17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਦਾਣਾ ਮੰਡੀ ਸਵੱਦੀ ਕਲਾਂ ਦਾ ਪਨਗ੍ਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ

ਚੌਂਕੀਮਾਨ, 17 ਅਕਤੂਬਰ (ਤੇਜਿੰਦਰ ਸਿੰਘ ਚੱਢਾ) ਦਾਣਾ ਮੰਡੀ ਸਵੱਦੀ ਕਲਾਂ ਦਾ ਪਨਗ੍ਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾਂ ਲਿਆ ਤੇ ਝੋਨੇ ਦੀ ਫ਼ਸਲ ਦੀ ਖ਼ਰੀਦ ਸ਼ੁਰੂ ਕਰਵਾਈ।

Ad Position 21
No active advertisement
ਅਜੀਤ ਡੈਸਕ 18-10-2026
ਚੌਂਕੀਮਾਨ, 17 ਅਕਤੂਬਰ (ਤੇਜਿੰਦਰ ਸਿੰਘ ਚੱਢਾ) ਦਾਣਾ ਮੰਡੀ ਸਵੱਦੀ ਕਲਾਂ ਦਾ ਪਨਗ੍ਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾਂ ਲਿਆ ਤੇ ਝੋਨੇ ਦੀ ਫ਼ਸਲ ਦੀ ਖ਼ਰੀਦ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਨਾਲ ‘ਆਪ’ ਆਗੂ ਬੇਅੰਤ ਸਿੰਘ ਬਾਸੀਆਂ ਬੇਟ, ਸਾਬਕਾ ਸਰਪੰਚ ਪਰਮਿੰਦਰ ਸਿੰਘ ਮਾਜਰੀ ਤੇ ਗੁਰਜੀਤ ਸਿੰਘ ਮੰਤਰੀ ਪਹੁੰਚੇ। ਇਸ ਮੌਕੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਤੇ ਕਿਸਾਨ ਵੀਰਾਂ ਨੂੰ ਮੰਡੀ ਵਿਚ ਕੋਈ ਮੁਸ਼ਕਿਲ ਨਾ ਆਵੇ ਤੇ ਕਿਸਾਨ ਵੀਰਾਂ ਦੀ ਮੰਡੀ ਵਿਚ ਆਉਂਦੀ ਝੋਨੇ ਦੀ ਫ਼ਸਲ ਨੂੰ ਤੁਰੰਤ ਖ਼ਰੀਦ ਜਾਵੇ। ਇਸ ਮੌਕੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਨੇ ਮੰਡੀ ਵਿਚ ਹਾਜ਼ਰ ਕਿਸਾਨ ਵੀਰਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਸੁਣੀਆਂ ਤੇ ਮੰਡੀ ਵਿਚ ਹਾਜ਼ਰ ਅਧਿਕਾਰੀਆਂ ਨੂੰ ਜਲਦੀ ਕਿਸਾਨ ਵੀਰਾਂ ਨੂੰ ਆਉਂਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸੂਬੇ ਦੀ ‘ਆਪ’ ਸਰਕਾਰ ਨੇ ਜੋ ਕਿਹਾ ਹੈ ਉਹ ਕਰਕੇ ਵਿਖਾਇਆ ਹੈ ਤੇ ਅੱਜ ਸੂਬਾ ਆਰਥਿਕ ਮਜ਼ਬੂਤ ਹੈ ਤੇ ਤਰੱਕੀ ਦੀਆਂ ਲੀਹਾਂ ’ਤੇ ਪੈ ਚੁੱਕਾ ਹੈ। ਇਸ ਮੌਕੇ ‘ਆਪ’ ਦੇ ਵਲੰਟੀਅਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤਾਂ-ਮਹਾਂਪੁਰਸ਼ਾਂ ਦਾ ਜੀਵਨ ਮਾਨਵਤਾ ਲਈ ਪ੍ਰੇਰਨਾ ਸਰੋਤ ਹੁੰਦਾ-ਸਵਾਮੀ ਸ਼ੰਕਰਾ ਨੰਦ ਭੂਰੀ ਵਾਲੇ ਬੜੂੰਦੀ ਸਮਾਗਮਾਂ ’ਚ ਹ... ਅਗਲੀ ਖ਼ਬਰ ਸਰਕਾਰੀ ਮਿਡਲ ਸਕੂਲ ਮਾਜਰੀ ’ਚ ਸਨਮਾਨ ਸਮਾਰੋਹ ਕਰਵਾਇਆ
Ad Position 24