18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪੀ.ਏ.ਯੂ. ਦੇ ਉੱਪ-ਕੁਲਪਤੀ ਬਣੇ ਡਾ. ਐੱਚ.ਐੱਸ. ਧਾਲੀਵਾਲ ਦੀ ਨਿਯੁਕਤੀ ਦਾ ਸਵਾਗਤ ਕਿਸਾਨ ਖੇਤੀਬਾੜੀ ਅਤੇ ਵਿਦਿਆਰਥੀ ਨਵੇਂ ਖੋਜ ਪ੍ਰੋਜੈਕਟਾਂ ਨਾਲ ਜੁੜਨਗੇ- ਗਰੇਵਾਲ/ਬੜੂੰਦੀ

ਲੋਹਟਬੱਦੀ, 18 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਬਣੇ ਡਾ. ਹਰਵਿੰਦਰ ਸਿੰਘ ਧਾਲੀਵਾਲ ਦੀ ਨਿਯੁਕਤੀ ਦਾ ਵੱਖ-ਵੱਖ ਵਿਦਿਅਕ ਸੰਸਥਾਵਾਂ, ਵਿੱਦਿਅਕ ਖੇਤਰ ਅਤੇ ਖੇਤੀਬਾੜੀ ਧੰਦੇ ਨਾਲ ਜੁੜੀਆਂ ਸ਼ਖ਼ਸੀਅਤਾਂ ਵਲੋਂ ਸਵਾਗਤ ਕਰਦਿਆਂ ਪੰਜਾਬ ਦੀ ਸ਼ਾਨ ਅਤੇ ਵਿਸ਼ਵ ਭਰ ਵਿਚ ਖੇਤੀਬਾੜੀ ਖੋਜਾਂ ’ਚ ਆਪਣਾ ਵਿਲੱਖਣ ਸਥਾਨ ਅਤੇ ਆਏ ਦਿਨ ਨਵੇਂ ਵਿਗਿਆਨੀ ਪੈਦਾ ਕਰਨ ਵਾਲੀ ਪੀ.

Ad Position 21
No active advertisement
ਡਾ. ਐੱਚ.ਐੱਸ ਧਾਲੀਵਾਲ ਉੱਪ ਕੁਲਪਤੀ, ਜਸਵਿੰਦਰ ਸਿੰਘ ਗਰੇਵਾਲ (ਨੰਬਰਦਾਰ), ਗੁਰਸ਼ਰਨ ਸਿੰਘ ਗਰੇਵਾਲ ਬੜੂੰਦੀ 19-10-2026
ਲੋਹਟਬੱਦੀ, 18 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਬਣੇ ਡਾ. ਹਰਵਿੰਦਰ ਸਿੰਘ ਧਾਲੀਵਾਲ ਦੀ ਨਿਯੁਕਤੀ ਦਾ ਵੱਖ-ਵੱਖ ਵਿਦਿਅਕ ਸੰਸਥਾਵਾਂ, ਵਿੱਦਿਅਕ ਖੇਤਰ ਅਤੇ ਖੇਤੀਬਾੜੀ ਧੰਦੇ ਨਾਲ ਜੁੜੀਆਂ ਸ਼ਖ਼ਸੀਅਤਾਂ ਵਲੋਂ ਸਵਾਗਤ ਕਰਦਿਆਂ ਪੰਜਾਬ ਦੀ ਸ਼ਾਨ ਅਤੇ ਵਿਸ਼ਵ ਭਰ ਵਿਚ ਖੇਤੀਬਾੜੀ ਖੋਜਾਂ ’ਚ ਆਪਣਾ ਵਿਲੱਖਣ ਸਥਾਨ ਅਤੇ ਆਏ ਦਿਨ ਨਵੇਂ ਵਿਗਿਆਨੀ ਪੈਦਾ ਕਰਨ ਵਾਲੀ ਪੀ.ਏ.ਯੂ ਨੂੰ ਹੋਰ ਤਰੱਕੀਆਂ ਮਿਲਣ ਦੀ ਉਮੀਦ ਜਿਤਾਈ ਜਾ ਰਹੀ ਹੈ। ਇਸ ਸਬੰਧੀ ਗੱਲ ਕਰਦਿਆਂ ਨੰਬਰਦਾਰ ਜਸਵਿੰਦਰ ਸਿੰਘ ਗਰੇਵਾਲ/ਡਾਂਗੋਂ ਅਤੇ ਗੁਰਸ਼ਰਨ ਸਿੰਘ ਗਰੇਵਾਲ ਬੜੂੰਦੀ, ਸੰਤੋਖ ਸਿੰਘ ਦਿਓਲ, ਸਫਲ ਕਿਸਾਨ ਜਗਜੀਤ ਸਿੰਘ ਮਹੇਰਨਾਂ ਕਲਾਂ ਨੇ ਕਿਹਾ ਕਿ ਆਪਣੇ ਸੁਚੱਜੇ ਵਿਦਿਆਰਥੀ ਜੀਵਨ ਤੋਂ ਵਿਗਿਆਨੀ ਬਣੇ ਡਾ: ਧਾਲੀਵਾਲ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਖੇਤੀਬਾੜੀ ਵਿਚ ਇਕ ਨਵਾਂ ਇਨਕਲਾਬ ਆਵੇਗਾ। ਜਸਵਿੰਦਰ ਸਿੰਘ ਗਰੇਵਾਲ ਨੰਬਰਦਾਰ ਨੇ ਕਿਹਾ ਕਿ ਪੀ.