08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸ੍ਰੀ ਰਾਮ ਕਾਲਜ ਡੱਲਾ ਨੇ ਯੁਵਕ ਅਤੇ ਵਿਰਾਸਤੀ ਮੇਲੇ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਹਠੂਰ, 8 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੋਗਾ-ਫਿਰੋਜ਼ਪੁਰ ਜ਼ੋਨ-3 ਦਾ ਚਾਰ ਰੋਜ਼ਾ ਯੁਵਕ ਅਤੇ ਵਿਰਾਸਤੀ ਮੇਲਾ ਗੋਵਿੰਦ ਨੈਸ਼ਨਲ ਕਾਲਜ, ਨਾਰੰਗਵਾਲ ਵਿਖੇ ਸੰਪੰਨ ਹੋਇਆ। ਜਿਸ ਵਿਚ ਭਾਗ ਲੈਂਦਿਆਂ ਸ੍ਰੀ ਰਾਮ ਕਾਲਜ ਡੱਲਾ ਦੇ ਪ੍ਰਤੀਭਾਗੀਆਂ ਨੇ ਪ੍ਰਿੰਸੀਪਲ ਪ੍ਰਭਜੀਤ ਸਿੰਘ ਦੀ ਅਗਵਾਈ ਹੇਠ ਅਲੱਗ-ਅਲੱਗ ਮੁਕਾਬਲਿਆਂ ’ਚ ਭਾਗ ਲੈ ਕੇ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ।

Ad Position 21
No active advertisement
ਅਜੀਤ ਡੈਸਕ 09-10-2026
ਹਠੂਰ, 8 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੋਗਾ-ਫਿਰੋਜ਼ਪੁਰ ਜ਼ੋਨ-3 ਦਾ ਚਾਰ ਰੋਜ਼ਾ ਯੁਵਕ ਅਤੇ ਵਿਰਾਸਤੀ ਮੇਲਾ ਗੋਵਿੰਦ ਨੈਸ਼ਨਲ ਕਾਲਜ, ਨਾਰੰਗਵਾਲ ਵਿਖੇ ਸੰਪੰਨ ਹੋਇਆ। ਜਿਸ ਵਿਚ ਭਾਗ ਲੈਂਦਿਆਂ ਸ੍ਰੀ ਰਾਮ ਕਾਲਜ ਡੱਲਾ ਦੇ ਪ੍ਰਤੀਭਾਗੀਆਂ ਨੇ ਪ੍ਰਿੰਸੀਪਲ ਪ੍ਰਭਜੀਤ ਸਿੰਘ ਦੀ ਅਗਵਾਈ ਹੇਠ ਅਲੱਗ-ਅਲੱਗ ਮੁਕਾਬਲਿਆਂ ’ਚ ਭਾਗ ਲੈ ਕੇ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ। ਯੁਵਕ ਵਿਰਾਸਤੀ ਮੇਲੇ ਦੇ ਕੰਟੀਜੈਂਟ ਇੰਚਾਰਜ ਪ੍ਰੋ. ਸਤਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਦੀ ਮਿਹਨਤ ਸਦਕਾ ਕਾਲਜ ਯੁਵਕ ਅਤੇ ਵਿਰਾਸਤੀ ਮੇਲੇ ’ਚੋਂ ਹੈਰੀਟੇਜ਼ ਆਰਟ ਐਂਡ ਕਰਾਫਟ ਆਇਟਮਜ਼ ’ਚ ਪੀੜੀ ਬਣਾਉਣ ਦੇ ਮੁਕਾਬਲੇ ’ਚੋਂ ਵਿਦਿਆਰਥਣ ਹਰਸਿਮਰਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਮਹਿੰਦੀ ਲਾਉਣ ਦੇ ਮੁਕਾਬਲੇ ’ਚੋਂ ਵਿਦਿਆਰਥਣ ਅਮਨਦੀਪ ਕੌਰ ਨੇ ਪਹਿਲਾ ਸਥਾਨ ਲਿਆ। ਸੁਖਮਨਦੀਪ ਸਿੰਘ ਟੋਕਰਾ ਬਣਾਉਣ ’ਚ ਦੂਜੇ ਸਥਾਨ ’ਤੇ ਰਿਹਾ। ਰੱਸਾ ਬਣਾਉਣ ’ਚ ਦੋ ਵਿਦਿਆਰਥੀਆਂ ਪਵਨਦੀਪ ਸਿੰਘ ਨੇ ਦੂਜਾ ਸਥਾਨ ਅਤੇ ਆਦਰਸ਼ਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਪਰਾਂਦਾ ਬਣਾਉਣ ’ਚ ਵਿਦਿਆਰਥਣ ਬੇਅੰਤ ਕੌਰ ਨੇ ਤੀਜਾ ਸਥਾਨ ਲਿਆ। ਹਰਪ੍ਰੀਤ ਕੌਰ ਖਿੱਦੋ ਬਣਾਉਣ ’ਚ ਦੂਜੇ ਨੰਬਰ ’ਤੇ ਰਹੀ। ਔਰਤਾਂ ਦੇ ਰਵਾਇਤੀ ਗੀਤ ’ਚੋਂ ਤੀਜਾ ਸਥਾਨ (ਬਰੈਕਟਡ) ਵਿਦਿਆਰਥਣਾਂ ਪ੍ਰਭਜੋਤ ਕੌਰ, ਰਵਨੀਤ ਕੌਰ, ਗੁਰਸਿਮਰਨ ਕੌਰ, ਹਰਸਿਮਰਨ ਕੌਰ, ਸੰਦੀਪ ਕੌਰ ਅਤੇ ਸੁਖਦੀਪ ਕੌਰ ਨੇ ਪ੍ਰਾਪਤ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ। ਕਾਲਜ ਦੇ ਪ੍ਰਿੰਸੀਪਲ ਪ੍ਰਭਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਖੁਸ਼ੀਆਂ ਲੈ ਕੇ ਆਉਂਦੀ ਹੈ। ਜਜ਼ਬਾ ਤੇ ਸਿਰੜ ਹੋਰ ਬਿਹਤਰ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ੍ਰੀ ਦੇਵੀ ਚੰਦ ਸ਼ਰਮਾ, ਸੈਕਟਰੀ ਕਿਰਨਜੀਤ ਸਿੰਘ, ਮੈਂਬਰ ਹੈੱਡ ਮਾ. ਅਵਤਾਰ ਸਿੰਘ, ਮਾ. ਭਗਵੰਤ ਸਿੰਘ, ਮੁਖ਼ਤਿਆਰ ਸਿੰਘ ਨੇ ਜੇਤੂ ਵਿਦਿਆਰਥੀਆਂ ਅਤੇ ਇਨ੍ਹਾਂ ਵੰਨਗੀਆਂ ਦੇ ਇੰਚਾਰਜ ਡਾ. ਪਰਮਿੰਦਰ ਕੌਰ, ਪ੍ਰੋਫ਼ੈਸਰ ਹਰਜੀਤ ਕੌਰ, ਪ੍ਰੋਫ਼ੈਸਰ ਹਰਪ੍ਰੀਤ ਕੌਰ, ਪ੍ਰੋਫੈਸਰ ਗੁਰਜੀਤ ਸਿੰਘ ਅਤੇ ਰਾਜਵਿੰਦਰ ਸਿੰਘ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ’ਚ ਉਤਸ਼ਾਹ ਸੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਪੁੜੈਣ ਵਿਖੇ ਬਲਾਕ ਸਿੱਧਵਾਂ ਬੇਟ-2 ਦੀਆਂ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਅਗਲੀ ਖ਼ਬਰ ਬਲੌਜ਼ਮ ਸਕੂਲ ਵਿਖੇ ਐੱਲ.ਕੇ.ਜੀ. ਦੇ ਵਿਦਿਆਰਥੀਆਂ ਲਈ ਚੀਜ਼ਾਂ ਦੀ ਪਹਿਚਾਣ ਸੰਬੰਧੀ ਗਤੀਵਿਧੀ ਕਰਵਾਈ
Ad Position 24