13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਹੈਰੋਇਨ ਸਮੇਤ ਇਕ ਕਾਬੂ, ਪੰਜ ਪੁਰਾਣੇ ਪਰਚੇ ਦਰਜ

ਹੰਬੜਾਂ, 12 ਅਕਤੂਬਰ (ਮੇਜਰ ਹੰਬੜਾਂ)- ਪੁਲਿਸ ਕਮਿਸ਼ਨਰੇਟ ਲੁਧਿਆਣਾ ਅਧੀਨ ਪੁਲਿਸ ਥਾਣਾ ਲਾਡੋਵਾਲ ਦੇ ਮੁੱਖ ਅਫ਼ਸਰ ਸੁਖਵਿੰਦਰ ਸਿੰਘ ਕਾਹਲੋਂ ਦੀ ਅਗਵਾਈ ਹੇਠ ਪੁਲਿਸ ਚੌਂਕੀ ਹੰਬੜਾਂ ਦੀ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਕਾਰਵਾਈ ਅਮਲ ਵਿਚ ਲਿਆਉਂਦਿਆਂ ਇਕ ਮਹਿਲਾ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ। ਚੌਂਕੀ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਖ਼ਾਸ ਮੁਖ਼ਬਰ ਦੀ ਇਤਲਾਹ ’ਤੇ ਪਿੰਡ ਖਹਿਰਾ ਬੇਟ ਨੇੜੇ ਇਕ ਮਹਿਲਾ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ।

Ad Position 21
No active advertisement
ਹੈਰੋਇਨ ਸਮੇਤ ਕਾਬੂ ਕੀਤੀ ਮਹਿਲਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਇੰਚਾਰਜ ਕੁਲਵਿੰਦਰ ਸਿੰਘ, ਨਾਲ ਮੁਨਸ਼ੀ ਸੁੱਖੀ ਲੀਹਾ ਅਤੇ ਮਹਿਲਾ ਕਰਮਚਾਰੀ ਸੁੱਖਪ੍ਰੀਤ ਕੌਰ। ਤਸਵੀਰ: ਮੇਜਰ ਹੰਬੜਾਂ 13-10-2026
ਹੰਬੜਾਂ, 12 ਅਕਤੂਬਰ (ਮੇਜਰ ਹੰਬੜਾਂ)- ਪੁਲਿਸ ਕਮਿਸ਼ਨਰੇਟ ਲੁਧਿਆਣਾ ਅਧੀਨ ਪੁਲਿਸ ਥਾਣਾ ਲਾਡੋਵਾਲ ਦੇ ਮੁੱਖ ਅਫ਼ਸਰ ਸੁਖਵਿੰਦਰ ਸਿੰਘ ਕਾਹਲੋਂ ਦੀ ਅਗਵਾਈ ਹੇਠ ਪੁਲਿਸ ਚੌਂਕੀ ਹੰਬੜਾਂ ਦੀ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਕਾਰਵਾਈ ਅਮਲ ਵਿਚ ਲਿਆਉਂਦਿਆਂ ਇਕ ਮਹਿਲਾ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ। ਚੌਂਕੀ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਖ਼ਾਸ ਮੁਖ਼ਬਰ ਦੀ ਇਤਲਾਹ ’ਤੇ ਪਿੰਡ ਖਹਿਰਾ ਬੇਟ ਨੇੜੇ ਇਕ ਮਹਿਲਾ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਜਿਸ ਦੀ ਪਛਾਣ ਜੀਤੋ ਉਰਫ਼ ਜੀਤਾ ਪਤਨੀ ਬੋਹੜ ਸਿੰਘ ਵਾਸੀ ਪਿੰਡ ਭੋਲੇਵਾਲ ਜਦੀਦ ਪੁਲਿਸ ਥਾਣਾ ਲਾਡੋਵਾਲ ਵਜੋਂ ਹੋਈ ਹੈ। ਜਿਸ ਵਿਰੁੱਧ ਐੱਨ.ਡੀ.ਪੀ.ਐੱਸ ਐਕਟ ਤਹਿਤ ਪਰਚਾ ਦਰਜ ਕਰਦਿਆਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਇਸ ਮੌਕੇ ਮਹਿਲਾ ਮੁਲਾਜ਼ਮ ਸੁੱਖਪ੍ਰੀਤ ਕੌਰ, ਥਾਣੇਦਾਰ ਸੁਖਜੀਤ ਸਿੰਘ ਸਿੰਘ, ਹੌਲਦਾਰ ਜੀਤੂ ਕੁਮਾਰ, ਹੌਲਦਾਰ ਬਲਵਿੰਦਰ ਸਿੰਘ ਆਲੀਵਾਲ, ਮੁੱਖ ਮੁਨਸ਼ੀ ਸੁੱਖੀ ਲੀਹਾ, ਕਾਸਟੇਬਲ ਸੁਰਿੰਦਰ ਸਿੰਘ, ਕਾਸਟੇਬਲ ਜਸਵਿੰਦਰ ਸਿੰਘ ਬਾਣੀਏਵਾਲ ਸਮੇਤ ਹੋਰ ਮੁਲਾਜ਼ਮ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜਗਰਾਉਂ ਨਾਲ ਸੰਬੰਧਿਤ ਮੰਡੀਆਂ ਦੀਆਂ ਸਮੱਸਿਆਵਾਂ ਸੰਬੰਧੀ ਚੇਅਰਮੈਨ ਬਰਸਟ ਨੂੰ ਵਫ਼ਦ ਮਿਲਿਆ ਅਗਲੀ ਖ਼ਬਰ ਭਰੋਲੀ ’ ਚ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 31 ਨੂੰ
Ad Position 24