ਗਊਧਾਮ ਵਿਖੇ ਗਊ ਅਸ਼ਟਮੀ ਦਾ ਤਿਉਹਾਰ ਮਨਾਇਆ
ਰਾਏਕੋਟ, 17 ਨਵੰਬਰ (ਸੁਸ਼ੀਲ)- ਸ੍ਰੀ ਸ੍ਰੀ 108 ਸੰਤ ਸ੍ਰੀ ਮਹੇਸ਼ ਮੁਨੀ ਜੀ ਮਹਾਰਾਜ ਬੋਰੇ ਵਾਲੇ ਗਊਧਾਮ ਸਾਹਿਬਾਜਪੁਰਾ ਰੋਡ ਰਾਏਕੋਟ ਵਿਖੇ ਅੱਜ ਗਊ ਅਸ਼ਟਮੀ ਬੜੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਗਊਸ਼ਾਲਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਜਨ ਸੱਭਰਵਾਲ ਨੇ ਦੱਸਿਆ ਗਊ ਸੇਵਾ ਉੱਤਮ ਸੇਵਾ ਹੈ, ਜਿਸ ਨੂੰ ਮੁੱਖ ਰੱਖਦਿਆਂ ਗਊਸ਼ਾਲਾ ਵਿਚ ਅੱਜ ਇਹ ਸਮਾਗਮ ਕਰਵਾਇਆ ਗਿਆ।
ਰਾਏਕੋਟ, 17 ਨਵੰਬਰ (ਸੁਸ਼ੀਲ)- ਸ੍ਰੀ ਸ੍ਰੀ 108 ਸੰਤ ਸ੍ਰੀ ਮਹੇਸ਼ ਮੁਨੀ ਜੀ ਮਹਾਰਾਜ ਬੋਰੇ ਵਾਲੇ ਗਊਧਾਮ ਸਾਹਿਬਾਜਪੁਰਾ ਰੋਡ ਰਾਏਕੋਟ ਵਿਖੇ ਅੱਜ ਗਊ ਅਸ਼ਟਮੀ ਬੜੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਗਊਸ਼ਾਲਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਜਨ ਸੱਭਰਵਾਲ ਨੇ ਦੱਸਿਆ ਗਊ ਸੇਵਾ ਉੱਤਮ ਸੇਵਾ ਹੈ, ਜਿਸ ਨੂੰ ਮੁੱਖ ਰੱਖਦਿਆਂ ਗਊਸ਼ਾਲਾ ਵਿਚ ਅੱਜ ਇਹ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਮਹੰਤ ਨਰਿੰਦਰ ਦਾਸ ਮੰਦਰ (ਠਾਕੁਰ ਦੁਆਰਾ ਲਾਲ ਜੀ ਦਾਸ) ਵਲੋਂ ਹਵਨ ਦੀ ਸ਼ੁਰੂਆਤ ਵੇਦਾਂ ਮੰਤਰਾਂ ਨਾਲ ਉਚਾਰਨ ਕੀਤੀ ਗਈ। ਇਸ ਮੌਕੇ ਸੰਜੀਵ ਗੋਇਲ ਦੇ ਪਰਿਵਾਰ ਵਲੋਂ ਪੂਜਾ ਕਰਵਾਈ ਗਈ ਤੇ ਸ੍ਰੀ ਰਾਧਾ ਕ੍ਰਿਸ਼ਨ ਪ੍ਰਭਾਤ ਫੇਰੀ ਮੰਡਲ ਰਾਏਕੋਟ ਵਲੋਂ ਗਊ ਮਾਤਾ ਦਾ ਗੁਣਗਾਨ ਕੀਤਾ ਗਿਆ। ਗਊ ਪ੍ਰੇਮੀ ਜਵਾਹਰ ਲਾਲ ਬੱਤਰਾ ਦੇ ਪਰਿਵਾਰ ਵਲੋਂ ਗਊ ਮਾਤਾ ਨੂੰ ਬਸਤਰ ਪਹਿਨਾ ਕੇ ਆਰਤੀ ਕਰਵਾਈ ਗਈ। ਇਸ ਮੌਕੇ ਪ੍ਰਧਾਨ ਮੰਗਤ ਰਾਏ ਵਰਮਾ, ਨੰਦ ਲਾਲ ਸ਼ਰਮਾ, ਓਮ ਦੱਤ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ, ਅਨਿਲ ਕੁਮਾਰ ਸੈਂਚਰ, ਗੁਲਸ਼ਨ ਕੁਮਾਰ ਜੈਨ, ਸਚਿਨ ਜੈਨ, ਮਨੋਹਰ ਲਾਲ ਅਗਰਵਾਲ, ਸਤਪਾਲ ਜੈਨ, ਬੰਧਨਾ ਜੈਨ, ਗਗਨ ਜੈਨ ਗਗੀ, ਸੰਜਨਾ ਭੰਡਾਰੀ, ਜਗੇਸ਼ ਕੁਮਾਰ, ਸੁਸ਼ੀਲ ਕੁਮਾਰ ਉਪਲ, ਪੰਕਜ ਜੇਠੀ, ਰਵੀ ਵਰਮਾ, ਮੌਜੀ ਜੈਨ, ਲਾਲੀ ਜੈਨ, ਪਰਵੀਨ ਜੈਨ, ਸੁਭਾਸ਼ ਵਰਮਾ, ਰਜੀਵ ਗਰਗ, ਜੋਗਿੰਦਰ ਸਿੰਘ ਜੱਗੀ, ਮਾਸਟਰ ਗੁਰਮੇਲ ਸਿੰਘ, ਮਹਿੰਦਰ ਸਿੰਘ, ਰਾਜੂ ਮਹਿੰਦੀ ਵਾਲਾ, ਸੰਜੇ ਮਹਿੰਦੀ ਵਾਲਾ, ਪਰਮਜੀਤ ਪੰਮਾ, ਪਰਮਿੰਦਰ ਵਰਮਾ, ਸਮਿਤ ਜੈਨ, ਮਿਸਤਰੀ ਜਾਗਰ ਸਿੰਘ, ਚਮਕੌਰ ਸਿੰਘ, ਜੱਸਾ ਸਿੰਘ, ਗੁਰਦੀਪ ਸਿੰਘ, ਮਾਗਟ ਸਿੰਘ, ਕਾਲਾ ਸਰਪੰਚ ਤਾਜਪੁਰ, ਰਿਕੀ ਨੂਰਪੁਰਾ, ਨਰਾਇਣ ਦੱਤ ਕੋਸ਼ਕ, ਮਾਧੋ ਗੋਡ, ਸੋਨੂ ਗੌੜ ਸਮੇਤ ਹੋਰ ਵੀ ਸੰਗਤਾਂ ਵੀ ਹਾਜ਼ਰ ਸਨ।