ਖੋ-ਖੋ ਸਹੋਦਿਆ ਵੈਸਟ ਮੁਕਾਬਲੇ ’ਚ ਨਿਊ ਜੀ. ਐੱਮ. ਟੀ ਸਕੂਲ ਨੇ ਮਾਰੀਆਂ ਮੱਲਾਂ
ਹੰਬੜਾਂ, 6 ਨਵੰਬਰ (ਮੇਜਰ ਹੰਬੜਾਂ)- ਪਿ੍ੰਸੀਪਲ ਡਾ. ਕਨਿਕਾ ਸੱਚਦੇਵਾ ਨੇ ‘ਅਜੀਤ’ ਨਾਲ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਪਿਛਲੇ ਦਿਨ ਐੱਸ.
ਹੰਬੜਾਂ, 6 ਨਵੰਬਰ (ਮੇਜਰ ਹੰਬੜਾਂ)- ਪਿ੍ੰਸੀਪਲ ਡਾ. ਕਨਿਕਾ ਸੱਚਦੇਵਾ ਨੇ ‘ਅਜੀਤ’ ਨਾਲ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਪਿਛਲੇ ਦਿਨ ਐੱਸ. ਕੇ. ਪਬਲਿਕ ਸਕੂਲ ਤਲਵੰਡੀ ਭਾਈ ਵਿਖੇ ਕਰਵਾਈ ਗਈ ਖੋ-ਖੋ ਸਹੋਦਿਆ ਵੈਸਟ ਚੈਂਪੀਅਨਸ਼ਿਪ ਵਿਚ ਨਿਊ ਜੀ. ਐੱਮ. ਟੀ. ਪਬਲਿਕ ਸਕੂਲ ਭੱਠਾਧੂਹਾ ਦੇ ਖਿਡਾਰੀਆਂ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਖੇਡ ਮੁਕਾਬਲੇ ਵਿਚ ਸਕੂਲ ਦੀਆਂ ਵੱਖ-ਵੱਖ ਉਮਰ ਵਰਗ ਦੀਆਂ ਟੀਮਾਂ ਨੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ।ਮੁਕਾਬਲਿਆਂ ’ਚ ਸਕੂਲ ਦੀ ਅੰਡਰ-14 (ਲੜਕੇ) ਟੀਮ ਨੇ ਸ਼ਾਨਦਾਰ ਖੇਡ ਸਦਕਾ ਪਹਿਲਾ ਸਥਾਨ ਹਾਸਲ ਕੀਤਾ ਅਤੇ ਟੀਮ ਦੇ ਸਟਾਰ ਖਿਡਾਰੀ ਨਵਰਾਜ ਸਿੰਘ ਨੂੰ ਟੂਰਨਾਮੈਂਟ ਦਾ ‘ਬੈਸਟ ਚੇਜ਼ਰ’ (ਸਰਵੋਤਮ ਖਿਡਾਰੀ) ਚੁਣਿਆ ਗਿਆ। ਅੰਡਰ-19 (ਲੜਕੀਆਂ) ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦੀ ਝੋਲੀ ਚਾਂਦੀ ਦਾ ਤਗਮਾ ਪਾਇਆ, ਅੰਡਰ-14 ਅਤੇ ਅੰਡਰ-17 (ਲੜਕੀਆਂ) ਦੋਵਾਂ ਟੀਮਾਂ ਨੇ ਵਧੀਆ ਖੇਡ ਦਿਖਾਉਂਦੇ ਹੋਏ ਤੀਜਾ ਸਥਾਨ ਹਾਸਲ ਕੀਤਾ। ਅੰਡਰ-1 7 ਅਤੇ ਅੰਡਰ-19 (ਲੜਕੇ) ਇਹਨਾਂ ਦੋਵਾਂ ਵਰਗਾਂ ਦੇ ਲੜਕਿਆਂ ਦੀਆਂ ਟੀਮਾਂ ਨੇ ਵੀ ਸਖ਼ਤ ਮੁਕਾਬਲੇ ਤੋਂ ਬਾਅਦ ਤੀਜਾ ਸਥਾਨ ਪ੍ਰਾਪਤ ਕੀਤਾ। ਜੀ. ਐੱਮ. ਟੀ ਪਬਲਿਕ ਵਿੱਦਿਆਕ ਸੰਸਥਾਵਾਂ ਦੇ ਡਾਇਰੈਕਟਰ ਜਸਵੀਰ ਸਿੰਗ ਥਿੰਦ, ਪ੍ਰਬੰਧਕ ਅਰਵਿੰਦਰ ਸਿੰਗ ਥਿੰਦ ਨੇ ਕਿਹਾ ਕਿ ਖਿਡਾਰੀਆਂ ਦੀ ਇਸ ਵੱਡੀਆਂ ਪ੍ਰਾਪਤੀਆਂ ’ਚ ਪ੍ਰਿੰਸੀਪਲ ਡਾ. ਕਨਿਕਾ ਸਚਦੇਵਾ ਦਾ ਵੱਡਾ ਹੱਥ ਹੈ। ਪਿ੍ੰਸੀਪਲ ਡਾ. ਸਚਦੇਵਾ ਨੇ ਬੱਚਿਆਂ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਜੀਵਨ ਦਾ ਅਹਿਮ ਹਿੱਸਾ ਹਨ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਖੇਡਾਂ ਵਿਚ ਵੱਧ-ਚੜ੍ਹਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।