05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਲੋਕ ਸੇਵਾ ਸੁਸਾਇਟੀ ਨੇ ਵਿਦਿਆਰਥੀਆਂ ਦੀ ਸਕਾਲਰਸ਼ਿੱਪ ਲਈ ਦਿੱਤੀ ਰਾਸ਼ੀ

ਜਗਰਾਉਂ, 5 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਲੋਕ ਸੇਵਾ ਸੁਸਾਇਟੀ ਵਲੋਂ ਅੱਜ ਡੀ. ਏ.

Ad Position 21
No active advertisement
ਅਜੀਤ ਡੈਸਕ 06-11-2026
ਜਗਰਾਉਂ, 5 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਲੋਕ ਸੇਵਾ ਸੁਸਾਇਟੀ ਵਲੋਂ ਅੱਜ ਡੀ.ਏ.ਵੀ. ਕਾਲਜ ਨੂੰ ਵਿਦਿਆਰਥੀਆਂ ਦੀ ਸਕਾਲਰਸ਼ਿਪ ਲਈ 70000 ਦੀ ਰਾਸ਼ੀ ਭੇਟ ਕੀਤੀ ਗਈ। ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਜਿੰਦਰ ਜੈਨ, ਪ੍ਰਧਾਨ ਮਦਨ ਲਾਲ ਅਰੋੜਾ, ਸੈਕਟਰੀ ਡਾ. ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਜ਼ਰੂਰਤਮੰਦ ਵਿਦਿਆਰਥੀਆਂ ਦੀ ਮਦਦ ਲਈ ਬਣਾਏ ਗਏ ਸਕਾਲਰਸ਼ਿਪ ਫ਼ੰਡ ਅਧੀਨ ਉਨ੍ਹਾਂ ਵਿਦਿਆਰਥੀਆਂ ਲਈ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ ਜੋ ਪੜ੍ਹਾਈ ਵਿੱਚ ਹੁਸ਼ਿਆਰ ਹਨ, ਪਰ ਕਿਸੇ ਮਜ਼ਬੂਰੀ ਵੱਸ ਕਾਰਨ ਫ਼ੀਸ ਨਹੀਂ ਦੇ ਸਕੇ ਸਕਦੇ। ਉਨ੍ਹਾਂ ਦੱਸਿਆ ਕਿ ਡੀ.ਏ.ਵੀ. ਕਾਲਜ ਨੂੰ ਚਾਰ ਸਾਲ ਤੋਂ ਲਗਾਤਾਰ ਹਰ ਸਾਲ ਦੀ ਸ਼ਕਾਲਰਸ਼ਿਪ ਫ਼ੰਡ ਦੀ ਰਕਮ ਦਿੱਤੀ ਜਾ ਰਹੀ ਹੈ। ਇਸ ਮੌਕੇ ਐੱਲ.ਆਰ. ਡੀ.ਏ.ਵੀ. ਕਾਲਜ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਾਜ ਕੁਮਾਰ ਭੱਲਾ, ਪ੍ਰਿੰਸੀਪਲ ਡਾ: ਅਨੁਜ ਸ਼ਰਮਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਤੇ ਕੁਦਰਤ ਦੇ ਰਾਖੇ ਟਰੱਸਟ ਦੇ ਪ੍ਰਧਾਨ ਕਨ੍ਹੱਈਆ ਲਾਲ ਬਾਂਕਾ ਗੁਪਤਾ ਨੇ ਸੁਸਾਇਟੀ ਵੱਲੋਂ ਪਿਛਲੇ 31 ਸਾਲਾਂ ਤੋਂ ਕੀਤੇ ਜਾ ਰਹੇ ਨਿਰਵਿਘਨ ਕੰਮਾਂ ਦੀ ਜਿੱਥੇ ਸ਼ਲਾਘਾ ਕੀਤੀ ਉੱਥੇ ਉਨ੍ਹਾਂ ਕਿਸੇ ਜ਼ਰੂਰਤਮੰਦ ਨੌਜਵਾਨਾਂ ਨੂੰ ਸਿੱਖਿਆ ਦਾ ਗੁਣ ਦੇਣ ਵਿੱਚ ਮਦਦ ਕਰਨ ਦੇ ਕੀਤੇ ਉਪਰਾਲੇ ਵਿੱਚ ਸਮੂਹ ਜਗਰਾਉਂ ਵਾਸੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਕਾਲਜ ਪ੍ਰਬੰਧਕਾਂ ਨੇ ਦੱਸਿਆ ਕਿ ਸੁਸਾਇਟੀ ਕਾਲਜ ਦੀ ਮਦਦ ਲਈ ਤਤਪਰ ਰਹਿੰਦੀ ਹੈ ਜਦੋਂ ਅਸੀਂ ਆਪਣੀ ਮੰਗ ਸੁਸਾਇਟੀ ਕੋਲ ਰੱਖਦੇ ਹਾਂ ਤਾਂ ਸੁਸਾਇਟੀ ਫ਼ੌਰੀ ਤੌਰ ’ਤੇ ਉਸ ਮੰਗ ਨੂੰ ਪੂਰਾ ਕਰਨ ਲਈ ਯਤਨਸ਼ੀਲ ਰਹਿੰਦੀ ਹੈ। ਇਸ ਮੌਕੇ ਸਰਪ੍ਰਸਤ ਰਜਿੰਦਰ ਜੈਨ, ਕੰਵਲ ਕੱਕੜ, ਰਜਿੰਦਰ ਗੋਇਲ, ਰਾਜਪਾਲ ਜੈਨ, ਲਾਕੇਸ਼ ਟੰਡਨ, ਵਿਕਾਸ ਮਹਿੰਦੀਰੱਤਾ, ਪ੍ਰੋਫੈਸਰ ਰੋਹਿਤ ਵਰਮਾ, ਬਿਕਰਮ ਬਾਂਸਲ, ਕਪਿਲ ਸ਼ਰਮਾ, ਕੈਪਟਨ ਨਰੇਸ਼ ਵਰਮਾ, ਮਨੋਹਰ ਸਿੰਘ ਟੱਕਰ, ਰਮਨਦੀਪ ਸਿੰਘ ਤੇ ਵਰੁਣ ਗੋਇਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਵਿਖੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਕੈਂਬਰਿਜ਼ ਮਾਡਰਨ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ ਮੁਕਾਬਲਿਆਂ ’ਚ ਜਿੱਤੇ ਤਗਮੇ
Ad Position 24