17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਗੁਰੂ ਨਾਨਕ ਸਕੂਲ ਮੁੱਲਾਂਪੁਰ ਵਿਖੇ ਸਹੋਦਿਆ ਸਕੂਲ 3 ਰੋਜ਼ਾ ਫੁੱਟਬਾਲ ਚੈਂਪੀਅਨਸ਼ਿਪ ਸ਼ੁਰੂ

ਮੁੱਲਾਂਪੁਰ-ਦਾਖਾ, 17 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਹੋਦਿਆ ਸਕੂਲ ਕੰਪਲੈਕਸ (ਪੱਛਮੀ) ਲੁਧਿਆਣਾ ਦੀ 3 ਰੋਜ਼ਾ ਫੁੱਟਬਾਲ ਚੈਂਪੀਅਨਸ਼ਿਪ ਅੱਜ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੀ ਖੇਡ ਗਰਾਊਂਡ ਅੰਦਰ ਸ਼ੁਰੂ ਹੋਈ। ਅੰਡਰ-14, 17 ਅਤੇ 19 ਵਰਗ ਲੜਕੇ-ਲੜਕੀਆਂ ਦੇ ਫੁੱਟਬਾਲ ਮੁਕਾਬਲੇ ਵਿਚ ਹਿੱਸਾ ਲੈਣ ਲਈ ਦਰਜਨਾਂ ਸਕੂਲਾਂ ਦੇ ਸੈਕੜੇ ਖਿਡਾਰੀਆਂ ਖੇਡ ਗਰਾਊਂਡ ਅੰਦਰ ਨਿੱਤਰਨ ਨਾਲ ਮੁਕਾਬਲੇ ਵਾਲੀ ਗਰਾਊਂਡ ਦੇ ਬਾਹਰ ਦਰਸ਼ਕ ਗੈਲਰੀ ਵਿਚ ਖਿਡਾਰੀਆਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ।

Ad Position 21
No active advertisement
ਅਜੀਤ ਡੈਸਕ 18-11-2026
ਮੁੱਲਾਂਪੁਰ-ਦਾਖਾ, 17 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਹੋਦਿਆ ਸਕੂਲ ਕੰਪਲੈਕਸ (ਪੱਛਮੀ) ਲੁਧਿਆਣਾ ਦੀ 3 ਰੋਜ਼ਾ ਫੁੱਟਬਾਲ ਚੈਂਪੀਅਨਸ਼ਿਪ ਅੱਜ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੀ ਖੇਡ ਗਰਾਊਂਡ ਅੰਦਰ ਸ਼ੁਰੂ ਹੋਈ। ਅੰਡਰ-14, 17 ਅਤੇ 19 ਵਰਗ ਲੜਕੇ-ਲੜਕੀਆਂ ਦੇ ਫੁੱਟਬਾਲ ਮੁਕਾਬਲੇ ਵਿਚ ਹਿੱਸਾ ਲੈਣ ਲਈ ਦਰਜਨਾਂ ਸਕੂਲਾਂ ਦੇ ਸੈਕੜੇ ਖਿਡਾਰੀਆਂ ਖੇਡ ਗਰਾਊਂਡ ਅੰਦਰ ਨਿੱਤਰਨ ਨਾਲ ਮੁਕਾਬਲੇ ਵਾਲੀ ਗਰਾਊਂਡ ਦੇ ਬਾਹਰ ਦਰਸ਼ਕ ਗੈਲਰੀ ਵਿਚ ਖਿਡਾਰੀਆਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ। ਫੁੱਟਬਾਲ ਟੂਰਨਾਮੈਂਟ ਦੀ ਆਰੰਭਤਾ ਕਰਵਾਉਣ ਸਮੇਂ ਮੁੱਖ ਮਹਿਮਾਨ ਹਰਮੀਤ ਕੌਰ ਬੜੈਚ (ਸਿਟੀ ਕੋਆਰਡੀਨੇਟਰ), ਗੁਰੂ ਨਾਨਕ ਸਕੂਲ ਦੇ ਪ੍ਰਬੰਧਕੀ ਪ੍ਰਧਾਨ ਡਾ: ਰਾਜਪਾਲ ਸਿੰਘ ਗਰੇਵਾਲ, ਸਕੱਤਰ ਚਰਨਜੀਤ ਸਿੰਘ ਗਹੌਰ, ਪ੍ਰਿੰਸੀਪਲ ਹਰਵੰਤ ਸਿੰਘ, ਮੈਡਮ ਜਸਵੀਰ ਕੌਰ ਗਰੇਵਾਲ, ਨਿਰੀਖਕ (ਅਬਜ਼ਰਬਰ) ਸੰਦੀਪ ਕੌਰ ਗਰੇਵਾਲ, ਹੋਰਨਾਂ ਵਲੋਂ ਫੁੱਟਬਾਲ ਮੁਕਾਬਲੇ ਦੀਆਂ ਟੀਮਾਂ ਨਾਲ ਜਾਣ-ਪਹਿਚਾਣ ਹੋਈ। ਅੰਡਰ-14 ਲੜਕਿਆਂ ਦੇ ਫੁੱਟਬਾਲ ਮੁਕਾਬਲੇ ਸਮੇਂ ਮੇਜ਼ਬਾਨ ਗੁਰੂ ਨਾਨਕ ਸਕੂਲ ਮੁੱਲਾਂਪੁਰ ਟੀਮ ਨੇ ਟੈਗੋਰ ਪਬਲਿਕ ਸਕੂਲ ਟੀਮ ਨੂੰ ਹਰਾ ਕੇ ਅਗਲੇ ਰਾਊਂਡ ਵਿਚ ਪ੍ਰਵੇਸ਼ ਕੀਤਾ। ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ ਟੀਮ ਬਾਬਾ ਈਸ਼ਰ ਸਿੰਘ, ਬਾਬਾ ਕੁੰਦਨ ਸਿੰਘ ਸਕੂਲ ਝੋਰੜਾਂ ਟੀਮ ਨੂੰ ਹਰਾ ਕੇ ਅੱਗੇ ਵਧੀ। ਲੜਕੀਆਂ ਦੇ ਅੰਡਰ-14 ਵਰਗ ਵੱਖ-ਵੱਖ ਮੁਕਾਬਲੇ ਜਿੱਤ ਕੇ ਸੈਮੀਫਾਈਨਲ ਮੇਜ਼ਬਾਨ ਗੁਰੂ ਨਾਨਕ ਪਬਲਿਕ ਸਕੂਲ, ਐੱਮ.ਐੱਲ.ਡੀ ਸਕੂਲ ਤਲਵੰਡੀ ਕਲਾਂ, ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਅਤੇ ਬਾਬਾ ਈਸ਼ਰ ਸਿੰਘ, ਬਾਬਾ ਕੁੰਦਨ ਸਿੰਘ ਸਕੂਲ ਝੋਰੜਾਂ ਟੀਮਾਂ ਸੈਮੀਫਾਈਨਲ ਵਿਚ ਪੁੱਜੀਆਂ। ਪਹਿਲੇ ਸੈਮੀਫਾਈਨਲ ਵਿਚ ਮੇਜ਼ਬਾਨ ਗੁਰੂ ਨਾਨਕ ਸਕੂਲ ਲੜਕੀਆਂ ਦੀ ਟੀਮ ਨੇ ਐੱਮ.ਐੱਲ.ਡੀ ਸਕੂਲ ਤਲਵੰਡੀ ਕਲਾਂ ਨੂੰ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਦੂਸਰੇ ਸੈਮੀਫਾਈਨਲ ਵਿਚ ਬਾਬਾ ਈਸ਼ਰ ਸਿੰਘ, ਬਾਬਾ ਕੁੰਦਨ ਸਿੰਘ ਸਕੂਲ ਝੋਰੜਾਂ ਟੀਮ ਸਪਰਿੰਗ ਡਿਊ ਸਕੂਲ ਨਾਨਕਸਰ ਟੀਮ ਨੂੰ ਹਰਾ ਕੇ ਫਾਈਨ ਵਿਚ ਪੁੱਜੀ। ਅੰਡਰ-14 ਲੜਕੀਆਂ ਦੇ ਫਾਈਨਲ ਮੁਕਾਬਲੇ ਵਿਚ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਟੀਮ 1-0 ਗੋਲ ਦੇ ਫਰਕ ਨਾਲ ਬਾਬਾ ਈਸ਼ਰ ਸਿੰਘ, ਬਾਬਾ ਕੁੰਦਨ ਸਿੰਘ ਸਕੂਲ ਝੋਰੜਾਂ ਨੂੰ ਹਰਾ ਕੇ ਜੇਤੂ ਬਣੀ। ਡੀ.ਪੀ ਮਨਦੀਪ ਸਿੰਘ, ਜਸ਼ਨਦੀਪ ਸਿੰਘ ਅਨੁਸਾਰ ਅਗਲੇ ਦੋ ਦਿਨ ਲੜਕੇ-ਲੜਕੀਆਂ ਦੇ ਵੱਖੋ-ਵੱਖ ਵਰਗ ਫੁੱਟਬਾਲ ਮੁਕਾਬਲੇ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਸਵਾਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਅਗਲੀ ਖ਼ਬਰ ਡਾ. ਰਮੇਸ਼ ਜੈਨ ਵਲੋਂ ਲੱਜਿਆਵਤੀ ਜੈਨ ਹਸਪਤਾਲ ਵਿਖੇ ਸੇਵਾਵਾਂ ਸ਼ੁਰੂ
Ad Position 24