ਨੱਥੋਵਾਲ ਸਕੂਲ ’ਚ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਲਗਾਈ
ਰਾਏਕੋਟ, 6 ਨਵੰਬਰ (ਸੁਸ਼ੀਲ)- ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਡਿੰਪਲ ਮਦਾਨ ਤੇ ਬਲਾਕ ਨੋਡਲ ਅਫ਼ਸਰ ਅਮਰਦੀਪ ਕੌਰ ਗਿੱਲ ਦੀ ਅਗਵਾਈ ਹੇਠ ਬਲਾਕ ਰਾਏਕੋਟ ਦੀ ਐਲੀਮੈਂਟਰੀ ਤੇ ਸੈਕੰਡਰੀ ਪੱਧਰ ਦੀ ਸਾਇੰਸ ਪ੍ਰਦਰਸ਼ਨੀ ਨੇੜਲੇ ਪਿੰਡ ਨੱਥੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਵਿੰਦਰ ਸਿੰਘ ਰਵੀ ਤੇ ਸਰਬਜੀਤ ਸਿੰਘ ਦੀ ਦੇਖ ਰੇਖ ਵਿੱਚ ਕਰਵਾਈ ਗਈ। ਇਸ ਮੌਕੇ ਪ੍ਰਿੰਸੀਪਲ ਡਾਇਟ ਗੁਰਦੀਪ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਰਾਏਕੋਟ, 6 ਨਵੰਬਰ (ਸੁਸ਼ੀਲ)- ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਡਿੰਪਲ ਮਦਾਨ ਤੇ ਬਲਾਕ ਨੋਡਲ ਅਫ਼ਸਰ ਅਮਰਦੀਪ ਕੌਰ ਗਿੱਲ ਦੀ ਅਗਵਾਈ ਹੇਠ ਬਲਾਕ ਰਾਏਕੋਟ ਦੀ ਐਲੀਮੈਂਟਰੀ ਤੇ ਸੈਕੰਡਰੀ ਪੱਧਰ ਦੀ ਸਾਇੰਸ ਪ੍ਰਦਰਸ਼ਨੀ ਨੇੜਲੇ ਪਿੰਡ ਨੱਥੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਵਿੰਦਰ ਸਿੰਘ ਰਵੀ ਤੇ ਸਰਬਜੀਤ ਸਿੰਘ ਦੀ ਦੇਖ ਰੇਖ ਵਿੱਚ ਕਰਵਾਈ ਗਈ। ਇਸ ਮੌਕੇ ਪ੍ਰਿੰਸੀਪਲ ਡਾਇਟ ਗੁਰਦੀਪ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਪ੍ਰਦਰਸ਼ਨੀ ਵਿੱਚ ਕੁਨਾਲ ਭਗਵਾਨ ਮਹਾਂਵੀਰ ਸਕੂਲ ਰਾਏਕੋਟ, ਹਰਜੋਤ ਕੌਰ ਬੱਸੀਆਂ, ਹਰਮਨ ਕੌਰ ਲੰਮਾ ਜੱਟਪੁਰਾ, ਪ੍ਰਮੋਦ ਕੁਮਾਰ, ਰੌਣਕ ਕੁਮਾਰੀ ਤਲਵੰਡੀ ਰਾਏ, ਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਸਤਵੀਰਪਾਲ ਕੌਰ, ਗੁਰਸੀਰਤ ਕੌਰ, ਰਮਨਦੀਪ ਕੌਰ ਡਾਕਟਰ ਦਵਾਰਕਾ ਨਾਥ ਸਕੂਲ ਰਾਏਕੋਟ, ਨੀਰੂ ਕਲਸੀਆਂ, ਵੰਸ਼ ਮਹਿਰਾ ਭੈਣੀ ਬੜਿੰਗਾ, ਮਨਸਰੀਤ ਕੌਰ ਦੱਧਾਹੂਰ, ਅਰਵਿੰਦਰ ਸਿੰਘ ਨੱਥੋਵਾਲ ਆਦਿ ਵਿਦਿਆਰਥੀਆਂ ਨੇ ਵੱਖ ਵੱਖ ਥੀਮਜ਼ ਵਿਚੋਂ ਪਹਿਲੀ ਪੁਜੀਸ਼ਨਾਂ ਲੈ ਕੇ ਇਸ ਮੇਲੇ ਵਿਚ ਮੱਲਾਂ ਮਾਰੀਆਂ। ਇਸ ਮੌਕੇ ਹਰਪ੍ਰੀਤ ਸਿੰਘ ਹੈੱਡ ਮਾਸਟਰ, ਸ੍ਰੀਮਤੀ ਸੀਮਾ ਰਾਣੀ ਹੈੱਡ ਮਿਸਟ੍ਰੈਸ ਤੇ ਰਣਜੀਤ ਕੌਰ ਹੈਡ ਮਿਸਟ੍ਰੈਸ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਪ੍ਰਦਰਸ਼ਨੀ ਵਿੱਚ ਰਮਨਦੀਪ ਸਿੰਘ, ਹਰਦੀਪ ਸਿੰਘ, ਨਿਸ਼ਾ ਰਾਣੀ, ਲਿਵਲੀਨ ਕੌਰ, ਪੁਸ਼ਪਿੰਦਰ ਕੌਰ, ਵਰਿੰਦਰ ਕੌਰ, ਪਰਦੀਪ ਰਾਣੀ ਆਦਿ ਸਾਇੰਸ ਅਧਿਆਪਕਾਂ ਨੇ ਜੱਜ ਦੀ ਭੂਮਿਕਾ ਨਿਭਾਈ। ਇਸ ਮੌਕੇ ਮੈਡਮ ਮਿਸ ਵਨੀਤਾ ਨੂੰ ਨੈਸ਼ਨਲ ਪੱਧਰ ’ਤੇ ਸਾਇੰਸ ਪ੍ਰਦਰਸ਼ਨੀ ਵਿੱਚ ਭਾਗ ਲੈਣ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪਿੰਡ ਨੱਥੋਵਾਲ ਦੇ ਸਰਪੰਚ ਜਸਵਿੰਦਰ ਸਿੰਘ ਅਤੇ ਪੰਚਾਇਤ ਮੈਂਬਰਾਂ ਤੋਂ ਇਲਾਵਾ ਹਰਵੰਤ ਕੌਰ, ਸਕੂਲ ਇੰਚਾਰਜ ਗਗਨਦੀਪ ਸਿੰਘ, ਇੰਦੂ ਬਾਲਾ ਤੇ ਹੋਰ ਕਈ ਸਟਾਫ਼ ਹਾਜ਼ਰ ਸਨ।