03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਜਗਰਾਉਂ ਰੈਲੀ ਸੰਬੰਧੀ ਯੂਥ ਅਕਾਲੀ ਦਲ ਦੀ ਟੀਮ ਵਲੋਂ ਰੈਲੀ ਸਥਾਨ ਦਾ ਜਾਇਜ਼ਾ

ਜਗਰਾਉਂ, 2 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)- 4 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵਲੋਂ ਸਨੇਹਮੋਹਨ ਹੋਟਲ, ਲੁਧਿਆਣਾ ਰੋਡ, ਜਗਰਾਉਂ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਦੇ ਮੈਂਬਰ ਅਤੇ ਹਲਕਾ ਇੰਚਾਰਜ ਐੱਸ. ਆਰ.

Ad Position 21
No active advertisement
ਅਜੀਤ ਡੈਸਕ 03-11-2026
ਜਗਰਾਉਂ, 2 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ)- 4 ਨਵੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵਲੋਂ ਸਨੇਹਮੋਹਨ ਹੋਟਲ, ਲੁਧਿਆਣਾ ਰੋਡ, ਜਗਰਾਉਂ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਦੇ ਮੈਂਬਰ ਅਤੇ ਹਲਕਾ ਇੰਚਾਰਜ ਐੱਸ. ਆਰ. ਕਲੇਰ ਸਾਬਕਾ ਵਿਧਾਇਕ ਜਗਰਾਉਂ ਦੀ ਅਗਵਾਈ ਹੇਠ ਹਲਕਾ ਜਗਰਾਉਂ ਦੀ ਯੂਥ ਅਕਾਲੀ ਦਲ ਦੀ ਟੀਮ ਵੱਲੋਂ ਰੈਲੀ ਸਥਾਨ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਰੈਲੀ ਦੇ ਪ੍ਰਬੰਧਾਂ, ਨੌਜਵਾਨਾਂ ਦੀ ਸ਼ਮੂਲੀਅਤ ਅਤੇ ਹੋਰ ਜ਼ਰੂਰੀ ਪ੍ਰਬੰਧਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੀਨੀਅਰ ਯੂਥ ਆਗੂ ਸੰਦੀਪ ਸਿੰਘ ਮੱਲ੍ਹਾ ਅਤੇ ਹਲਕਾ ਯੂਥ ਪ੍ਰਧਾਨ ਜਸਪ੍ਰੀਤ ਸਿੰਘ ਚਕਰ ਨੇ ਕਿਹਾ ਕਿ 4 ਨਵੰਬਰ ਦੀ ਇਹ ਰੈਲੀ ਹਲਕਾ ਜਗਰਾਉਂ ਦੀ ਸਿਆਸੀ ਸਰਗਰਮੀ ਵਿੱਚ ਇੱਕ ਅਹਿਮ ਮੀਲ ਪੱਥਰ ਸਾਬਤ ਹੋਵੇਗੀ। ਹਲਕੇ ਦੇ ਹਰ ਪਿੰਡ ਅਤੇ ਸ਼ਹਿਰ ਦੇ ਵਾਰਡਾਂ ਵਿੱਚੋਂ ਨੌਜਵਾਨ ਵੱਡੀ ਗਿਣਤੀ ਵਿੱਚ ਇਸ ਰੈਲੀ ਵਿੱਚ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਉਤਸ਼ਾਹ ਤੇ ਪਾਰਟੀ ਵਰਕਰਾਂ ਦੀ ਮਿਹਨਤ ਸਦਕਾ ਰੈਲੀ ਵਿੱਚ ਰਿਕਾਰਡਤੋੜ ਇਕੱਠ ਹੋਵੇਗਾ। ਯੂਥ ਆਗੂਆਂ ਨੇ ਐੱਸ.ਆਰ. ਕਲੇਰ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਹਲਕਾ ਜਗਰਾਉਂ ਵਿਚ ਪਾਰਟੀ ਦੀ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਸੁੱਖ ਸੰਧੂ ਪੀ.ਏ. ਐੱਸ . ਆਰ. ਕਲੇਰ , ਯੂਥ ਪ੍ਰਧਾਨ ਸੁਖਪ੍ਰੀਤ ਸਿੰਘ ਸੁੱਖੂ, ਪ੍ਰਿਤਪਾਲ ਸਿੰਘ ਮੱਲ੍ਹਾ, ਵਿੱਕੀ ਸਵੱਦੀ, ਮਨਦੀਪ ਸਿੰਘ ਅਗਵਾੜ ਲੋਪੋ ਕਲਾਂ, ਲਾਡੀ ਦੇਹੜਕਾ, ਨਿੱਕੂ ਜਗਰਾਉਂ, ਏਕਮ ਜਗਰਾਉਂ ਤੇਅੰਸ਼ ਜਗਰਾਉਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗ਼ਦਰੀ ਬਾਬਾ ਚੰਨਣ ਸਿੰਘ ਖੰਗੂੜਾ ਦੇ ਪਿੰਡ ਐਤੀਆਣਾ ਲਈ ਪਾਏ ਯੋਗਦਾਨ ਨੂੰ ਦਰਸਾਉਂਦੀ ਕਿਤਾਬ ਲੋਕ ਅਰਪਣ ਅਗਲੀ ਖ਼ਬਰ ਵਿਰਾਸਤੀ ਮੇਲੇ ’ਚ ਬਿਨਾਂ ਪ੍ਰਵਾਨਗੀ ਚੱਲ ਰਹੇ ਨੇ ਚੰਡੋਲ, 50 ਰੁਪਏ ਐਂਟਰੀ ਫ਼ੀਸ ਵਸੂਲਣ ’ਤੇ ਲੋਕਾਂ ਵਿਚ ਰੋਸ ਐੱਸ. ਡੀ...
Ad Position 24