ਮੰਡੀ ਮੁੱਲਾਂਪੁਰ ’ਚ ਇਸਤਰੀ ਵਿੰਗ ਅਕਾਲੀ ਦਲ (ਬ) ਵਲੋਂ ਸੜਕਾਂ ’ਤੇ ਰੋਸ ਮਾਰਚ
ਮੁੱਲਾਂਪੁਰ-ਦਾਖਾ, 8 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਪੁਲਿਸ ਥਾਣਾ ਪੀ. ਏ.
ਮੁੱਲਾਂਪੁਰ-ਦਾਖਾ, 8 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਪੁਲਿਸ ਥਾਣਾ ਪੀ.ਏ.ਯੂ ਲੁਧਿ: ਵਿਖੇ ਜਸਕਰਨ ਸਿੰਘ, ਹੋਰਨਾਂ ਵਿਰੁੱਧ ਬੀ.ਐੱਨ.ਐੱਸ ਅਤੇ ਅਸਲਾ ਐਕਟ ਧਾਰਾਵਾਂ ਹੇਠ ਦਰਜ ਮੁਕੱਦਮੇ ਨੂੰ ਦਿਓਲ ਪਰਿਵਾਰ ਵਾਰ-ਵਾਰ ਹਲਕਾ ਦਾਖਾ ਵਿਧਾਇਕ ਦੇ ਇਸ਼ਾਰੇ ’ਤੇ ਦਰਜ ਹੋਣ ਦੀ ਗੱਲ ਕਰ ਰਿਹਾ। ਅੱਜ ਸਥਾਨਿਕ ਕਸਬੇ ’ਚ ਸ਼੍ਰੋਮਣੀ ਅਕਾਲੀ ਦਲ (ਬ) ਇਸਤਰੀ ਵਿੰਗ ਆਗੂ ਚਰਨਜੀਤ ਕੌਰ ਦਿਓਲ, ਹਲਕਾ ਦਾਖਾ ਪ੍ਰਧਾਨ ਸੁਖਵਿੰਦਰ ਕੌਰ ਗੁੱਜਰਵਾਲ, ਜਸਪਾਲ ਕੌਰ ਮਾਨ, ਸਾਬਕਾ ਕੌਂਸਲਰ ਸੁਸ਼ੀਲ ਵਿੱਕੀ ਚੌਧਰੀ, ਅਮਨਦੀਪ ਸਿੰਘ ਅਮਨਾ ਸਵੱਦੀ, ਦਵਿੰਦਰ ਸਿੰਘ ਭਨੋਹੜ, ਗੁਰਪਿੰਦਰ ਸਿੰਘ ਬਿੱਲਾ ਬੱਲੋਵਾਲ ਹੋਰਨਾਂ ਦੀ ਅਗਵਾਈ ਹੇਠ ਮਹਿਲਾਵਾਂ ਵਲੋਂ ਇਯਾਲੀ ਵਿਰੁੱਧ ਰੋਸ ਮਾਰਚ ਕੱਢਿਆ ਗਿਆ। ਮੁੱਖ ਚੌਂਕ ਨੇੜੇ ਇਕੱਤਰਤਾ ਨੂੰ ਸੰਬੋਧਨ ਸਮੇਂ ਚਰਨਜੀਤ ਕੌਰ ਦਿਓਲ ਕਿਹਾ ਕਿ ਮੇਰੇ ਪਰਿਵਾਰ ਦੇ ਨਾਲ ਬੀਰਮੀ ਦੋਵਾਂ ਪਰਿਵਾਰਾਂ ਦੇ ਅਕਸ ਨੂੰ ਧੁੰਦਲਾ ਕਰਨ ਲਈ ਸਾਜਿਸ਼ ਤਹਿਤ ਇਯਾਲੀ ਦੀ ਸ਼ਹਿ ’ਤੇ ਮੁਕੱਦਮਾ ਦਰਜ ਹੋਇਆ। ਉਨ੍ਹਾਂ ਕਿਹਾ ਕਿ ਮੇਰੇ ਪੁੱਤਰ-ਨੂੰਹ ਵਲੋਂ ਮਾਨਯੋਗ ਅਦਾਲਤ ਦਾ ਸਹਾਰਾ ਲਿਆ ਜਾ ਰਿਹਾ, ਪਹਿਲਾਂ ਵਾਂਗ ਅਸੀਂ ਜਲਦੀ ਹੀ ਇਸ ਝੂਠੇ ਮਾਮਲੇ ’ਚੋਂ ਵੀ ਪਾਕ-ਪਵਿੱਤਰ ਬਾਹਰ ਆਵਾਂਗੇ। ਚਰਨਜੀਤ ਕੌਰ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਰ ਵੋਟਰ, ਵਰਕਰ ਜਸਕਰਨ ਸਿੰਘ ਦਿਓਲ ਨਾਲ ਚੱਟਾਨ ਵਾਂਗ ਖੜ੍ਹਾ ਹੈ।, ਇਹੋ ਮਨਪ੍ਰੀਤ ਸਿੰਘ ਇਯਾਲੀ ਲਈ ਖ਼ਤਰਾ ਬਣਿਆ ਹੋਇਆ, ਜਿਸ ਨੂੰ ਰੋਕਣ ਲਈ ਸਾਡੇ ਉੱਪਰ ਵਾਰ ਤੇ ਵਾਰ ਕਰ ਰਿਹਾ। ਰੋਸ ਮਾਰਚ ਸਮੇਂ ਮਹਿਲਾ-ਮਰਦ ਸਮੁੱਚੀ ਇਕੱਤਰਤਾ ਦਾ ਧੰਨਵਾਦ ਕਰਦਿਆਂ ਚਰਨਜੀਤ ਕੌਰ ਕਿਹਾ ਕਿ ਮੇਰਾ ਹਲਕਾ ਦਾਖਾ ਅਕਾਲੀ ਦਲ ਦਾ ਵਾਲੰਟੀਅਰ, ਵੋਟਰ ਹਰ ਕੋਈ ਸੱਚ ਨਾਲ ਚੱਟਾਨ ਵਾਂਗ ਖੜ੍ਹਾ ਹੈ।