18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਧਾਲੀਵਾਲ ਪਰਿਵਾਰ ਨੂੰ ਲੱਗਿਆ ਗਹਿਰਾ ਸਦਮਾ, ਨੌਜਵਾਨ ਅਰਸ਼ਦੀਪ ਸਿੰਘ ਭੈਣੀ ਦਰੇੜਾ ਦੀ ਮੌਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਦੁੱਖ ਦਾ ਪ੍ਰਗਟਾਵਾ

ਰਾਏਕੋਟ, 18 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਜਗਰਾਜ ਸਿੰਘ ਰਾਜਾ ਭੈਣੀ ਦਰੇੜਾ ਅਤੇ ਨੰਬਰਦਾਰ ਹਰਦੇਵ ਸਿੰਘ ਦੇਬੀ ਧਾਲੀਵਾਲ ਦੇ ਭਤੀਜੇ ਨੌਜਵਾਨ ਅਰਸ਼ਦੀਪ ਸਿੰਘ ਧਾਲੀਵਾਲ (21) ਪੁੱਤਰ ਬਲਵਿੰਦਰ ਸਿੰਘ ਭਿੰਦਾ ਧਾਲੀਵਾਲ ਵਾਸੀ ਭੈਣੀ ਦਰੇੜਾ ਦੀ ਬੀਤੀ ਕੱਲ੍ਹ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਿਨ੍ਹਾਂ ਦੀ ਮੌਤ ’ਤੇ ਵੱਖ-ਵੱਖ ਸਿਆਸੀ, ਸਮਾਜ ਸੇਵੀ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਪਰਿਵਾਰ ਨਾਲ ਦੁੱਖ ਸ਼ਾਂਝਾ ਕੀਤਾ ਗਿਆ।

Ad Position 21
No active advertisement
ਨੌਜਵਾਨ ਅਰਸ਼ਦੀਪ ਸਿੰਘ ਭੈਣੀ ਦਰੇੜਾ ਦੀ ਤਸਵੀਰ। 19-10-2026
ਰਾਏਕੋਟ, 18 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਜਗਰਾਜ ਸਿੰਘ ਰਾਜਾ ਭੈਣੀ ਦਰੇੜਾ ਅਤੇ ਨੰਬਰਦਾਰ ਹਰਦੇਵ ਸਿੰਘ ਦੇਬੀ ਧਾਲੀਵਾਲ ਦੇ ਭਤੀਜੇ ਨੌਜਵਾਨ ਅਰਸ਼ਦੀਪ ਸਿੰਘ ਧਾਲੀਵਾਲ (21) ਪੁੱਤਰ ਬਲਵਿੰਦਰ ਸਿੰਘ ਭਿੰਦਾ ਧਾਲੀਵਾਲ ਵਾਸੀ ਭੈਣੀ ਦਰੇੜਾ ਦੀ ਬੀਤੀ ਕੱਲ੍ਹ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।ਜਿਨ੍ਹਾਂ ਦੀ ਮੌਤ ’ਤੇ ਵੱਖ-ਵੱਖ ਸਿਆਸੀ, ਸਮਾਜ ਸੇਵੀ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਪਰਿਵਾਰ ਨਾਲ ਦੁੱਖ ਸ਼ਾਂਝਾ ਕੀਤਾ ਗਿਆ। ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ, ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਰਾਏਕੋਟ ਤੋਂ ਇੰਚਾਰਜ ਬਲਵਿੰਦਰ ਸਿੰਘ ਸੰਧੂ, ਜਥੇਦਾਰ ਗੁਰਮੇਲ ਸਿੰਘ ਆਂਡਲੂ, ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਚੇਅਰਮੈਨ ਗੁਰਦੀਪ ਸਿੰਘ ਫੱਲੇਵਾਲ, ਚੇਅਰਮੈਨ ਸਤਿੰਦਰ ਸਿੰਘ ਭੈਣੀ ਦਰੇੜਾ, ਡਾਇਰੈਕਟਰ ਜਗਤਾਰ ਸਿੰਘ ਭੈਣੀ ਬੜਿੰਗਾ, ਜਥੇਦਾਰ ਗੁਰਦੀਪ ਸਿੰਘ ਬਸਰਾਉਂ, ਗਗਨਪ੍ਰੀਤ ਸਿੰਘ ਛੰਨਾਂ, ਪ੍ਰਧਾਨ ਬਲਵਿੰਦਰ ਸਿੰਘ ਬਸਰਾਉਂ, ਪ੍ਰਿਤਪਾਲ ਸਿੰਘ ਬਾਗਾ ਭੈਣੀ ਦਰੇੜਾ, ਸਰਪੰਚ ਪ੍ਰਭਜੋਤ ਸਿੰਘ ਜੋਤੀ ਭੈਣੀ ਦਰੇੜਾ, ਪੰਚ ਅਵਤਾਰ ਸਿੰਘ ਧਾਲੀਵਾਲ ਭੈਣੀ ਦਰੇੜਾ, ਸਾਬਕਾ ਸਰਪੰਚ ਸਰਮੁੱਖ ਸਿੰਘ ਭੈਣੀ ਦਰੇੜਾ, ਅਵਤਾਰ ਸਿੰਘ ਭੈਣੀ ਦਰੇੜਾ, ਕੁਲਦੀਪ ਸਿੰਘ ਰਾਏ ਭੈਣੀ ਦਰੇੜਾ, ਜਗਤਾਰ ਸਿੰਘ ਭੈਣੀ ਦਰੇੜਾ (ਚਾਰੇ ਸਾਬਕਾ ਸਰਪੰਚ), ਪ੍ਰਤਾਪ ਸਿੰਘ ਖ਼ਾਲਸਾ, ਅਮਰ ਸਿੰਘ ਭੋਲਾ ਭੈਣੀ ਦਰੇੜਾ, ਗਿਆਨੀ ਰਛਪਾਲ ਸਿੰਘ, ਚੇਅਰਮੈਨ ਅਮਰੀਕ ਸਿੰਘ ਭੈਣੀ ਦਰੇੜਾ, ਗੁਰਦੀਪ ਸਿੰਘ ਗੋਰਾ, ਦਰਸ਼ਨ ਸਿੰਘ ਬ੍ਰਹਮਪੁਰੀਆ, ਬਲਵਿੰਦਰ ਸਿੰਘ ਬਿੰਦਾ, ਸਾਬਕਾ ਸਰਪੰਚ ਰਵਿੰਦਰ ਸਿੰਘ ਕਾਕਾ ਕਿਸ਼ਨਗੜ੍ਹ ਛੰਨਾਂ, ਜਸਵੀਰ ਸਿੰਘ ਗਿੱਲ, ਇਕਬਾਲ ਸਿੰਘ ਗਰੇਵਾਲ ਰਾਏਕੋਟ, ਕਾਨੂੰਨਗੋ ਭੂਸ਼ਣ ਕੁਮਾਰ, ਰਾਜਿੰਦਰ ਸ਼ਰਮਾ, ਰੇਸ਼ਮ ਸਿੰਘ ਖੰਡੂਰ, ਕੁਲਵੰਤ ਸਿੰਘ ਅੱਚਰਵਾਲ ਆਦਿ ਵਲੋਂ ਧਾਲੀਵਾਲ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੁੜ ਵਾਗਡੋਰ ਸੰਭਾਲਣ ਲਈ ਪੱਬਾਂ ਭਾਰ ਹਨ-ਮੋਹਨ ਸਿੰਘ ਵਿਰਕ ਕਿਹਾ, ਹਲਕਾ ਵਿਧਾਇਕ ਸੰ... ਅਗਲੀ ਖ਼ਬਰ ਨਸ਼ਾ ਵਿਰੋਧੀ ਮੁਹਿੰਮ ਦੇ ਨਾਇਕ ਪਰਵਿੰਦਰ ਸਿੰਘ ਝੋਟਾ ਦੀ ਸ਼ਹਾਦਤ ਖਿਲਾਫ਼ ਰਾਏਕੋਟ ਵਿਖੇ ਭਰਵੀਂ ਮੀਟਿੰਗ ਅੱਜ ਵਿਧਾਇਕ ਠੇਕੇ...
Ad Position 24