13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਦਾਣਾ ਮੰਡੀ ਰਾਏਕੋਟ ਨਾਲ ਸੰਬੰਧਿਤ 12 ਪ੍ਰਾਈਵੇਟ ਸਬ-ਯਾਰਡਾਂ ਨੂੰ ਵਿਧਾਇਕ ਠੇਕੇਦਾਰ ਹਾਕਮ ਸਿੰਘ ਤੇ ਚੇਅਰਮੈਨ ਤੂਰ ਦੇ ਯਤਨਾ ਸਦਕਾ ਮਿਲੀ ਮਨਜ਼ੂਰੀ

ਰਾਏਕੋਟ, 12 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) ਮਾਰਕੀਟ ਕਮੇਟੀ ਰਾਏਕੋਟ ਅਧੀਨ ਦਾਣਾ ਮੰਡੀ ਰਾਏਕੋਟ ਸਮੇਤ ਹੋਰ 13 ਖ਼ਰੀਦ ਕੇਂਦਰ ਪੈਂਦੇ ਹਨ, ਜਦਕਿ ਇਨ੍ਹਾਂ ਖ਼ਰੀਦ ਕੇਂਦਰਾਂ ਦੇ ਨਾਲ-ਨਾਲ ਰਾਏਕੋਟ ਵਿਖੇ 12 ਪ੍ਰਾਇਵੇਟ ਯਾਰਡ ਵੀ ਹਰ ਸਾਲ ਚੱਲਦੇ ਹਨ, ਜਿੱਥੇ ਲੱਖਾਂ ਕੁਇੰਟਲ ਦੀ ਤਾਦਾਦ ’ਚ ਫ਼ਸਲ ਵਿਕਣ ਲਈ ਪੁੱਜਦੀ ਹੈ। ਇਸ ਮੌਕੇ ਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਨੇ ਦੱਸਿਆ ਕਿ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੇ ਯਤਨਾ ਸਦਕਾ ਰਾਏਕੋਟ ਦਾਣਾ ਮੰਡੀ ਨਾਲ ਜੁੜ੍ਹੇ 12 ਸਬ-ਯਾਰਡ, ਜਿਸ ਵਿਚ ਰਮੇਸ਼ ਕੌੜਾ ਪ੍ਰਾਇਵੇਟ ਯਾਰਡ, ਪਰਮਜੀਤ ਸਿੰਘ ਗਿੱਲ ਪ੍ਰਾਇਵੇਟ ਯਾਰਡ, ਖ਼ਾਲਸਾ ਪਲੰਥ ਪ੍ਰਾਈਵੇਟ ਯਾਰਡ, ਫੋਕਲ ਪੁਆਇੰਟ ਬੀੜ ਰਾਏਕੋਟ, ਗੁਪਤਾ ਟਰੇਡਰਜ਼ ਪ੍ਰਾਈਵੇਟ ਯਾਰਡ, ਕੀਮਤੀ ਲਾਲ ਪ੍ਰਾਈਵੇਟ ਯਾਰਡ, ਗੁਰਮੇਲ ਸਿੰਘ ਫੇਰੂਰਾਈ ਪ੍ਰਾਈਵੇਟ ਯਾਰਡ, ਜਗਪਾਲ ਪੈਲੇਸ ਪ੍ਰਾਈਵੇਟ ਯਾਰਡ, ਸੁਰੇਸ਼ ਕੁਮਾਰ ਪ੍ਰਾਈਵੇਟ ਯਾਰਡ, ਦਰਸ਼ਨ ਸਿੰਘ ਪ੍ਰਾਇਵੇਟ ਯਾਰਡ, ਅਮਿਤ ਰਾਣੀ ਪ੍ਰਾਈਵੇਟ ਯਾਰਡ, ਮਹਿੰਦਰਪਾਲ ਪ੍ਰਾਈਵੇਟ ਯਾਰਡ ਸ਼ਾਮਿਲ ਹਨ, ਜਿੱਥੇ ਇਸ ਵਾਰ 2026-27 ਸੀਜ਼ਨ ਦੇ ਝੋਨੇ ਦੀ ਫ਼ਸਲ ਖ਼ਰੀਦ ਏਜੰਸੀਆਂ ਵਲੋਂ ਖ਼ਰੀਦ ਕੀਤੀ ਜਾਵੇਗੀ।

Ad Position 21
No active advertisement
ਵਿਧਾਇਕ ਠੇਕੇਦਾਰ ਹਾਕਮ ਸਿੰਘ ਤੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ 13-10-2026
ਰਾਏਕੋਟ, 12 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) ਮਾਰਕੀਟ ਕਮੇਟੀ ਰਾਏਕੋਟ ਅਧੀਨ ਦਾਣਾ ਮੰਡੀ ਰਾਏਕੋਟ ਸਮੇਤ ਹੋਰ 13 ਖ਼ਰੀਦ ਕੇਂਦਰ ਪੈਂਦੇ ਹਨ, ਜਦਕਿ ਇਨ੍ਹਾਂ ਖ਼ਰੀਦ ਕੇਂਦਰਾਂ ਦੇ ਨਾਲ-ਨਾਲ ਰਾਏਕੋਟ ਵਿਖੇ 12 ਪ੍ਰਾਇਵੇਟ ਯਾਰਡ ਵੀ ਹਰ ਸਾਲ ਚੱਲਦੇ ਹਨ, ਜਿੱਥੇ ਲੱਖਾਂ ਕੁਇੰਟਲ ਦੀ ਤਾਦਾਦ ’ਚ ਫ਼ਸਲ ਵਿਕਣ ਲਈ ਪੁੱਜਦੀ ਹੈ। ਇਸ ਮੌਕੇ ਮਾਰਕੀਟ ਕਮੇਟੀ ਰਾਏਕੋਟ ਦੇ ਚੇਅਰਮੈਨ ਗੁਰਮਿੰਦਰ ਸਿੰਘ ਤੂਰ ਨੇ ਦੱਸਿਆ ਕਿ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਦੇ ਯਤਨਾ ਸਦਕਾ ਰਾਏਕੋਟ ਦਾਣਾ ਮੰਡੀ ਨਾਲ ਜੁੜ੍ਹੇ 12 ਸਬ-ਯਾਰਡ, ਜਿਸ ਵਿਚ ਰਮੇਸ਼ ਕੌੜਾ ਪ੍ਰਾਇਵੇਟ ਯਾਰਡ, ਪਰਮਜੀਤ ਸਿੰਘ ਗਿੱਲ ਪ੍ਰਾਇਵੇਟ ਯਾਰਡ, ਖ਼ਾਲਸਾ ਪਲੰਥ ਪ੍ਰਾਈਵੇਟ ਯਾਰਡ, ਫੋਕਲ ਪੁਆਇੰਟ ਬੀੜ ਰਾਏਕੋਟ, ਗੁਪਤਾ ਟਰੇਡਰਜ਼ ਪ੍ਰਾਈਵੇਟ ਯਾਰਡ, ਕੀਮਤੀ ਲਾਲ ਪ੍ਰਾਈਵੇਟ ਯਾਰਡ, ਗੁਰਮੇਲ ਸਿੰਘ ਫੇਰੂਰਾਈ ਪ੍ਰਾਈਵੇਟ ਯਾਰਡ, ਜਗਪਾਲ ਪੈਲੇਸ ਪ੍ਰਾਈਵੇਟ ਯਾਰਡ, ਸੁਰੇਸ਼ ਕੁਮਾਰ ਪ੍ਰਾਈਵੇਟ ਯਾਰਡ, ਦਰਸ਼ਨ ਸਿੰਘ ਪ੍ਰਾਇਵੇਟ ਯਾਰਡ, ਅਮਿਤ ਰਾਣੀ ਪ੍ਰਾਈਵੇਟ ਯਾਰਡ, ਮਹਿੰਦਰਪਾਲ ਪ੍ਰਾਈਵੇਟ ਯਾਰਡ ਸ਼ਾਮਿਲ ਹਨ, ਜਿੱਥੇ ਇਸ ਵਾਰ 2026-27 ਸੀਜ਼ਨ ਦੇ ਝੋਨੇ ਦੀ ਫ਼ਸਲ ਖ਼ਰੀਦ ਏਜੰਸੀਆਂ ਵਲੋਂ ਖ਼ਰੀਦ ਕੀਤੀ ਜਾਵੇਗੀ। ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਦੱਸਿਆ ਕਿ ਫੂਡ ਡਾਇਰੈਕਟਰ ਪੰਜਾਬ ਵਰਿੰਦਰ ਸ਼ਰਮਾ, ਮੰਡੀਕਰਨ ਬੋਰਡ ਪੰਜਾਬ ਦੇ ਸਕੱਤਰ, ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ, ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਸਰਤਾਜ਼ ਸਿੰਘ ਚੀਮਾ ਦੀ ਬਦੌਲਤ ਇੰਨ੍ਹਾਂ ਸਬ-ਯਾਰਡਾਂ ਨੂੰ ਮੰਨਜ਼ੂਰੀ ਮਿਲੀ ਹੈ। ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਵਿਸਵਾਸ਼ ਦਿਵਾਇਆ ਕਿ ਝੋਨੇ ਦੀ ਫ਼ਸਲ ਵੇਚਣ ਲਈ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਫ਼ਸਲ ਨੂੰ ਸਰਕਾਰੀ ਖ਼ਰੀਦ ਏਜੰਸੀਆਂ ਦੇ ਮਾਪਦੰਢਾਂ ਮੁਤਾਬਿਕ ਹੀ ਫ਼ਸਲ ਨੂੰ ਵੇਚਣ ਲਈ ਮੰਡੀਆਂ ਵਿਚ ਲਿਆਉਣ ਤਾਂ ਜੋ ਆੜ੍ਹਤੀਆਂ, ਮਜ਼ਦੂਰਾਂ, ਟਰੱਕ ਆਪ੍ਰੇਟਰਾਂ ਅਤੇ ਸ਼ੈੱਲਰ ਮਾਲਕਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਜ਼ਿਲ੍ਹੇ ਦੀ ਅੰਤਿਮ ਵੋਟਰ ਸੂਚੀ ਜਾਰੀ, ਕੁੱਲ 23,44,070 ਵੋਟਰ ਦਰਜ ਅਗਲੀ ਖ਼ਬਰ ਸਹਿਕਾਰੀ ਕਰਜ਼ਾ ਨੀਤੀ ’ਚ ਸਖ਼ਤ ਬਦਲਾਅ ਛੋਟੇ ਕਿਸਾਨਾਂ ਲਈ ਫਾਂਸੀ ਦਾ ਫੰਦਾ-ਇਯਾਲੀ
Ad Position 24