ਜਸਵੰਤ ਸਿੰਘ ਸਲੇਮਪੁਰੀ ਨੂੰ ਸਦਮਾ, ਭਰਾ ਦਾ ਦਿਹਾਂਤ
ਅੰਤਿਮ ਸੰਸਕਾਰ ਕੱਲ੍ਹ 5 ਨਵੰਬਰ ਨੂੰ ਪਿੰਡ ਸਲੇਮਪੁਰਾ ਵਿਖੇ ਹੋਵੇਗਾ
ਜਗਰਾਉਂ, 3 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ‘ਅਜੀਤ’ ਦੇ ਸਿੱਧਵਾਂ ਬੇਟ ਤੋਂ ਪੱਤਰਕਾਰ ਜਸਵੰਤ ਸਿੰਘ ਸਲੇਮਪੁਰੀ ਦੇ ਵੱਡੇ ਭਰਾ ਮਾ: ਪੂਰਨ ਸਿੰਘ ਜੋ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ, ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ। ਮਾ: ਪੂਰਨ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਸਪੁੱਤਰਾਂ ਅੰਮ੍ਰਿਤਪਾਲ ਸਿੰਘ ਕੈਨੇਡਾ ਤੇ ਅਰਸ਼ਪਾਲ ਸਿੰਘ ਨਿਊਜ਼ੀਲੈਂਡ ਦੇ ਆਉਣ ’ਤੇ ਕੱਲ੍ਹ 5 ਨਵੰਬਰ ਨੂੰ ਪਿੰਡ ਸਲੇਮਪੁਰਾ ਦੇ ਸ਼ਮਸ਼ਾਨਘਾਟ ਵਿਖੇ ਦੁਪਹਿਰ 12 ਵਜੇ ਕੀਤਾ ਜਾਵੇਗਾ।
ਸ
ਸਵ: ਮਾਸਟਰ ਪੂਰਨ ਸਿੰਘ ਦੀ ਤਸਵੀਰ।
04-11-2026
ਜਗਰਾਉਂ, 3 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ‘ਅਜੀਤ’ ਦੇ ਸਿੱਧਵਾਂ ਬੇਟ ਤੋਂ ਪੱਤਰਕਾਰ ਜਸਵੰਤ ਸਿੰਘ ਸਲੇਮਪੁਰੀ ਦੇ ਵੱਡੇ ਭਰਾ ਮਾ: ਪੂਰਨ ਸਿੰਘ ਜੋ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ, ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ। ਮਾ: ਪੂਰਨ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਸਪੁੱਤਰਾਂ ਅੰਮ੍ਰਿਤਪਾਲ ਸਿੰਘ ਕੈਨੇਡਾ ਤੇ ਅਰਸ਼ਪਾਲ ਸਿੰਘ ਨਿਊਜ਼ੀਲੈਂਡ ਦੇ ਆਉਣ ’ਤੇ ਕੱਲ੍ਹ 5 ਨਵੰਬਰ ਨੂੰ ਪਿੰਡ ਸਲੇਮਪੁਰਾ ਦੇ ਸ਼ਮਸ਼ਾਨਘਾਟ ਵਿਖੇ ਦੁਪਹਿਰ 12 ਵਜੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ’ਚ ਪੱਤਰਕਾਰ ਜਸਵੰਤ ਸਿੰਘ ਸਲੇਮਪੁਰੀ ਤੇ ਪਰਿਵਾਰ ਨਾਲ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਕਾਂਗਰਸ ਦੇ ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ, ‘ਆਪ’ ਹਲਕਾ ਇੰਚਾਰਜ ਡਾ. ਕੇ.ਐੱਨ.ਐੱਸ. ਕੰਗ, ਅਕਾਲੀ ਦਲ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਉਲ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ, ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਚੇਅਰਮੈਨ ਪਰਮਿੰਦਰ ਸਿੰਘ ਸਿੱਧਵਾਂ, ਪ੍ਰਧਾਨ ਬਿੰਦਰ ਮਨੀਲਾ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਟੀਟੂ, ਸਾਬਕਾ ਚੇਅਰਮੈਨ ਮੇਜਰ ਸਿੰਘ ਭੈਣੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ, ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਜਗਦੀਸ਼ ਸਿੰਘ ਗੋਰਸੀਆਂ, ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਬਿੰਦਾ ਭੁਮਾਲ , ਮਾ: ਮਹਿੰਦਰ ਸਿੰਘ ਕਮਾਲਪੁਰਾ, ਮਾ: ਹਰਭਜਨ ਸਿੰਘ ਸਿੱਧੂ ਤੇ ਹੋਰ ਵੱਖ-ਵੱਖ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।