22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸਈਯਦ ਬਾਬਾ ਜਾਹਿਰ ਬਲੀ ਦਰਗਾਹ ਬੱਦੋਵਾਲ ਸਾਲਾਨਾ ਮੇਲਾ ਭਰ ਜ਼ੋਬਨ ’ਤੇ ਰਿਹਾ

ਮੁੱਲਾਂਪੁਰ-ਦਾਖਾ, 21 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਸਈਯਦ ਬਾਬਾ ਜਾਹਿਰ ਬਲੀ ਸ਼ਾਹ ਚਿਸ਼ਤੀ ਬੱਦੋਵਾਲ (ਲੁਧਿ:) ਅਸਥਾਨ ਉੱਪਰ ਸਲਾਨਾ ਮੇਲੇ ਸਮੇਂ ਦਰਗਾਹ ’ਤੇ ਚਾਦਰ ਚੜ੍ਹਾਉਣ ਦੀ ਰਸਮ ਪ੍ਰਬੰਧਕ ਕਮੇਟੀ ਮੈਂਬਰ ਤਰਸਪ੍ਰੀਤ ਸਿੰਘ ਗਗਲੀ, ਜਤਿੰਦਰ ਸਿੰਘ ਗੋਗੀ, ਜਗਰੂਪ ਸਿੰਘ, ਬਲਜਿੰਦਰ ਸਿੰਘ, ਅਮ੍ਰਿਤਪਾਲ ਸਿੰਘ, ਜਸ਼ਨਦੀਪ ਸਿੰਘ, ਵਲੋਂ ਨਿਭਾਈ ਗਈ। ਜ਼ਾਹਿਰ ਬਲੀ ਸ਼ਾਹ ਚਿਸ਼ਤੀ ਦਰਗਾਹ ਜ਼ਾਹਿਰ ਬਲੀ ਅਸਥਾਨ ਮੇਲੇ ਵਿਚ ਦੂਰੋ-ਨੇੜਿਉ ਪਹੁੰਚਣ ਵਾਲੇ ਸ਼ਰਧਾਵਾਨਾਂ ਲਈ ਲੰਗਰ ਦਾ ਅਤੁੱਟ ਪ੍ਰਬੰਧ ਸੀ।

Ad Position 21
No active advertisement
ਅਜੀਤ ਡੈਸਕ 22-10-2026
ਮੁੱਲਾਂਪੁਰ-ਦਾਖਾ, 21 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ਸਈਯਦ ਬਾਬਾ ਜਾਹਿਰ ਬਲੀ ਸ਼ਾਹ ਚਿਸ਼ਤੀ ਬੱਦੋਵਾਲ (ਲੁਧਿ:) ਅਸਥਾਨ ਉੱਪਰ ਸਲਾਨਾ ਮੇਲੇ ਸਮੇਂ ਦਰਗਾਹ ’ਤੇ ਚਾਦਰ ਚੜ੍ਹਾਉਣ ਦੀ ਰਸਮ ਪ੍ਰਬੰਧਕ ਕਮੇਟੀ ਮੈਂਬਰ ਤਰਸਪ੍ਰੀਤ ਸਿੰਘ ਗਗਲੀ, ਜਤਿੰਦਰ ਸਿੰਘ ਗੋਗੀ, ਜਗਰੂਪ ਸਿੰਘ, ਬਲਜਿੰਦਰ ਸਿੰਘ, ਅਮ੍ਰਿਤਪਾਲ ਸਿੰਘ, ਜਸ਼ਨਦੀਪ ਸਿੰਘ, ਵਲੋਂ ਨਿਭਾਈ ਗਈ। ਜ਼ਾਹਿਰ ਬਲੀ ਸ਼ਾਹ ਚਿਸ਼ਤੀ ਦਰਗਾਹ ਜ਼ਾਹਿਰ ਬਲੀ ਅਸਥਾਨ ਮੇਲੇ ਵਿਚ ਦੂਰੋ-ਨੇੜਿਉ ਪਹੁੰਚਣ ਵਾਲੇ ਸ਼ਰਧਾਵਾਨਾਂ ਲਈ ਲੰਗਰ ਦਾ ਅਤੁੱਟ ਪ੍ਰਬੰਧ ਸੀ। ਮੇਲੇ ਸਮੇਂ ਜਿਥੇ ਕਵਾਲਾਂ ਦੀਆਂ ਵੱਖ-ਵੱਖ ਟੋਲੀਆ ਮੇਲੀਆ ਦਾ ਮਨੋਰੰਜਨ ਕਰ ਰਹੀਆ ਸਨ, ਉੱਥੇ ਸਜੀਆ-ਫਬੀਆ ਦੁਕਾਨਾਂ ’ਤੇ ਚੂੜੀਆਂ (ਵੰਗਾ) ਚੜ੍ਹਵਾਉਣ ਵਾਲੀਆ ਮੁਟਿਆਰਾਂ ਅਤੇ ਝੂਲਿਆਂ ਦੁਆਲੇ ਬੱਚੇ-ਨੌਜਵਾਨਾਂ ਦੀ ਭੀੜ ਜੁੜੀ ਵੇਖਣ ਨੂੰ ਮਿਲੀ। ਸਲਾਨਾ ਮੇਲੇ ਉੱਪਰ ਵੱਡੀ ਗਿਣਤੀ ਸ਼ਰਧਾਲੂਆਂ ਆਪਣੇ ਪਰਿਵਾਰ ਦੀ ਤੰਦਰੁਸਤੀ ਲਈ ਨਤਮਸਤਕ ਹੋਏ। ਜ਼ਾਹਿਰ ਬਲੀ ਅਸਥਾਨ ਮੇਲੇ ਵਿਚ ਦੂਰੋ-ਨੇੜਿਉ ਪਹੁੰਚਣ ਵਾਲੇ ਸ਼ਰਧਾਵਾਨਾਂ ਲਈ ਲੰਗਰ ਦਾ ਅਤੁੱਟ ਪ੍ਰਬੰਧ ਸੀ। ਧਾਰਮਿਕ ਆਸਥਾਂ ਵਾਲੇ ਪੰਜਾਬ ਦੇ ਕੋਨੇ-ਕੋਨੇ ’ਚ ਪਹੁੰਚ ਰਹੇ ਸ਼ਰਧਾਲੂਆ ਅਤੇ ਬਾਬਾ ਜਾਹਿਰ ਬਲੀ ਦਰਗਾਹ ’ਤੇ ਮੇਲਾ ਵੇਖਣ ਵਾਲਿਆ ਲਈ ਢੁੱਕਵੇ ਪ੍ਰਬੰਧ ਕੀਤੇ ਗਏ ਹਨ। ਮੇਲੇ ਦੀ ਭੀੜ ਅਤੇ ਟ੍ਰੈਫ਼ਿਕ ਨੂੰ ਕੰਟਰੋਲ ਲਈ ਸੇਵਾਦਾਰਾ ਵਲੋਂ ਡਿਊਟੀ ਸੰਭਾਲੀ ਹੋਈ ਸੀ। ਜ਼ਿਕਰਯੋਗ ਹੈ ਕਿ ਸਈਯਦ ਬਾਬਾ ਜਾਹਿਰ ਬਲੀ ਸਾਹ ਚਿਸ਼ਤੀ ਬੱਦੋਵਾਲ (ਲੁਧਿ:) ਅਸਥਾਨ ਉੱਪਰ ਹਰ ਵੀਰਵਾਰ ਦਰਗਾਹ ‘ਤੇ ਚਾਦਰ, ਲੂਣ, ਤੇਲ ਅਤੇ ਝਾੜੂ ਆਦਿ ਦਾ ਮੱਥਾ ਟੇਕ ਕੇ ਸ਼ਰਧਾਲੂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਮੇਲੇ ਨੂੰ ਸਫ਼ਲ ਬਣਾਉਣ ਲਈ ਜਗਦੀਪ ਸਿੰਘ, ਜਸਕਮਲ ਸਿੰਘ, ਸੰਦੀਪ ਸਿੰਘ, ਜੋਤ ਗਰੇਵਾਲ, ਅਜੇ ਖੁਰਮਾ, ਰਣਵੀਰ ਸਿੰਘ, ਰਾਜਪ੍ਰੀਤ ਸਿੰਘ, ਰਵੀ ਧਾਲੀਵਾਲ, ਪ੍ਰੀਤ ਗਰੇਵਾਲ, ਸ਼ਿਵਮ ਝਾਂਜੀ, ਮਿੰਕੂ ਬੱਦੋਵਾਲ, ਜੋਤਾ ਬੱਦੋਵਾਲ, ਸੇਵਾਦਾਰ ਮੇਜਰ ਸਿੰਘ, ਗੁਰਦਿੱਤ ਸਿੰਘ, ਹੋਰਨਾਂ ਵਲੋਂ ਡਿਊਟੀ ਬਾਖੂਬੀ ਨਿਭਾਈ ਗਈ।
Ad Position 22
No active advertisement
ਪਿਛਲੀ ਖ਼ਬਰ ਡਾ. ਐੱਚ.ਐੱਸ ਧਾਲੀਵਾਲ ਦੀ ਵਾਈਸ ਚਾਂਸਲਰ ਵਜੋਂ ਨਿਯੁਕਤੀ ਦਾ ਸਵਾਗਤ ਅਗਲੀ ਖ਼ਬਰ ਸੂਬੇ ਦੇ ਲੋਕ 2027 ’ਚ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਜਿਤਾਉਣ ਲਈ ਪੱਬਾਂ ਭਾਰ ਹਨ-ਸਿੰਮਕ, ਭੈਰੋਮੁੰਨਾਂ, ਮਠਾੜੂ
Ad Position 24