04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

‘ ਆਪ’ ਸਰਕਾਰ ਤੇ ਪ੍ਰਸ਼ਾਸਨ ਰੇਤੇ ਦੀ ਚੱਲ ਰਹੀ ਨਾਜਾਇਜ਼ ਮਾਈਨਿੰਗ ਨੂੰ ਬੰਦ ਕਰੇ- ਚੇਅਰਮੈਨ ਢਿੱਲੋਂ

ਹੰਬੜਾਂ, 3 ਨਵੰਬਰ (ਮੇਜਰ ਹੰਬੜਾਂ)- ‘ਆਪ’ ਸਰਕਾਰ ਅਤੇ ਪ੍ਰਸ਼ਾਸ਼ਨ ਸਤਲੁਜ ਦਰਿਆਂ ਚੋਂ ਚੱਲ ਰਹੀ ਰੇਤੇ ਦੀ ਨਾਜਾਇਜ਼ ਮਾਈਨਿੰਗ ਨੂੰ ਤੁਰੰਤ ਬੰਦ ਕਰੇ ਕਿਉਂਕਿ ਕੁਝ ਲੋਕ ਸਰਕਾਰ ਦੀਆਂ ਅੱਖਾਂ ’ਚ ਘੱਟਾ ਪਾ ਕੇ ਰੇਤੇ ਦਾ ਕਾਰੋਬਾਰ ਕਰਕੇ ਕਰੋੜਾਂ ਰੁਪਏ ਕਮਾ ਰਹੇ ਹਨ, ਜਿਸ ਪਾਸੇ ਸਰਕਾਰ ਨੂੰ ਧਿਆਨ ਦਿੱਤੇ ਜਾਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲੀਵਾਲ ਸਿੱਖ ਸ਼ਹੀਦੀ ਯਾਦਗਾਰ ਟਰੱਸਟ ਦੇ ਚੇਅਰਮੈਨ ਪ੍ਰਗਟ ਸਿੰਘ ਢਿੱਲੋਂ ਨੇ ਵੱਖ ਵੱਖ ਥਾਵਾਂ ਅਤੇ ਪਿੰਡ ਤਲਵੰਡੀ ਨੌ ਅਬਾਦ ’ਚ ਚੱਲ ਰਹੇ ਰੇਤੇ ਦੇ ਨਾਜਾਇਜ਼ ਟੱਕ ਦੇ ਦੋਸ਼ ਲਗਾਉਂਦਿਆਂ ਕੀਤਾ ਤੇ ਕਿਹਾ ਕਿ ਇਨ੍ਹਾਂ ਰੇਤੇ ਦੀਆਂ ਖੱਡਾਂ ਨੂੰ ਬੰਦ ਕਰਵਾਇਆ ਜਾਵੇ।