ਏ.ਯੂ. ਵਿਖੇ ਵੱਖ-ਵੱਖ ਡਿਪਲੋਮੇ, ਬੀ.ਐੱਸ.ਸੀ, ਐੱਮ.ਐੱਸ.ਸੀ. ਅਤੇ ਪੀ.ਐੱਚ.ਡੀ. ਦੀਆਂ ਡਿਗਰੀਆਂ ਕਰ ਰਹੇ ਹਜ਼ਾਰਾਂ ਵਿਦਿਆਰਥੀਆਂ ਨੂੰ ਡਾ. ਧਾਲੀਵਾਲ ਦੀ ਅਗਵਾਈ ਵਿਚ ਨਵੀਆਂ ਵਿਗਿਆਨਕ ਖੋਜਾਂ ਅਤੇ ਅੰਤਰਰਾਸ਼ਟਰੀ ਪੱਧਰ ਦੇ ਖੋਜ ਪ੍ਰੋਜੈਕਟਾਂ ਨਾਲ ਜੁੜਨ ਦਾ ਮੌਕਾ ਮਿਲੇਗਾ। ਖੇਤੀਬਾੜੀ ਸਭਾ ਬੜੂੰਦੀ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਬਿੰਦਰੀ, ਸਕੱਤਰ ਮਨਦੀਪ ਸਿੰਘ, ਅੰਮ੍ਰਿਤਪਾਲ ਸਿੰਘ ਹੈਪੀ ਬੜੂੰਦੀ, ਸਰਪੰਚ ਜਸਵਿੰਦਰ ਸਿੰਘ ਬੜੂੰਦੀ, ਗੁਰਦੀਪ ਸਿੰਘ ਫੱਲੇਵਾਲ, ਸੁਖਵੀਰ ਸਿੰਘ ਮਾਨ ਪ੍ਰੇਮ ਬੜੂੰਦੀ, ਕੈਪਟਨ ਅਵਤਾਰ ਸਿੰਘ, ਮਨਿੰਦਰ ਸਿੰਘ ਮਾਨ, ਜਸਪਾਲ ਸਿੰਘ ਪਾਲੀ ਧਾਲੀਵਾਲ, ਗੁਰਵੀਰ ਸਿੰਘ ਮਾਨ, ਨਿਰਭੈ ਸਿੰਘ ਮਾਨ, ਜਗਤਾਰ ਸਿੰਘ ਭੋਲਾ ਨੰਬਰਦਾਰ ਬੜੂੰਦੀ, ਬਲਜਿੰਦਰ ਸਿੰਘ ਧਾਲੀਵਾਲ, ਪ੍ਰਦੀਪ ਸਿੰਘ ਵਾਲੀਆ, ਐਡਵੋਕੇਟ ਰਮਨਦੀਪ ਸਿੰਘ ਵਾਲੀਆ ਆਦਿ ਨੇ ਸਵਾਗਤ ਕਰਦਿਆਂ ਨਵ ਨਿਯੁਕਤ ਕੁਲਪਤੀ ਪਾਸੋਂ ਮੰਗ ਵੀ ਕੀਤੀ ਕਿ ਯੂਨੀਵਰਸਿਟੀ ਅਧੀਨ ਕਿਸਾਨਾਂ ਦੀ ਸੁਵਿਧਾ ਲਈ ਉਲੀਕੀਆਂ ਜਾ ਰਹੀਆਂ ਯੋਜਨਾਵਾਂ ਅਤੇ ਨਵੇਂ ਬੀਜ਼ਾਂ ਬਾਰੇ ਜਮੀਨੀ ਪੱਧਰ ’ਤੇ ਜਾਣਕਾਰੀ ਦੇਣ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਨੂੰ ਠੱਲ੍ਹ ਪਾਉਣ ਤੋਂ ਪੰਜਾਬ ਸਰਕਾਰ ਰਹੀ ਬੁਰੀ ਤਰ੍ਹਾਂ ਨਾਕਾਮ- ਭਵਨਦੀਪ ਸਿੰਘ ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਦੀਆਂ ਵਿਦਿਆਰਥਣਾਂ ਨੇ ਪੰਜਾਬ ਪੱਧਰੀ ਸਾਹਿਤਕ ਮੁਕਾਬਲਿਆਂ ’ਚ ਮੱਲਾਂ ਮਾਰੀਆਂ ਸਿਮਰਨ ਕ...
Ad Position 24