23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਗ੍ਰੀਨ ਪੰਜਾਬ ਮਿਸ਼ਨ ਟੀਮ ਨੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਨੂੰ ਦਿੱਤਾ ਮੰਗ ਪੱਤਰ

ਜਗਰਾਉਂ, 23 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਗ੍ਰੀਨ ਪੰਜਾਬ ਮਿਸ਼ਨ ਟੀਮ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਦੇਹੜਕਾ ਵੱਲੋਂ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸ੍ਰੀ ਅਨਿਲ ਸਰੀਨ ਨੂੰ ਇੱਕ ਪੱਤਰ ਸੌਂਪ ਕੇ ਮੰਗ ਕੀਤੀ ਗਈ ਹੈ ਕਿ ਆਗਾਮੀ ਚੋਣ ਮੈਨੀਫੈਸਟੋ ਵਿਚ ਪੰਚਾਇਤੀ ਜ਼ਮੀਨਾਂ ਦੇ ਘੱਟੋ-ਘੱਟ 33 ਫ਼ੀਸਦੀ ਹਿੱਸੇ ਉੱਤੇ ਬਾਗਬਾਨੀ ਅਤੇ ਰੁੱਖ ਲਗਾਉਣ ਦੀ ਨੀਤੀ ਨੂੰ ਮੁੱਖ ਤੌਰ ’ਤੇ ਸ਼ਾਮਿਲ ਕੀਤਾ ਜਾਵੇ। ਪੰਜਾਬ ਭਾਜਪਾ ਜਨਰਲ ਸਕੱਤਰ ਨੇ ਚਰਚਾ ਕੀਤੀ ਕਿ ਪੰਚਾਇਤੀ ਜ਼ਮੀਨਾਂ ਤਾਂ ਠੇਕੇ ’ਤੇ ਚੜ੍ਹਦੀਆਂ ਹਨ ਅਤੇ ਬਾਗਬਾਨੀ ਕਰਨ ਨਾਲ ਫਲ ਤੀਜੇ ਸਾਲ ਲੱਗਣਾ ਹੈ ਤਾਂ ਪੰਚਾਇਤਾਂ ਰਾਜ਼ੀ ਕਿਵੇਂ ਹੋਣਗੀਆ ਤਾਂ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਮੈਂਬਰਾਂ ਨੇ ਕਿਹਾ ਕਿ ਦੋ ਸਾਲ ਦਾ ਠੇਕਾ ਪੰਚਾਇਤਾਂ ਨੂੰ ਸਰਕਾਰ ਅਦਾ ਕਰੇ ਤੀਜੇ ਸਾਲ ਫਲ ਲੱਗ ਜਾਣਗੇ ਅਤੇ ਫਿਰ ਪੰਚਾਇਤਾਂ ਨੂੰ ਕਣਕ, ਝੋਨੇ ਤੋ ਵੱਧ ਮੁਨਾਫ਼ਾ ਲਗਾਤਾਰ ਬਿਨਾਂ ਕਿਸੇ ਵਾਧੂ ਖਰਚੇ ਦੇ ਹੋਵੇਗਾ, ਜਿੱਥੇ ਪੰਚਾਇਤਾਂ ਨੂੰ ਆਮਦਨ ਦੇ ਪੱਕੇ ਸਰੋਤ ਪੈਦਾ ਹੋਣਗੇ ਉਥੇ ਆਕਸੀਜਨ ਅਤੇ ਪਾਣੀ ਦਾ ਮਸਲਾ ਵੀ ਹੱਲ ਹੋਵੇਗਾ।

Ad Position 21
No active advertisement
ਅਜੀਤ ਡੈਸਕ 24-10-2026
ਜਗਰਾਉਂ, 23 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਗ੍ਰੀਨ ਪੰਜਾਬ ਮਿਸ਼ਨ ਟੀਮ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਦੇਹੜਕਾ ਵੱਲੋਂ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸ੍ਰੀ ਅਨਿਲ ਸਰੀਨ ਨੂੰ ਇੱਕ ਪੱਤਰ ਸੌਂਪ ਕੇ ਮੰਗ ਕੀਤੀ ਗਈ ਹੈ ਕਿ ਆਗਾਮੀ ਚੋਣ ਮੈਨੀਫੈਸਟੋ ਵਿਚ ਪੰਚਾਇਤੀ ਜ਼ਮੀਨਾਂ ਦੇ ਘੱਟੋ-ਘੱਟ 33 ਫ਼ੀਸਦੀ ਹਿੱਸੇ ਉੱਤੇ ਬਾਗਬਾਨੀ ਅਤੇ ਰੁੱਖ ਲਗਾਉਣ ਦੀ ਨੀਤੀ ਨੂੰ ਮੁੱਖ ਤੌਰ ’ਤੇ ਸ਼ਾਮਿਲ ਕੀਤਾ ਜਾਵੇ। ਪੰਜਾਬ ਭਾਜਪਾ ਜਨਰਲ ਸਕੱਤਰ ਨੇ ਚਰਚਾ ਕੀਤੀ ਕਿ ਪੰਚਾਇਤੀ ਜ਼ਮੀਨਾਂ ਤਾਂ ਠੇਕੇ ’ਤੇ ਚੜ੍ਹਦੀਆਂ ਹਨ ਅਤੇ ਬਾਗਬਾਨੀ ਕਰਨ ਨਾਲ ਫਲ ਤੀਜੇ ਸਾਲ ਲੱਗਣਾ ਹੈ ਤਾਂ ਪੰਚਾਇਤਾਂ ਰਾਜ਼ੀ ਕਿਵੇਂ ਹੋਣਗੀਆ ਤਾਂ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਮੈਂਬਰਾਂ ਨੇ ਕਿਹਾ ਕਿ ਦੋ ਸਾਲ ਦਾ ਠੇਕਾ ਪੰਚਾਇਤਾਂ ਨੂੰ ਸਰਕਾਰ ਅਦਾ ਕਰੇ ਤੀਜੇ ਸਾਲ ਫਲ ਲੱਗ ਜਾਣਗੇ ਅਤੇ ਫਿਰ ਪੰਚਾਇਤਾਂ ਨੂੰ ਕਣਕ, ਝੋਨੇ ਤੋ ਵੱਧ ਮੁਨਾਫ਼ਾ ਲਗਾਤਾਰ ਬਿਨਾਂ ਕਿਸੇ ਵਾਧੂ ਖਰਚੇ ਦੇ ਹੋਵੇਗਾ, ਜਿੱਥੇ ਪੰਚਾਇਤਾਂ ਨੂੰ ਆਮਦਨ ਦੇ ਪੱਕੇ ਸਰੋਤ ਪੈਦਾ ਹੋਣਗੇ ਉਥੇ ਆਕਸੀਜਨ ਅਤੇ ਪਾਣੀ ਦਾ ਮਸਲਾ ਵੀ ਹੱਲ ਹੋਵੇਗਾ। ਟਰੱਸਟ ਦੇ ਮੁੱਖ ਸੇਵਾਦਾਰ ਸਤਪਾਲ ਸਿੰਘ ਦੇਹੜਕਾ ਨੇ ਦੱਸਿਆ ਕਿ ਟਰੱਸਟ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵਾਤਾਵਰਣ ਦੀ ਸੰਭਾਲ ਲਈ ਨਿਰੰਤਰ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਗੰਭੀਰ ਵਾਤਾਵਰਣ ਸੰਕਟ, ਵਧਦੇ ਪ੍ਰਦੂਸ਼ਣ, ਜਾਨਲੇਵਾ ਬਿਮਾਰੀਆਂ, ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਅਤੇ ਗਲੋਬਲ ਵਾਰਮਿੰਗ ਵਰਗੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ, ਇਸ ਦਾ ਇੱਕੋ-ਇੱਕ ਸਾਰਥਕ ਹੱਲ ਵੱਧ ਤੋਂ ਵੱਧ ਜੰਗਲਾਤ ਅਤੇ ਬਾਗਬਾਨੀ ਹੇਠ ਰਕਬਾ ਵਧਾਉਣਾ ਹੈ। ਇਸ ਮੌਕੇ ਸੰਚਿਤ ਗਰਗ, ਮੈਡਮ ਕੰਚਨ ਗੁਪਤਾ, ਲਖਵਿੰਦਰ ਸਿੰਘ ਧੰਜਲ, ਸਤਪਾਲ ਸਿੰਘ ਦੇਹੜਕਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਰਾਬ ਦੇ ਨਸ਼ੇ ਵਿਚ ਧੁੱਤ ਵਿਅਕਤੀ ਨੇ ਕੀਤੇ 23 ਹਵਾਈ ਫਾਇਰ ਅਗਲੀ ਖ਼ਬਰ ਹੈਲਥ ਕਮਿਊਨਿਟੀ ਸੈਂਟਰ ਡੇਹਲੋਂ ਲਈ 586 ਲੱਖ ਰੁਪਏ ਦੀ ਗਰਾਂਟ ਜਾਰੀ ਵਿਧਾਇਕ ਸੰਗੋਵਾਲ ਵਲੋਂ ਵਿਧਾਨ ਸਭਾ ਅੰਦਰ ਉਠਾਈ ਮੰ...
Ad Position 24