ਸ. ਸ. ਸ. ਸਕੂਲ ਚੱਕ ਕਲਾਂ ਦੇ ਵਾਲੀਬਾਲ ਖਿਡਾਰੀਆਂ ਨੇ ਜ਼ਿਲ੍ਹਾ ਪੱਧਰ ’ਤੇ ਚਾਂਦੀ ਦਾ ਤਗਮਾ ਜਿੱਤਿਆ
ਹੰਬੜਾਂ, 12 ਅਕਤੂਬਰ (ਮੇਜਰ ਹੰਬੜਾਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਕਲਾਂ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਅੰਡਰ-14 ਤੇ ਅੰਡਰ-17 (ਲੜਕਿਆਂ) ਦੀ ਵਾਲੀਬਾਲ ਟੀਮਾਂ ਨੇ ਜ਼ਿਲ੍ਹਾ ਪੱਧਰ ’ਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤਣ ’ਤੇ ਸਕੂਲ ਦੇ ਪ੍ਰਿੰਸੀਪਲ ਰਕੇਸ਼ ਕੁਮਾਰ ਭੱਲਾ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਰਕੇਸ਼ ਕੁਮਾਰ ਭੱਲਾ ਨੇ ਦੱਸਿਆ ਕਿ ਅੰਡਰ-14 ਅਤੇ ਅੰਡਰ-17 ਦੋਵਾਂ ਟੀਮਾਂ ਦੇ 6-6 ਖਿਡਾਰੀਆਂ ਦੀ ਚੋਣ ਸਟੇਟ ਪੱਧਰੀ ਮੁਕਾਬਲਿਆਂ ਲਈ ਹੋਈ ਹੈ ਜੋ ਕਿ ਚੱਕ ਕਲਾਂ ਸਕੂਲ ਲਈ ਮਾਣ ਵਾਲੀ ਗੱਲ ਹੈ।
ਹੰਬੜਾਂ, 12 ਅਕਤੂਬਰ (ਮੇਜਰ ਹੰਬੜਾਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਕਲਾਂ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ’ਚ ਅੰਡਰ-14 ਤੇ ਅੰਡਰ-17 (ਲੜਕਿਆਂ) ਦੀ ਵਾਲੀਬਾਲ ਟੀਮਾਂ ਨੇ ਜ਼ਿਲ੍ਹਾ ਪੱਧਰ ’ਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤਣ ’ਤੇ ਸਕੂਲ ਦੇ ਪ੍ਰਿੰਸੀਪਲ ਰਕੇਸ਼ ਕੁਮਾਰ ਭੱਲਾ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਰਕੇਸ਼ ਕੁਮਾਰ ਭੱਲਾ ਨੇ ਦੱਸਿਆ ਕਿ ਅੰਡਰ-14 ਅਤੇ ਅੰਡਰ-17 ਦੋਵਾਂ ਟੀਮਾਂ ਦੇ 6-6 ਖਿਡਾਰੀਆਂ ਦੀ ਚੋਣ ਸਟੇਟ ਪੱਧਰੀ ਮੁਕਾਬਲਿਆਂ ਲਈ ਹੋਈ ਹੈ ਜੋ ਕਿ ਚੱਕ ਕਲਾਂ ਸਕੂਲ ਲਈ ਮਾਣ ਵਾਲੀ ਗੱਲ ਹੈ। ਪ੍ਰਿੰ: ਭੱਲਾ ਨੇ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਦੀ ਲਗਨ, ਮਿਹਨਤ ਤੇ ਕੋਚਿੰਗ ਸਟਾਫ਼ ਦੀ ਰਹਿਨੁਮਾਈ ਦਾ ਨਤੀਜਾ ਹੈ। ਇਸੇ ਤਰ੍ਹਾਂ ਕਬੱਡੀ ਲੜਕੀਆਂ ਦੀ ਅੰਡਰ-14 ਟੀਮ ਨੇ ਦੂਸਰੀ ਪੁਜੀਸ਼ਨ ’ਤੇ ਕਬਜ਼ਾ ਕੀਤਾ, ਅਥਲੈਟਿਕਸ ਲੜਕੀਆਂ ਅੰਡਰ-17 ਨੇ ਪਹਿਲੀ ਤੇ ਦੂਜੀ ਪੁਜੀਸ਼ਨ ਪ੍ਰਾਪਤ ਕੀਤੀ, ਅਥਲੈਟਿਕਸ (ਲੜਕੇ) ਅੰਡਰ-14 ਨੇ ਵੀ ਪਹਿਲੀ ਪੁਜੀਸ਼ਨ ’ਤੇ ਕਬਜ਼ਾ ਕੀਤਾ, ਜਿਸ ਨਾਲ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਕਲਾਂ ਦੀ ਝੰਡੀ ਰਹੀ ਹੈ। ਇਸ ਮੌਕੇ ਮਾਤਾ ਬਸੰਤ ਕੌਰ ਐਜੂਕੇਸ਼ਨ ਟਰੱਸਟ, ਗ੍ਰਾਮ ਪੰਚਾਇਤ ਤੇ ਖੇਡ ਕਲੱਬ ਚੱਕ ਕਲਾਂ ਸਮੇਤ ਪਿੰਡ ਦੇ ਮੁਹਤਬਰਾਂ ਵਲੋਂ ਵੀ ਜੇਤੂ ਟੀਮ ਨੂੰ ਵਧਾਈ ਦਿੱਤੀ।