ਵਿੱਚ ਕਿਰਨ ਸਿੱਧਵਾਂ, ਮੂਨ ਝਾਂਝੀ, ਪਰਮਿੰਦਰ ਬਾਜਵਾ, ਦਵਿੰਦਰਪਾਲ ਕੌਰ, ਸ਼ਾਇਨਾ ਕਪੂਰ, ਸਿੰਪਲ ਭੰਡਾਰੀ, ਮਨਦੀਪ ਕੌਰ, ਲਵਪ੍ਰੀਤ ਕੌਰ, ਕਿਰਨ ਪਾਲ ਸਮੇਤ ਹੋਰ ਵਕੀਲ ਵੀ ਹਾਜ਼ਰ ਸਨ।