05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਵਿਖੇ ਖ਼ੂਨਦਾਨ ਕੈਂਪ ਲਗਾਇਆ

ਚੌਂਕੀਮਾਨ, 5 ਨਵੰਬਰ (ਤੇਜਿੰਦਰ ਸਿੰਘ ਚੱਢਾ)- ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਵਿਖੇ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਤਹਿਤ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ‘ਨੈਸ਼ਨਲ ਵਲੰਟੀਅਰੀ ਬਲੱਡ ਡੋਨੇਸ਼ਨ ਡੇ’ ਨੂੰ ਮਨਾਉਣ ਹਿੱਤ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਇੰਡਸ ਮੈਡੀਸਿਟੀ ਹਸਪਤਾਲ ਬਲੱਡ ਸੈਂਟਰ, ਲੁਧਿਆਣਾ ਦੇ ਡਾਕਟਰਾਂ ਦੀ ਟੀਮ ਵਿਸ਼ੇਸ ਤੌਰ ’ਤੇ ਪਹੁੰਚੀ।

Ad Position 21
No active advertisement
ਅਜੀਤ ਡੈਸਕ 06-11-2026
ਚੌਂਕੀਮਾਨ, 5 ਨਵੰਬਰ (ਤੇਜਿੰਦਰ ਸਿੰਘ ਚੱਢਾ)- ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਵਿਖੇ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਤਹਿਤ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ‘ਨੈਸ਼ਨਲ ਵਲੰਟੀਅਰੀ ਬਲੱਡ ਡੋਨੇਸ਼ਨ ਡੇ’ ਨੂੰ ਮਨਾਉਣ ਹਿੱਤ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਇੰਡਸ ਮੈਡੀਸਿਟੀ ਹਸਪਤਾਲ ਬਲੱਡ ਸੈਂਟਰ, ਲੁਧਿਆਣਾ ਦੇ ਡਾਕਟਰਾਂ ਦੀ ਟੀਮ ਵਿਸ਼ੇਸ ਤੌਰ ’ਤੇ ਪਹੁੰਚੀ। ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਮਨਿੰਦਰ ਸਿੰਘ ਨੋਨੀ ਸਿੱਧੂ ਸਰਪੰਚ ਪਿੰਡ ਸਿੱਧਵਾਂ ਖੁਰਦ ਦੁਆਰਾ ਕੀਤਾ ਗਿਆ। ਇਸ ਮੌਕੇ ਸਿੱਧਵਾਂ ਖੁਰਦ, ਸਿੱਧਵਾਂ ਕਲਾਂ, ਗੁੜੇ ਅਤੇ ਹੋਰ ਪਿੰਡਾ ਤੋਂ ਪਤਵੰਤੇ ਸੱਜਣਾਂ ਨੇ ਇਸ ਜੀਵਨ ਦਾਨ ਦੇਣ ਦੀ ਮੁਹਿੰਮ ਵਿਚ ਆਪਣਾ ਖ਼ੂਨਦਾਨ ਕਰਦਿਆਂ ਉਚੇਚੇ ਤੌਰ ’ਤੇ ਹਿੱਸਾ ਪਾਇਆ। ਸਭ ਤੋਂ ਪਹਿਲਾਂ ਮਨਿੰਦਰ ਸਿੰਘ ਨੋਨੀ, ਸਰਪੰਚ ਪਿੰਡ ਸਿੱਧਵਾਂ ਖੁਰਦ ਨੇ ਖ਼ੂਨਦਾਨ ਕੀਤਾ। ਸੰਸਥਾ ਦੇ ਪ੍ਰਿੰਸੀਪਲ ਡਾ. ਸਤਿੰਦਰ ਕੌਰ ਅਤੇ ਫੈਕਲਟੀ ਮੈਬਰਾਂ ਵਿੱਚੋਂ ਡਾ. ਇੰਦਰਜੀਤ ਕੌਰ, ਪ੍ਰੋ. ਅਸ਼ਵਨੀ ਜੈਨ, ਪ੍ਰੋ. ਆਸ਼ੀਸ ਕੁਮਾਰ, ਡਾ. ਗੌਰਵ ਸਰਮਾ, ਪ੍ਰੋ. ਸੁਮਿਤ ਕੁਮਾਰ, ਪ੍ਰੋ. ਜਾਵੇਦ ਅਹਿਮਦ ਅਤੇ ਸਿੱਧਵਾਂ ਖੁਰਦ ਦੇ ਕਰਮਚਾਰੀਆਂ ਵਲੋਂ ਖ਼ੂਨਦਾਨ ਕੀਤਾ ਗਿਆ। ਸੰਸਥਾ ਦੇ ਐੱਨ. ਐੱਸ. ਐੱਸ. ਵਲੰਟੀਅਰਾਂ, ਵਿਦਿਆਰਥਣਾਂ ਸਹਿਤ 50 ਦੇ ਲਗਭਗ ਭਾਗੀਦਾਰਾਂ ਨੇ ਇਸ ਮੁਹਿੰਮ ਵਿਚ ਖ਼ੂਨਦਾਨ ਕੀਤਾ। ਪ੍ਰਿੰਸੀਪਲ ਡਾ. ਸਤਿੰਦਰ ਕੌਰ ਨੇ ਖ਼ੂਨਦਾਨ ਮੁਹਿੰਮ ਵਿੱਚ ਖ਼ੂਨਦਾਨ ਕਰਨ ਵਾਲੇ ਅਧਿਆਪਕਾਂ, ਨੇੜਲੇ ਪਿੰਡਾਂ ਦੇ ਪਤਵੰਤੇ ਸੱਜਣਾਂ ਅਤੇ ਵਿਦਿਆਰਥਣਾਂ ਦੇ ਇਸ ਮੁਹਿੰਮ ਯੋਗਦਾਨ ਦੀ ਸਲਾਘਾ ਕੀਤੀ। ਖੂਨਦਾਨ ਕਰਨ ਵਾਲੇ ਸਮੂਹ ਭਾਗੀਦਾਰਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੂੰ ਸਰਟੀਫ਼ਿਕੇਟ ਵੀ ਤਕਸੀਮ ਕੀਤੇ ਗਏ। ਸਮਾਗਮ ਦੇ ਅੰਤ ਵਿਚ ਆਏ ਹੋਏ ਮਹਿਮਾਨਾਂ ਸਮੇਤ ਸਮੁੱਚੀ ਡਾਕਟਰੀ ਟੀਮ ਨੂੰ ਸੰ ਸਥਾ ਵਲੋਂ ਸਨਮਾਨ ਚਿੰਨ੍ਹ ਭੇਟ ਕੀਤੇ ਗਏ। 05Jag14
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਗਗੜਾ ਵਿਖੇ ‘ਬਜ਼ੁਰਗ ਸਾਡਾ ਮਾਣ’ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਲੋਕ ਸੇਵਾ ਸੁਸਾਇਟੀ ਨੇ ਵਿਦਿਆਰਥੀਆਂ ਦੀ ਸਕਾਲਰਸ਼ਿੱਪ ਲਈ ਦਿੱਤੀ ਰਾਸ਼ੀ
Ad Position 24