13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਤੇਜਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਅਥਲੈਟਿਕ ਮੀਟ ’ਚ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਕੀਤਾ ਰੌਸ਼ਨ

ਚੌਕੀਮਾਨ, 13 ਨਵੰਬਰ (ਤੇਜਿੰਦਰ ਸਿੰਘ ਚੱਢਾ)- ਤੇਜਸ ਪਬਲਿਕ ਸਕੂਲ ਚੌਕੀਮਾਨ ਦੇ ਵਿਦਿਆਰਥੀਆਂ ਨੇ ਸੱਤਿਆ ਭਾਰਤੀ ਸਕੂਲ ਜਗਰਾਉਂ ਵਿਖੇ ਆਯੋਜਿਤ ਲੁਧਿਆਣਾ ਸਾਹੋਦਿਆ ਸਕੂਲ ਅਥਲੈਟਿਕ ਮੀਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਕਈ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਸ ਮੁਕਾਬਲੇ ਵਿਚ ਜਪਸਾਹਿਬ (ਅੰਡਰ-12) ਨੇ 400 ਮੀਟਰ ਦੌੜ ਵਿੱਚ ਪਹਿਲਾ ਸਥਾਨ, ਦਾਨਿਸ਼ (ਅੰਡਰ-17) ਨੇ ਸ਼ਾਟ ਪੁੱਟ ਵਿਚ ਪਹਿਲਾ ਸਥਾਨ ਅਤੇ ਅੰਡਰ-17 ਲੜਕਿਆਂ ਦੀ 4×100 ਮੀਟਰ ਰਿਲੇਅ ਟੀਮ, ਜਿਸ ਵਿੱਚ ਏਕਮਵੀਰ, ਬਲਪ੍ਰੀਤ, ਦਾਨਿਸ਼ ਅਤੇ ਜਸਮੀਤ ਸਿੰਘ ਬੇਦੀ ਸ਼ਾਮਿਲ ਸਨ, ਨੇ ਪਹਿਲਾ ਸਥਾਨ ਹਾਸਲ ਕੀਤਾ।

Ad Position 21
No active advertisement
ਕੈਪਸ਼ਨ: ਤੇਜਸ ਪਬਲਿਕ ਸਕੂਲ ਚੌਕੀਮਾਨ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਸਕੂਲ ਸਟਾਫ਼ ਮੈਂਬਰ।ਅਜੀਤ ਤਸਵੀਰ 14-11-2026
ਚੌਕੀਮਾਨ, 13 ਨਵੰਬਰ (ਤੇਜਿੰਦਰ ਸਿੰਘ ਚੱਢਾ)- ਤੇਜਸ ਪਬਲਿਕ ਸਕੂਲ ਚੌਕੀਮਾਨ ਦੇ ਵਿਦਿਆਰਥੀਆਂ ਨੇ ਸੱਤਿਆ ਭਾਰਤੀ ਸਕੂਲ ਜਗਰਾਉਂ ਵਿਖੇ ਆਯੋਜਿਤ ਲੁਧਿਆਣਾ ਸਾਹੋਦਿਆ ਸਕੂਲ ਅਥਲੈਟਿਕ ਮੀਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਕਈ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਸ ਮੁਕਾਬਲੇ ਵਿਚ ਜਪਸਾਹਿਬ (ਅੰਡਰ-12) ਨੇ 400 ਮੀਟਰ ਦੌੜ ਵਿੱਚ ਪਹਿਲਾ ਸਥਾਨ, ਦਾਨਿਸ਼ (ਅੰਡਰ-17) ਨੇ ਸ਼ਾਟ ਪੁੱਟ ਵਿਚ ਪਹਿਲਾ ਸਥਾਨ ਅਤੇ ਅੰਡਰ-17 ਲੜਕਿਆਂ ਦੀ 4×100 ਮੀਟਰ ਰਿਲੇਅ ਟੀਮ, ਜਿਸ ਵਿੱਚ ਏਕਮਵੀਰ, ਬਲਪ੍ਰੀਤ, ਦਾਨਿਸ਼ ਅਤੇ ਜਸਮੀਤ ਸਿੰਘ ਬੇਦੀ ਸ਼ਾਮਿਲ ਸਨ, ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਅਭਿਜੋਤ ਸਿੰਘ ਨੇ ਲੰਬੀ ਛਾਲ ਵਿਚ ਦੂਜਾ, ਕੋਮਲਪ੍ਰੀਤ ਕੌਰ ਨੇ ਸ਼ਾਟ ਪੁੱਟ ਵਿਚ ਤੀਜਾ, ਜਸਮੀਤ ਨੇ 200 ਮੀਟਰ ਦੌੜ ਵਿਚ ਦੂਜਾ, ਕਨਵ ਰਾਣਾ ਨੇ 400 ਮੀਟਰ ਦੌੜ ਵਿਚ ਤੀਜਾ, ਯਸ਼ਨੂਰ ਕੌਰ ਨੇ 400 ਮੀਟਰ ਦੌੜ ਵਿਚ ਤੀਜਾ, ਜਗਤਾਰ ਨੇ 100 ਮੀਟਰ ਦੌੜ ਵਿਚ ਤੀਜਾ ਅਤੇ ਬਲਪ੍ਰੀਤ ਨੇ 100 ਮੀਟਰ ਦੌੜ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਨੇ ਇਹ ਸ਼ਾਨਦਾਰ ਸਫ਼ਲਤਾ ਪ੍ਰਿੰਸੀਪਲ ਡਾ. ਬਲਵਿੰਦਰ ਕੌਰ ਦੀ ਯੋਗ ਅਗਵਾਈ ਅਤੇ ਡੀ.ਪੀ. ਅਧਿਆਪਕ ਪ੍ਰਭਦੀਪ ਸਿੰਘ ਤੂਰ ਦੀ ਸੁਚੱਜੀ ਕੋਚਿੰਗ ਸਦਕਾ ਹਾਸਲ ਕੀਤੀ।ਪ੍ਰਿੰਸੀਪਲ ਡਾ. ਬਲਵਿੰਦਰ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ, ਲਗਨ ਅਤੇ ਖੇਡ ਭਾਵਨਾ ਦੀ ਸ਼ਲਾਘਾ ਕੀਤੀ। ਸਕੂਲ ਪ੍ਰਬੰਧਕਾਂ ਨੇ ਵੀ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਮਾਣ ਮਹਿਸੂਸ ਕਰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਜਾਰੀ, ਖ਼ਰਾਬ ਹੋ ਰਹੀ ਹਵਾ ਦੀ ਗੁਣਵੱਤਾ ਅਗਲੀ ਖ਼ਬਰ ਡਾਂਗੋ ਤੋਂ ਰੈਲੀ ਲਈ ਵੱਡਾ ਕਾਫ਼ਲਾ ਰਵਾਨਾ
Ad Position 24