18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਬਲਿਕ ਸਕੂਲ ਕਮਾਲਪੁਰਾ ਵਲੋਂ ਬੱਚਿਆਂ ਦਾ ਇਤਿਹਾਸਕ ਅਤੇ ਅਧਿਆਤਮਿਕ ਵਿੱਦਿਅਕ ਟੂਰ ਲਗਵਾਇਆ ਵਿਦਿਆਰਥੀਆਂ ਨੇ ਕਿਤਾਬੀ ਗਿਆਨ ਤੋਂ ਪਰ੍ਹੇ ਜਾ ਕੇ ਇਤਿਹਾਸ ਨੂੰ ਪ੍ਰਤੱਖ ਰੂਪ ’ਚ ਦੇਖਿਆ- ਪਿ੍ੰਸੀਪਲ ਪੂਨਮ.ਕੇ. ਸਿੱਧੂ

ਰਾਏਕੋਟ, 18 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਬਲਿਕ ਸਕੂਲ ਕਮਾਲਪੁਰਾ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਨੂੰ ਅਮੀਰ ਸਿੱਖ ਇਤਿਹਾਸ ਨਾਲ ਜੋੜ੍ਹਨ ਦੇ ਮਨੋਰਥ ਤਹਿਤ ਬੀਤੀ ਦਿਨ ਇਤਿਹਾਸਕ ਅਤੇ ਧਾਰਮਿਕ ਵਿੱਦਿਅਕ ਟੂਰ ਲਗਵਾਇਆ ਗਿਆ, ਜਿਸ ਵਿਚ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਬੱਚਿਆਂ ਨੇ ਹਿੱਸਾ ਲਿਆ। ਟੂਰ ਦੀ ਸ਼ੁਰੂਆਤ ਦੌਰਾਨ ਸਭ ਤੋਂ ਪਹਿਲਾਂ ਬੱਚਿਆਂ ਨੂੰ ਪ੍ਰਸਿੱਧ ਅਸਥਾਨ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਦਰਸ਼ਨ ਕਰਵਾਏ ਗਏ, ਜਿੱਥੇ ਬੱਚਿਆਂ ਨੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਅਤੇ ਮਨ ਨੂੰ ਸ਼ਾਂਤੀ ਦੇਣ ਵਾਲੇ ਪਵਿੱਤਰ ਵਾਤਾਵਰਨ ਵਿਚ ਨਿਮਰਤਾ ਤੇ ਦਇਆ ਭਾਵਨਾ ਦੇ ਗੁਣ ਸਿੱਖੇ।

Ad Position 21
No active advertisement
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਬਲਿਕ ਸਕੂਲ ਕਮਾਲਪੁਰਾ ਵਲੋਂ ਲਗਾਏ ਧਾਰਮਿਕ ਟੂਰ ਦੌਰਾਨ ਅਧਿਆਪਕਾਂ ਤੇ ਬੱਚਿਆਂ ਦੀ ਸ਼ਾਂਝੀ ਯਾਦਗਾਰੀ ਤਸਵੀਰ। ਤਸਵੀਰ: ਬਲਵਿੰਦਰ ਸਿੰਘ ਲਿੱਤਰ 19-10-2026
ਰਾਏਕੋਟ, 18 ਅਕਤੂਬਰ (ਬਲਵਿੰਦਰ ਸਿੰਘ ਲਿੱਤਰ) ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਬਲਿਕ ਸਕੂਲ ਕਮਾਲਪੁਰਾ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਨੂੰ ਅਮੀਰ ਸਿੱਖ ਇਤਿਹਾਸ ਨਾਲ ਜੋੜ੍ਹਨ ਦੇ ਮਨੋਰਥ ਤਹਿਤ ਬੀਤੀ ਦਿਨ ਇਤਿਹਾਸਕ ਅਤੇ ਧਾਰਮਿਕ ਵਿੱਦਿਅਕ ਟੂਰ ਲਗਵਾਇਆ ਗਿਆ, ਜਿਸ ਵਿਚ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਬੱਚਿਆਂ ਨੇ ਹਿੱਸਾ ਲਿਆ।ਟੂਰ ਦੀ ਸ਼ੁਰੂਆਤ ਦੌਰਾਨ ਸਭ ਤੋਂ ਪਹਿਲਾਂ ਬੱਚਿਆਂ ਨੂੰ ਪ੍ਰਸਿੱਧ ਅਸਥਾਨ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਦਰਸ਼ਨ ਕਰਵਾਏ ਗਏ, ਜਿੱਥੇ ਬੱਚਿਆਂ ਨੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਅਤੇ ਮਨ ਨੂੰ ਸ਼ਾਂਤੀ ਦੇਣ ਵਾਲੇ ਪਵਿੱਤਰ ਵਾਤਾਵਰਨ ਵਿਚ ਨਿਮਰਤਾ ਤੇ ਦਇਆ ਭਾਵਨਾ ਦੇ ਗੁਣ ਸਿੱਖੇ। ਉਪਰੰਤ ਟੂਰ ਖ਼ਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਿਆ, ਜਿੱਥੇ ਵਿਦਿਆਰਥੀਆਂ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ (ਖ਼ਾਲਸਾ ਪੰਥ ਦਾ ਸਾਜਨਾ ਅਸਥਾਨ), ਗੁਰਦੁਆਰਾ ਸੀਸ ਗੰਜ ਸਾਹਿਬ (ਨੌਵੇਂ ਪਾਤਿਸ਼ਾਹ ਦੇ ਪਾਵਨ ਸੀਸ ਦਾ ਸੰਸਕਾਰ ਅਸਥਾਨ), ਗੁਰਦੁਆਰਾ ਗੁਰੂ ਕੇ ਮਹਿਲ ਤੇ ਭੋਰ੍ਹਾ ਸਾਹਿਬ (ਗੁਰੂ ਤੇਗ ਬਹਾਦਰ ਜੀ ਦਾ ਰਿਹਾਇਸ਼ੀ ਅਸਥਾਨ), ਗੁਰਦੁਆਰਾ ਥੜ੍ਹਾ ਸਾਹਿਬ, ਗੁਰਦੁਆਰਾ ਅਕਾਲ ਬੁੰਗਾ ਸਾਹਿਬ ਅਤੇ ਇਤਿਹਾਸਕ ਕਿਲ੍ਹਾ ਅਨੰਦਗੜ੍ਹ ਸਾਹਿਬ ਤੇ ਕਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸ਼ਰਧਾਪੂਰਵਕ ਦਰਸ਼ਨ ਕਰਵਾਏ ਗਏ।ਇਸ ਧਾਰਮਿਕ ਯਾਤਰਾ ਦਾ ਮੁੱਖ ਆਕਰਸ਼ਣ ਵਿਸ਼ਵ ਪ੍ਰਸਿੱਧ ਅਜਾਇਬ ਘਰ ਵਿਰਾਸਤ-ਏ-ਖਾਲਸਾ ਦੀ ਫੇਰੀ ਰਿਹਾ, ਜੋ ਕਿ 100 ਏਕੜ ਰਕਬੇ ਵਿਚ ਫੈਲਿਆ ਹੋਇਆ ਹੈ ਅਤੇ ਇਸ ਨੂੰ ਪ੍ਰਸਿੱਧ ਇਜ਼ਰਾਈਲੀ ਆਰਚੀਟੈਕਟ ਨੇ ਡਿਜ਼ਾਈਨ ਕੀਤਾ ਹੈ। ਇੱਥੇ ਪਹੁੰਚ ਕੇ ਬੱਚਿਆਂ ਨੇ ਮਲਟੀਮੀਡੀਆ ਤਕਨੀਕ, ਖੂਬਸੂਰਤ ਕੰਧ-ਚਿੱਤਰਾਂ (ਮਿਊਰਲਜ਼), ਪੰਜ ਪਾਣੀ ਗੈਲਰੀ, ਅਤੇ ਹੱਥ ਨਾਲ ਬੁਣੇ ਹੋਏ ਸ਼ਾਨਦਾਰ ਚਿੱਤਰਾਂ ਰਾਹੀਂ ਸਿੱਖ ਧਰਮ ਦੇ 500 ਸਾਲਾ ਗੌਰਵਮਈ ਇਤਿਹਾਸ ਅਤੇ ਖ਼ਾਲਸੇ ਦੀ ਸਿਰਜਣਾ ਦੇ ਬਿਰਤਾਂਤ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸਮਝਿਆ। ਸਫ਼ਰ ਦੌਰਾਨ ਵਿਦਿਆਰਥੀਆਂ ਦੇ ਖਾਣ-ਪੀਣ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ। ਇਸ ਪੂਰੇ ਟੂਰ ਤੋਂ ਵਿਦਿਆਰਥੀਆਂ ਨੇ ਨਾ ਕੇਵਲ ਕਿਤਾਬੀ ਗਿਆਨ ਤੋਂ ਪਰ੍ਹੇ ਜਾ ਕੇ ਇਤਿਹਾਸ ਨੂੰ ਪ੍ਰਤੱਖ ਰੂਪ ਵਿੱਚ ਦੇਖਿਆ, ਸਗੋਂ ਸਮੂਹ ਵਿਚ ਰਹਿ ਕੇ ਅਨੁਸ਼ਾਸਨ, ਆਪਸੀ ਸਹਿਯੋਗ, ਮਰਿਯਾਦਾ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਵਡਮੁੱਲੇ ਪਾਠ ਵੀ ਸਿੱਖੇ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਪੂਨਮ.ਕੇ.ਸਿੱਧੂ ਨੇ ਇਸ ਸਫ਼ਲ ਟੂਰ ਲਈ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਅਜਿਹੇ ਗਿਆਨਵਰਧਕ ਟੂਰ ਲਗਾਉਂਦੇ ਰਹਿਣ ਦਾ ਅਹਿਦ ਦੁਹਰਾਇਆ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੀਆਂ ਵਿਦਿਆਰਥਣਾਂ ਨੇ ਪੰਜਾਬ ਪੱਧਰੀ ਸਾਹਿਤਕ ਮੁਕਾਬਲਿਆਂ ’ਚ ਮੱਲਾਂ ਮਾਰੀਆਂ ਸਿਮਰਨ ਕ... ਅਗਲੀ ਖ਼ਬਰ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੁੜ ਵਾਗਡੋਰ ਸੰਭਾਲਣ ਲਈ ਪੱਬਾਂ ਭਾਰ ਹਨ-ਮੋਹਨ ਸਿੰਘ ਵਿਰਕ ਕਿਹਾ, ਹਲਕਾ ਵਿਧਾਇਕ ਸੰ...
Ad Position 24