03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸਾਇੰਸ ਕਾਲਜ ਵਿਖੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਤੇ ਤੰਦਰੁਸਤੀ ਬਾਰੇ ਕੀਤਾ ਜਾਗਰੂਕ

ਜਗਰਾਉਂ, 2 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਸਨਮਤੀ ਸਰਕਾਰੀ ਸਾਇੰਸ ਤੇ ਖੋਜ ਕਾਲਜ ਜਗਰਾਉਂ ਦੇ ਰੈੱਡ ਕਰਾਸ ਕਲੱਬ ਵਲੋਂ ਕਾਲਜ ਦੇ ਡਾਇਰੈਕਟਰ ਡਾ. ਸੁਮੀਤ ਬਰਾੜ ਦੀ ਅਗਵਾਈ ਹੇਠ ਮਾਨਸਿਕ ਸਿਹਤ ਅਤੇ ਤੰਦਰੁਸਤੀ ਬਾਰੇ ਜਾਗਰੂਕਤਾ ਲਈ ਇੱਕ ਲੈਕਚਰ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 03-11-2026
ਜਗਰਾਉਂ, 2 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਸਨਮਤੀ ਸਰਕਾਰੀ ਸਾਇੰਸ ਤੇ ਖੋਜ ਕਾਲਜ ਜਗਰਾਉਂ ਦੇ ਰੈੱਡ ਕਰਾਸ ਕਲੱਬ ਵਲੋਂ ਕਾਲਜ ਦੇ ਡਾਇਰੈਕਟਰ ਡਾ. ਸੁਮੀਤ ਬਰਾੜ ਦੀ ਅਗਵਾਈ ਹੇਠ ਮਾਨਸਿਕ ਸਿਹਤ ਅਤੇ ਤੰਦਰੁਸਤੀ ਬਾਰੇ ਜਾਗਰੂਕਤਾ ਲਈ ਇੱਕ ਲੈਕਚਰ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪ੍ਰੋਜੈਕਟ ਚੇਅਰਮੈਨ ਡਾ. ਧਰਮ ਸਿੰਘ, ਪ੍ਰੋ: ਦੀਪਕ ਚੋਪੜਾ, ਸ੍ਰੀਮਤੀ ਰੇਖਾ ਬਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਲਾਇਨ ਕਲੱਬ ਦੇ ਮੈਂਬਰ ਮਨੀਸ਼ ਕੁਮਾਰ, ਸੁਬੋਧ ਜਿੰਦਲ, ਸ਼ੁਭਮ ਕਪੂਰ ਵੀ ਹਾਜ਼ਰ ਹੋਏ। ਇਸ ਮੌਕੇ ਮੁੱਖ ਬੁਲਾਰੇ ਸ੍ਰੀਮਤੀ ਰੇਖਾ ਬਾਂਸਲ ਨੇ ਵਿਦਿਆਰਥੀਆਂ ਨੂੰ ਸੰਤੁਲਿਤ ਅਤੇ ਖੁਸ਼ਹਾਲ ਜੀਵਨ ਜਿਊਣ ਲਈ ਮਾਨਸਿਕ ਸਿਹਤ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਤਣਾਅ ਨਾਲ ਨਜਿੱਠਣ, ਮਾਨਸਿਕ ਮਜ਼ਬੂਤੀ ਵਿਕਸਿਤ ਕਰਨ, ਸਕਾਰਾਤਮਕ ਸੋਚ ਅਪਣਾਉਣ ਅਤੇ ਮਨ ਦੀ ਸਿਹਤ ਨੂੰ ਬਿਹਤਰ ਬਣਾਈ ਰੱਖਣ ਦੇ ਵਿਹਾਰਕ ਤਰੀਕਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਧਿਆਨ, ਸਵੈ-ਸੰਭਾਲ, ਸਿਹਤਮੰਦ ਜੀਵਨ-ਸ਼ੈਲੀ ਤੇ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਹੋਣ ’ਤੇ ਸਮੇਂ ਸਿਰ ਸਹਾਇਤਾ ਲੈਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਇਸ ਲੈਕਚਰ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਭਾਵਨਾਤਮਕ ਸਿਹਤ ਪ੍ਰਤੀ ਸੁਚੇਤ ਰਹਿਣ ਅਤੇ ਸਮਾਜ ਵਿੱਚ ਮਾਨਸਿਕ ਸਿਹਤ ਸਬੰਧੀ ਇੱਕ ਸਹਿਯੋਗੀ ਅਤੇ ਭੇਦਭਾਵ-ਰਹਿਤ ਮਾਹੌਲ ਸਿਰਜਣ ਲਈ ਪ੍ਰੇਰਿਤ ਕੀਤਾ ਗਿਆ। ਕਾਲਜ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਮੰਚ ਸੰਚਾਲਨ ਬਾਖੂਬੀ ਚਲਾਇਆ। ਅੰਤ ਵਿਚ ਪ੍ਰੋ: ਸਰਬਦੀਪ ਕੌਰ ਸਿੱਧੂ ਨੇ ਮੁੱਖ ਬੁਲਾਰੇ, ਪਤਵੰਤੇ ਸੱਜਣਾਂ, ਪ੍ਰਬੰਧਕਾਂ, ਸਮੂਹ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਾਈਸ ਡਾਇਰੈਕਟਰ ਨਿਧੀ ਮਹਾਜਨ, ਪ੍ਰੋ: ਸੁਮਿਤ ਸੋਨੀ, ਪ੍ਰੋ: ਸਰਵਰਿੰਦਰ ਕੌਰ, ਪ੍ਰੋ: ਕਿਰਨਜੀਤ ਕੌਰ, ਪ੍ਰੋ: ਦਾਨਿਸ਼ ਪੁਰੀ, ਪ੍ਰੋ: ਅਕਾਸ਼ਦੀਪ ਕੌਰ, ਪ੍ਰੋ: ਮਨਪ੍ਰੀਤ ਕੌਰ ਤੇ ਸਮੂਹ ਸਟਾਫ਼ ਹਾਜ਼ਰ ਸੀ। 02Jag04
Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਿਕ ਸਕੂਲ ਨੇ ਵਿਦਿਆਰਥੀਆਂ ਲਈ ਵਿੱਦਿਅਕ ਤੇ ਮਨੋਰੰਜਨ ਟੂਰ ਲਗਾਇਆ ਅਗਲੀ ਖ਼ਬਰ ਮਾਸਟਰਜ਼ ਸਟੇਟ ਅਥਲੈਟਿਕਸ ਮੀਟ ’ਚ ਹਰਸ਼ਪ੍ਰੀਤ ਗਰੇਵਾਲ ਨੇ ਦੋ ਸੋਨ ਤਗਮੇ ਜਿੱਤੇ
Ad Position 24