ਪਿੰਡ ਪੋਨਾ ਵਿਖੇ ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਯਾਦ ਵਿਚ ਪਹਿਲਾ ਖ਼ੂਨਦਾਨ ਕੈਂਪ ਲਗਾਇਆ
ਜਗਰਾਉਂ/ਚੌਂਕੀਮਾਨ, 8 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ, ਤੇਜਿੰਦਰ ਸਿੰਘ ਚੱਢਾ)-ਮਰਹੂਮ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਦੀ ਪਹਿਲੀ ਬਰਸੀ ਮੌਕੇ ਰਾਜਵੀਰ ਜਵੰਦਾ ਦੇ ਪ੍ਰਸੰਸਕਾਂ ਅਤੇ ਪਿੰਡ ਵਾਸੀਆਂ ਵੱਲੋਂ ਆਪਣੇ ਵਿਛੜੇ ਹੋਣਹਾਰ ਸਪੂਤ ਨੂੰ ਬੜੇ ਭਾਵੁਕ, ਸੰਵੇਦਨਸ਼ੀਲ ਅਤੇ ਵਿਲੱਖਣ ਅੰਦਾਜ਼ ਵਿਚ ਸ਼ਰਧਾਂਜਲੀ ਭੇਂਟ ਕੀਤੀ ਗਈ । ਇਸ ਮੌਕੇ ਬਲੱਡ ਸੇਵਾ ਸੁਸਾਇਟੀ ਜਗਰਾਉਂ ਤੇ ਸਰਬੱਤ ਦਾ ਭਲਾ ਟਰੱਸਟ ਜਗਰਾਉਂ ਵੱਲੋਂ ਕੋਕਿਲਾ ਹਸਪਤਾਲ ਜਗਰਾਉਂ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਖ਼ੂਨਦਾਨ ਕੈਂਪ ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਯਾਦ ਵਿਚ ਲਗਾਇਆ ਗਿਆ।
ਜਗਰਾਉਂ/ਚੌਂਕੀਮਾਨ, 8 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ, ਤੇਜਿੰਦਰ ਸਿੰਘ ਚੱਢਾ)-ਮਰਹੂਮ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਦੀ ਪਹਿਲੀ ਬਰਸੀ ਮੌਕੇ ਰਾਜਵੀਰ ਜਵੰਦਾ ਦੇ ਪ੍ਰਸੰਸਕਾਂ ਅਤੇ ਪਿੰਡ ਵਾਸੀਆਂ ਵੱਲੋਂ ਆਪਣੇ ਵਿਛੜੇ ਹੋਣਹਾਰ ਸਪੂਤ ਨੂੰ ਬੜੇ ਭਾਵੁਕ, ਸੰਵੇਦਨਸ਼ੀਲ ਅਤੇ ਵਿਲੱਖਣ ਅੰਦਾਜ਼ ਵਿਚ ਸ਼ਰਧਾਂਜਲੀ ਭੇਂਟ ਕੀਤੀ ਗਈ ।ਇਸ ਮੌਕੇ ਬਲੱਡ ਸੇਵਾ ਸੁਸਾਇਟੀ ਜਗਰਾਉਂ ਤੇ ਸਰਬੱਤ ਦਾ ਭਲਾ ਟਰੱਸਟ ਜਗਰਾਉਂ ਵੱਲੋਂ ਕੋਕਿਲਾ ਹਸਪਤਾਲ ਜਗਰਾਉਂ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਖ਼ੂਨਦਾਨ ਕੈਂਪ ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਯਾਦ ਵਿਚ ਲਗਾਇਆ ਗਿਆ। ਜਿਸ ਦਾ ਉਦਘਾਟਨ ਮਰਹੂਮ ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਦੀ ਸਤਿਕਾਰਯੋਗ ਮਾਤਾ ਪਰਮਜੀਤ ਕੌਰ ਜਵੰਦਾ (ਸਾਬਕਾ ਸਰਪੰਚ) ਅਤੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਮਾਤਾ ਪਰਮਜੀਤ ਕੌਰ ਜਵੰਦਾ ਨੇ ਕਿਹਾ ਰਾਜਵੀਰ ਜਵੰਦਾ ਪ੍ਰਤੀ ਇਲਾਕਾ ਵਾਸੀਆਂ ਦੇ ਮੋਹ ਦਾ ਉਹ ਦੇਣ ਨਹੀਂ ਦੇ ਸਕਦੇ ਤੇ ਉਨ੍ਹਾਂ ਕਿਹਾ ਕਿ ਰਾਜਵੀਰ ਨੂੰ ਸਮਰਪਿਤ ਖ਼ੂਨਦਾਨ ਕਰਨ ਦੇ ਯਤਨ ਨੇ ਮੇਰੇ ਪੁੱਤ ਦੀ ਆਤਮਾ ਨੂੰ ਅਨੰਦਾਇਕ ਸਕੂਨ ਦਿੱਤਾ ਹੈ। ਇਸ ਮੌਕੇ ਬਲੱਡ ਸੇਵਾ ਸੁਸਾਇਟੀ ਜਗਰਾਉਂ ਦੇ ਚੇਅਰਮੈਨ ਧਰਮਿੰਦਰ ਸਿੰਘ ਲੋਹਟ ਨੇ ਕਿਹਾ ਕਿ ਰਾਜਵੀਰ ਜਵੰਦਾ ਸਿਰਫ਼ ਆਪਣੇ ਪਿੰਡ ਅਤੇ ਇਲਾਕੇ ਦਾ ਮਾਣ ਨਹੀਂ ਸੀ ਸਗੋ ਉਹ ਆਲਮੀ ਪੱਧਰ ’ਤੇ ਪੰਜਾਬੀਆਂ ਦੇ ਮਾਣ ਅਤੇ ਪਛਾਣ ਨਾਲ ਜੁੜੀ ਸ਼ਖ਼ਸੀਅਤ ਸੀ। ਉਨ੍ਹਾਂ ਕਿਹਾ ਕਿ ਰਾਜਵੀਰ ਸਰੀਰਕ ਤੌਰ ’ਤੇ ਸਾਡੇ ਵਿਚਕਾਰ ਨਹੀਂ ਰਿਹਾ ਪਰ ਉਸ ਦੀਆਂ ਯਾਦਾਂ, ਉਸ ਦਾ ਸਨੇਹ ਅਤੇ ਉਸ ਨਾਲ ਜੁੜੀਆਂ ਯਾਦਾਂ ਹਮੇਸ਼ਾਂ ਸਾਡੇ ਚੇਤਿਆਂ ਵਿਚ ਜਿਊਂਦੀਆਂ ਰਹਿਣਗੀਆਂ। ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਤੇ ਬਲੱਡ ਸੇਵਾ ਸੁਸਾਇਟੀ ਦੇ ਪ੍ਰਧਾਨ ਬੇਅੰਤ ਸਿੰਘ ਢਿੱਲੋਂ ਨੇ ਕੈਂਪ ਵਿਚ ਪਹੂੰਚੇ ਨੌਜਵਾਨ ਵੀਰਾਂ ਸਮੇਤ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਗੁਰਬਿੰਦਰ ਸਿੰਘ ਪੋਨਾ, ਖੇਡ ਅਫ਼ਸਰ ਕਰਮਜੀਤ ਸਿੰਘ ਪੋਨਾ, ਪ੍ਰਧਾਨ ਦਲਜੀਤ ਸਿੰਘ ਪੋਨਾ, ਬਲਜੀਤ ਸਿੰਘ ਪੋਨਾ, ਤੇਜਿੰਦਰ ਸਿੰਘ ਪੋਨਾ, ਅਜੈਬ ਸਿੰਘ, ਪੰਚ ਗੁਰਪ੍ਰੀਤ ਸਿੰਘ, ਪੰਚ ਗਗਨ ਪੋਨਾ, ਪੰਚ ਲੱਕੀ ਪੰਡਿਤ, ਪੰਚ ਬਹਾਦਰਵੀਰ ਸਿੰਘ, ਰਾਜਿੰਦਰ ਸਿੰਘ ਜੈਨ ਕਾਕਾ, ਨਰੇਸ ਵਰਮਾ, ਰਾਜਪਾਲ ਜੈਨ, ਰੋਹਿਤ ਅਰੋੜਾ, ਵਿਸ਼ਾਲ ਸ਼ਰਮਾ, ਸੁਖਵਿੰਦਰ ਸਿੰਘ ਲੋਹਟ, ਡਾ: ਪ੍ਰਭਦੀਪ ਸਿੰਘ, ਧਰਮਿੰਦਰ ਸਿੰਘ, ਜੱਸਾ ਪੋਨਾ, ਜਗਦੇਵ ਸਿੰਘ ਲੋਹਟ, ਰਾਜਪਾਲ ਸਿੰਘ, ਨੰਬਰਦਾਰ ਪੂਰਨ ਸਿੰਘ, ਨੰਬਰਦਾਰ ਬਲਵਿੰਦਰ ਸਿੰਘ, ਸ਼ਿਵ ਕੁਮਾਰ ਪੋਨਾ, ਜਸਮੇਲ ਸਿੰਘ, ਬਲਦੇਵ ਸਿੰਘ, ਸੁਖਦੀਪ ਸਿੰਘ ਆਦਿ ਹਾਜ਼ਰ ਸਨ।