04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਮੈਡੀਕਲ ਪ੍ਰੈਕਟਿਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ

ਰਾਏਕੋਟ, 3 ਨਵੰਬਰ (ਸੁਸ਼ੀਲ)- ਮੈਡੀਕਲ ਪ੍ਰੈਕਟਿਸ਼ਨਰਜ਼ ਐਸੋਸੀਏਸ਼ਨ ਰਜਿ. ਬਲਾਕ ਰਾਏਕੋਟ ਦੀ ਮੀਟਿੰਗ ਬਲਾਕ ਪ੍ਰਧਾਨ ਤੇਜਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਹੋਈ।

Ad Position 21
No active advertisement
ਅਜੀਤ ਡੈਸਕ 04-11-2026
ਰਾਏਕੋਟ, 3 ਨਵੰਬਰ (ਸੁਸ਼ੀਲ)- ਮੈਡੀਕਲ ਪ੍ਰੈਕਟਿਸ਼ਨਰਜ਼ ਐਸੋਸੀਏਸ਼ਨ ਰਜਿ. ਬਲਾਕ ਰਾਏਕੋਟ ਦੀ ਮੀਟਿੰਗ ਬਲਾਕ ਪ੍ਰਧਾਨ ਤੇਜਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਹੋਈ। ਮੀਟਿੰਗ ਵਿਚ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਗੁਰਦੀਪ ਸਿੰਘ ਕਲਸੀਆਂ ਵੀ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਸਭ ਤੋਂ ਪਹਿਲਾਂ ਸਾਰੇ ਸਾਥੀਆਂ ਨੇ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਅਤੇ ਜਥੇਬੰਦੀ ਵਿੱਚ ਨਵੇਂ ਆਏ ਸਾਥੀਆਂ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਬੋਲਦੇ ਹੋਏ ਬਲਾਕ ਪ੍ਰਧਾਨ ਤੇਜਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਕਲਸੀਆਂ ਨੇ ਕਿਹਾ ਕਿ ਪਿਛਲੇ ਦਿਨੀਂ ਇੱਕ ਸ਼ਰਾਰਤੀ ਅਨਸਰ ਵੱਲੋਂ ਜਥੇਬੰਦੀ ਦੇ ਇੱਕ ਸਾਥੀ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜਥੇਬੰਦੀ ਵੱਲੋਂ ਉਸ ਅਨਸਰ ਦਾ ਸਖ਼ਤ ਨੋਟਿਸ ਲੈ ਕੇ ਮਸਲੇ ਦਾ ਹੱਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਹੋਰ ਸਾਥੀ ’ਤੇ ਵੀ ਅਜਿਹੀ ਮੁਸ਼ਕਿਲ ਪੈਂਦੀ ਹੈ ਤਾਂ ਜਥੇਬੰਦੀ ਵਲੋਂ ਉਸ ਦਾ ਵੀ ਡੱਟ ਕੇ ਸਾਥ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਸ਼ੀਅਰ ਪਰਮਿੰਦਰ ਸਿੰਘ ਜੱਸੀ, ਬਲਾਕ ਸਕੱਤਰ ਇੰਦਰਜੀਤ ਸਿੰਘ ਤਲਵੰਡੀ, ਵਾਈਸ ਪ੍ਰਧਾਨ ਹਰਦੀਪ ਕੁਮਾਰ ਕਲਸੀਆਂ, ਜ਼ਿਲ੍ਹਾ ਕਮੇਟੀ ਮੈਂਬਰ ਹਰਬੰਸ ਸਿੰਘ ਡੱਲਾ, ਚਰਨਜੀਤ ਕਲਸੀਆਂ, ਜਗਦੀਪ ਅਖਾੜਾ, ਦੀਪਕ ਸੁਧਾਰ, ਆਮਿਰ ਖਾਨ ਰਾਏਕੋਟ, ਗੁਰਪ੍ਰੀਤ ਰਾਏਕੋਟ, ਹਰਪਾਲ ਲੰਮੇ, ਗੁਰਪ੍ਰੀਤ ਕਮਾਲਪੁਰਾ ਤੋਂ ਇਲਾਵਾ ਮਹਿਲਾ ਮੈਂਬਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਰੇਨ, ਟੈਂਪੂ ਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ, 2 ਵਿਅਕਤੀ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਜਸਵੰਤ ਸਿੰਘ ਸਲੇਮਪੁਰੀ ਨੂੰ ਸਦਮਾ, ਭਰਾ ਦਾ ਦਿਹਾਂਤ ਅੰਤਿਮ ਸੰਸਕਾਰ ਕੱਲ੍ਹ 5 ਨਵੰਬਰ ਨੂੰ ਪਿੰਡ ਸਲੇਮਪੁਰਾ ਵਿਖੇ ਹੋਵੇਗ...
Ad Position 24