17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਜਤਿੰਦਰਾ ਗ੍ਰੀਨਫੀਲਡ ਸਕੂਲ ਵਲੋਂ ਪੀ.ਏ.ਯੂ. ਦੇ ਨਵ-ਨਿਯੁਕਤ ਵਾਈਸ ਚਾਂਸਲਰ ਡਾ. ਐੱਚ.ਐੱਸ. ਧਾਲੀਵਾਲ ਦਾ ਸਨਮਾਨ

ਗੁਰੂਸਰ ਸੁਧਾਰ, 17 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਵ ਨਿਯੁਕਤ ਵਾਈਸ ਚਾਂਸਲਰ ਡਾ: ਐੱਚ. ਐੱਸ.

Ad Position 21
No active advertisement
ਐਤਵਾਰ, 18 ਅਕਤੂਬਰ, 2026 18-10-2026
ਗੁਰੂਸਰ ਸੁਧਾਰ, 17 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਵ ਨਿਯੁਕਤ ਵਾਈਸ ਚਾਂਸਲਰ ਡਾ: ਐੱਚ.ਐੱਸ. ਧਾਲੀਵਾਲ ਦੀ ਇਤਿਹਾਸਕ ਅਤੇ ਮਾਣਮੱਤੀ ਪ੍ਰਾਪਤੀ ਦੀ ਖੁਸ਼ੀ ਵਿਚ ਅੱਜ ਜਤਿੰਦਰਾ ਗ੍ਰੀਨਫੀਲਡ ਸਕੂਲ ਗੁਰੂਸਰ ਸੁਧਾਰ ਵਿਖੇ ਪ੍ਰਿੰ. ਚੰਦਰ ਸ਼ੇਖਰ ਅਤੇ ਸਮੂਹ ਅਧਿਆਪਕਾਂ ਵਲੋਂ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਸਮੇਤ ਸਮੂਹ ਸਕੂਲ ਸਟਾਫ਼ ਵਲੋਂ ਡਾ: ਐੱਚ.ਐੱਸ. ਧਾਲੀਵਾਲ ਨੂੰ ਗੁਲਦਸਤੇ ਭੇਟ ਕਰਕੇ ਸ਼ਾਨਦਾਰ ਸਵਾਗਤ ਤੇ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਡਾ. ਐੱਚ.ਐੱਸ. ਧਾਲੀਵਾਲ ਦਾ ਖੇਤੀਬਾੜੀ ਅਤੇ ਬਾਗਬਾਨੀ (ਫਲ ਵਿਗਿਆਨ) ਦੇ ਖੇਤਰ ਵਿਚ ਲਗਭਗ 31 ਸਾਲਾਂ ਦਾ ਵਿਸ਼ਾਲ ਤਜ਼ਰਬਾ ਹੈ। ਉਹ ਪੀ.ਏ.ਯੂ. ਵਿਚ ਕਾਲਜ ਆਫ਼ ਐਗਰੀਕਲਚਰ ਦੇ ਸਾਬਕਾ ਡੀਨ ਵਜੋਂ ਵੀ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦਾ ਅਕਾਦਮਿਕ ਰਿਕਾਰਡ ਬੇਹੱਦ ਸ਼ਾਨਦਾਰ ਰਿਹਾ ਹੈ। ਸਕੂਲ ਪ੍ਰਿੰਸੀਪਲ ਚੰਦਰ ਸ਼ੇਖਰ ਨੇ ਕਿਹਾ ਕਿ ਡਾ: ਐੱਚ.ਐਸ. ਧਾਲੀਵਾਲ ਦਾ ਖੋਜ ਅਤੇ ਖੇਤੀਬਾੜੀ ਪਸਾਰ ਦੇ ਖੇਤਰ ਵਿਚ ਬੇਮਿਸਾਲ ਯੋਗਦਾਨ ਹੈ। ਪੀ.ਏ.ਯੂ. ਦੀਆਂ ਫ਼ਸਲੀ ਸਿਫਾਰਸ਼ਾਂ ਵਿਚ ਉਨ੍ਹਾਂ ਦੇ 28 ਮਹੱਤਵਪੂਰਨ ਤੇ ਕੀਮਤੀ ਸੁਝਾਅ ਸ਼ਾਮਿਲ ਹਨ। ਇਸ ਮੌਕੇ ਸਕੂਲ ਦੇ ਮੈਨੇਜਰ ਡਾ: ਮਨਪ੍ਰੀਤ ਕੌਰ ਧਾਲੀਵਾਲ ਨੇ ਵੀ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਨਵੇਂ ਵਾਈਸ ਚਾਂਸਲਰ ਨੂੰ ਹਾਰਦਿਕ ਵਧਾਈ ਦਿੱਤੀ।ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਡਾ: ਐੱਚ.ਐਸ. ਧਾਲੀਵਾਲ ਦਾ ਸ਼ਾਨਦਾਰ ਸਫ਼ਰ ਅਤੇ ਖੇਤੀਬਾੜੀ ਵਿਗਿਆਨ ਪ੍ਰਤੀ ਉਨ੍ਹਾਂ ਦਾ ਉਮਰ ਭਰ ਦਾ ਸਮਰਪਣ, ਵਿਦਿਆਰਥੀਆਂ ਅਤੇ ਸਮੁੱਚੇ ਵਿਦਿਅਕ ਭਾਈਚਾਰੇ ਲਈ ਪ੍ਰੇਰਨਾ ਦਾ ਇੱਕ ਵੱਡਾ ਸਰੋਤ ਹੈ । ਉਨ੍ਹਾਂ ਨੇ ਪੂਰਾ ਵਿਸ਼ਵਾਸ ਪ੍ਰਗਟਾਇਆ ਕਿ ਡਾ: ਐੱਚ.ਐੱਸ. ਧਾਲੀਵਾਲ ਦੀ ਦੂਰਅੰਦੇਸ਼ੀ ਅਗਵਾਈ ਅਤੇ ਡੂੰਘਾ ਤਜ਼ਰਬਾ ਪੀ.ਏ.ਯੂ. ਨੂੰ ਤਰੱਕੀ ਅਤੇ ਨਵੀਨਤਾ ਦੀਆਂ ਨਵੀਂਆਂ ਬੁਲੰਦੀਆਂ ’ਤੇ ਲੈ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਡਾ: ਧਾਲੀਵਾਲ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਵੀ ਆਪਣੀਆਂ ਖੋਜਾਂ ਸਦਕਾ ਅਮਰੀਕਾ , ਆਸਟ੍ਰੇਲੀਆ ਆਦਿ ਮੁਲਕਾਂ ਤੋਂ ਵੱਕਾਰੀ ਖ਼ਿਤਾਬ ਹਾਸਲ ਕਰ ਚੁੱਕੇ ਹਨ ਤੇ ਇਸ ਤੋਂ ਇਲਾਵਾ 2013 ਵਿਚ ਪੰਜਾਬ ਸਰਕਾਰ ਵਲੋਂ ਪ੍ਰਸ਼ੰਸਾ ਪੱਤਰ, 2012-13 ਵਿਚ ਹੰਸ ਰਾਜ ਪਾਹਵਾ ਪੁਰਸਕਾਰ ਅਤੇ 2011 ਵਿਚ ਸ੍ਰੀਮਤੀ ਹਰਪਾਲ ਕੌਰ ਮੈਮੋਰੀਅਲ ਪੁਰਸਕਾਰ ਵੀ ਪ੍ਰਾਪਤ ਕਰ ਚੁੱਕੇ ਹਨ। ਅੱਜ ਕਰਵਾਏ ਗਏ ਇਸ ਪ੍ਰਭਾਵਸ਼ਾਲੀ ਸਮਾਰੋਹ ਵਿਚ ਜਤਿੰਦਰਾ ਗ੍ਰੀਨਫੀਲਡ ਸਕੂਲ ਦਾ ਸਮੁੱਚਾ ਸਟਾਫ਼ ਇਕਜੁੱਟ ਹੋ ਕੇ ਹਾਜ਼ਰ ਰਿਹਾ ਅਤੇ ਸਾਰਿਆਂ ਨੇ ਡਾ.ਐੱਚ.ਐੱਸ. ਧਾਲੀਵਾਲ ਨੂੰ ਉਨ੍ਹਾਂ ਦੀ ਇਸ ਨਵੀਂ ਪ੍ਰਸ਼ਾਸਨਿਕ ਜ਼ਿੰਮੇਵਾਰੀ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਖੇਤੀਬਾੜੀ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੀ ਸਫ਼ਲ, ਕੁਸ਼ਲ ਅਗਵਾਈ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ ਟ੍ਰੈਫ਼ਿਕ ਪੁਲਿਸ ਵਲੋਂ ਪੁਖਤਾ ਪ੍ਰਬੰਧ ਕੀਤੇ ਜਾਣਗੇ-ਡੀ.ਐੱਸ.ਪੀ. ਕੁਲਵੰਤ ਸਿੰਘ ਦੁਕਾਨਦਾਰ ਆਪ... ਅਗਲੀ ਖ਼ਬਰ ਜਗਰਾਉਂ ਅਧੀਨ 16 ਮੰਡੀਆਂ ਵਿਚ 2.67 ਲੱਖ ਕੁਇੰਟਲ ਤੋਂ ਵੱਧ ਝੋਨੇ ਦੀ ਆਮਦ ਅਤੇ 2.47 ਲੱਖ ਕੁਇੰਟਲ ਦੀ ਖ਼ਰੀਦ ਮੰਡੀਆਂ ਵ...
Ad Position 24