Ad Position 21
No active advertisement
ਚੇਅਰਮੈਨ ਪ੍ਰਗਟ ਸਿੰਘ ਢਿੱਲੋਂ 04-11-2026
ਹੰਬੜਾਂ, 3 ਨਵੰਬਰ (ਮੇਜਰ ਹੰਬੜਾਂ)- ‘ਆਪ’ ਸਰਕਾਰ ਅਤੇ ਪ੍ਰਸ਼ਾਸ਼ਨ ਸਤਲੁਜ ਦਰਿਆਂ ਚੋਂ ਚੱਲ ਰਹੀ ਰੇਤੇ ਦੀ ਨਾਜਾਇਜ਼ ਮਾਈਨਿੰਗ ਨੂੰ ਤੁਰੰਤ ਬੰਦ ਕਰੇ ਕਿਉਂਕਿ ਕੁਝ ਲੋਕ ਸਰਕਾਰ ਦੀਆਂ ਅੱਖਾਂ ’ਚ ਘੱਟਾ ਪਾ ਕੇ ਰੇਤੇ ਦਾ ਕਾਰੋਬਾਰ ਕਰਕੇ ਕਰੋੜਾਂ ਰੁਪਏ ਕਮਾ ਰਹੇ ਹਨ, ਜਿਸ ਪਾਸੇ ਸਰਕਾਰ ਨੂੰ ਧਿਆਨ ਦਿੱਤੇ ਜਾਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲੀਵਾਲ ਸਿੱਖ ਸ਼ਹੀਦੀ ਯਾਦਗਾਰ ਟਰੱਸਟ ਦੇ ਚੇਅਰਮੈਨ ਪ੍ਰਗਟ ਸਿੰਘ ਢਿੱਲੋਂ ਨੇ ਵੱਖ ਵੱਖ ਥਾਵਾਂ ਅਤੇ ਪਿੰਡ ਤਲਵੰਡੀ ਨੌ ਅਬਾਦ ’ਚ ਚੱਲ ਰਹੇ ਰੇਤੇ ਦੇ ਨਾਜਾਇਜ਼ ਟੱਕ ਦੇ ਦੋਸ਼ ਲਗਾਉਂਦਿਆਂ ਕੀਤਾ ਤੇ ਕਿਹਾ ਕਿ ਇਨ੍ਹਾਂ ਰੇਤੇ ਦੀਆਂ ਖੱਡਾਂ ਨੂੰ ਬੰਦ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਤਲੁਜ ਦਰਿਆ ਦੇ ਬੰਨ ਨੇੜਿਓ ਰੇਤਾ ਚੁੱਕਿਆ ਜਾਂਦਾ ਹੈ ਤਾਂ ਇਥੋਂ ਬੰਨ ਦੇ ਟੁੱਟਣ ਦਾ ਖ਼ਤਰਾ ਹੋਵੇਗਾ ਤੇ ਇਸ ਨਾਲ ਨਾਲ ਲੱਗਦੇ ਪਿੰਡਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ, ਜਿਸ ਨੂੰ ਦੇਖਦਿਆਂ ਜਿੱਥੇ ਮਾਈਨਿੰਗ ਵਿਭਾਗ ਇਸ ਰੇਤੇ ਦੇ ਟੱਕ ਨੂੰ ਪੱਕੇ ਤੌਰ ’ਤੇ ਬੰਦ ਕਰਵਾ ਕੇ ਸੈਂਕੜੇ ਪਿੰਡਾਂ ਨੂੰ ਡੁੱਬਣ ਤੋਂ ਬਚਾਉਣ ਲਈ ਅੱਗੇ ਆਵੇ। ਉਨ੍ਹਾਂ ਕਿਹਾ ਕਿ ਇੱਥੋਂ ਹੋਣ ਵਾਲੀ ਰੇਤੇ ਦੀ ਮਾਈਨਿੰਗ ਨਾਲ ਜਿੱਥੇ ਸੜਕਾਂ ਦਾ ਬੁਰਾ ਹਾਲ ਹੋ ਰਿਹਾ ਹੈ, ਉੱਥੇ ਬੰਨ੍ਹ ’ਤੇ ਬੈਠੇ ਲੋਕਾਂ ਦਾ ਜੀਣਾ ਦੁੱਬਰ ਹੋ ਚੁੱਕਾ ਹੈ ਤੇ ਉਨ੍ਹਾਂ ਦੇ ਬੱਚੇ ਸਕੂਲ ਜਾਣ ਤੋਂ ਵੀ ਵਾਂਝੇ ਹੋ ਗਏ ਹਨ, ਕਿਉਂਕਿ ਰੇਤੇ ਦੀ ਮਾਈਨਿੰਗ ਵਿਚ ਲੱਗੀਆਂ ਟਰਾਲੀਆਂ ਕਾਰਨ ਬੱਚਿਆਂ ਨੂੰ ਸਕੂਲ ਜਾਣ ’ਚ ਭਾਰੀ ਡਿੱਕਤਾ ਪੇਸ਼ ਆਉਂਦਿਆਂ ਹਨ, ਜਿਸ ਲਈ ਲੋਕਾਂ ਦੀ ਜਾਨ ਮਾਲ ਨੂੰ ਦੇਖੀਦਆਂ ਤੇ ਸੜਕਾਂ ਤੇ ਪਿੰਡਾਂ ਦੀਆਂ ਗਲੀਆਂ ਟੁੱਟਣ ਨੂੰ ਦੇਖਦਿਆਂ ਪ੍ਰਸ਼ਾਸਨ ਉਕਤ ਟੱਕ ਨੂੰ ਬੰਦ ਕਰੇ।
Ad Position 22
No active advertisement
ਪਿਛਲੀ ਖ਼ਬਰ ਜਸਵੰਤ ਸਿੰਘ ਸਲੇਮਪੁਰੀ ਨੂੰ ਸਦਮਾ, ਭਰਾ ਦਾ ਦਿਹਾਂਤ ਅੰਤਿਮ ਸੰਸਕਾਰ ਕੱਲ੍ਹ 5 ਨਵੰਬਰ ਨੂੰ ਪਿੰਡ ਸਲੇਮਪੁਰਾ ਵਿਖੇ ਹੋਵੇਗ... ਅਗਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ
Ad Position 24