ਗੁਰਦੁਆਰਾ ਦਸਮੇਸ਼ ਨਗਰ ਜਗਰਾਉਂ ਤੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ਨਗਰ ਕੀਰਤਨ 21 ਨੂੰ ਸਜਾਇਆ ਜਾਵੇਗਾ
ਜਗਰਾਉਂ , 11 ਨਵੰਬਰ ( ਹਰਵਿੰਦਰ ਸਿੰਘ ਖ਼ਾਲਸਾ )- ਗੁਰਦੁਆਰਾ ਦਸਮੇਸ਼ ਨਗਰ ਕੱਚਾ ਮਲਕ ਰੋਡ ਜਗਰਾਉਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਦੂਜਾ ਵਿਸ਼ਾਲ ਨਗਰ ਕੀਰਤਨ ਮਿਤੀ 21 ਨਵੰਬਰ 2026 ਨੂੰ ਸਵੇਰੇ 9 ਵਜੇ ਸਜਾਇਆ ਜਾ ਰਿਹਾ ਹੈ । ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਮਿੰਦਰਜੀਤ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ’ ਚ ਗੁਰਦੁਆਰਾ ਦਸਮੇਸ਼ ਨਗਰ ਕੱਚਾ ਮਲਕ ਰੋਡ ਤੋਂ ਆਰੰਭ ਹੋ ਕੇ ਵੱਖ - ਵੱਖ ਥਾਵਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਾਹਿਬ ਦਸਮੇਸ਼ ਨਗਰ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ ।
ਜਗਰਾਉਂ , 11 ਨਵੰਬਰ ( ਹਰਵਿੰਦਰ ਸਿੰਘ ਖ਼ਾਲਸਾ )- ਗੁਰਦੁਆਰਾ ਦਸਮੇਸ਼ ਨਗਰ ਕੱਚਾ ਮਲਕ ਰੋਡ ਜਗਰਾਉਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਦੂਜਾ ਵਿਸ਼ਾਲ ਨਗਰ ਕੀਰਤਨ ਮਿਤੀ 21 ਨਵੰਬਰ 2026 ਨੂੰ ਸਵੇਰੇ 9 ਵਜੇ ਸਜਾਇਆ ਜਾ ਰਿਹਾ ਹੈ । ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਮਿੰਦਰਜੀਤ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ’ ਚ ਗੁਰਦੁਆਰਾ ਦਸਮੇਸ਼ ਨਗਰ ਕੱਚਾ ਮਲਕ ਰੋਡ ਤੋਂ ਆਰੰਭ ਹੋ ਕੇ ਵੱਖ - ਵੱਖ ਥਾਵਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਾਹਿਬ ਦਸਮੇਸ਼ ਨਗਰ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ । ਨਗਰ ਕੀਰਤਨ ’ ਚ ਫੌਜੀ ਬੈਂਡ , ਬਰਾਸ ਬੈਂਡ , ਗੱਤਕਾ ਪਾਰਟੀਆਂ , ਸਕੂਲ ਦੇ ਬੱਚੇ , ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਉਣਗੇ ਤੇ ਪੰਥ ਪ੍ਰਸਿੱਧ ਰਾਗੀ ਢਾਡੀ ਜਥੇ ਗੁਰਬਾਣੀ , ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ । ਇਸ ਸਮੇਂ ਮਨਜੀਤ ਸਿੰਘ ਤੂਰ ਪ੍ਰਧਾਨ , ਰਮਿੰਦਰਜੀਤ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ , ਭਾਗ ਸਿੰਘ ਮੀਤ ਪ੍ਰਧਾਨ , ਮੇਜਰ ਸਿੰਘ ਜਨਰਲ ਸਕੱਤਰ , ਕੁਲਦੀਪ ਸਿੰਘ ਕੈਸ਼ੀਅਰ , ਹਰਿੰਦਰਪਾਲ ਸਿੰਘ ਮਜੀਠਾ , ਕੁਲਵੰਤ ਸਿੰਘ ਜਗਦੇ , ਜਗਦੇਵ ਸਿੰਘ ਕੋਕਰੀ , ਬਲਵੰਤ ਸਿੰਘ , ਜਰਨੈਲ ਸਿੰਘ ਰਾਏ , ਪੁਸ਼ਪਿੰਦਰ ਸਿੰਘ , ਬਸੰਤ ਸਿੰਘ , ਰਜਿੰਦਰ ਸਿੰਘ ਮੈਨੇਜਰ , ਸੁਖਵਿੰਦਰ ਸਿੰਘ ਕੁੱਕੂ , ਚਰਨਜੀਤ ਸਿੰਘ , ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਖ਼ਾਲਸਾ , ਬਲਬੀਰ ਸਿੰਘ ਪੱਪੂ , ਨਛੱਤਰ ਸਿੰਘ , ਬਲਵੀਰ ਸਿੰਘ , ਸੁਰਿੰਦਰ ਸਿੰਘ ਤੂਰ ਪਟਵਾਰੀ , ਅਵਤਾਰ ਸਿੰਘ ਚੀਮਾ , ਮਨਤੇਜ ਸਿੰਘ ਗਿੱਲ , ਪ੍ਰੇਮ ਲੋਹਟ ਮੈਨੇਜਰ , ਗੁਰਪ੍ਰੀਤ ਸਿੰਘ ਛੀਨਾ , ਬਿੱਟੂ , ਮਾਸਟਰ ਹਰਬੰਸ ਸਿੰਘ ਅਖਾੜਾ , ਡਾ : ਦਿਲਬਾਗ ਸਿੰਘ , ਬਿੰਦਾ ਢੋਲਣ ਆਦਿ ਹਾਜ਼ਰ ਸਨ ।