18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪਿੰਡ ਬਾਸੀਆਂ ਬੇਟ, ਖੰਜਰਵਾਲ ਤੇ ਪੁੜੈਣ ਨੂੰ ਜੋੜਦੀ ਸੜਕ ਨੂੰ ਬਣਾਉਣ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇ- ਪਿੰਡ ਵਾਸੀ

ਚੌਂਕੀਮਾਨ, 18 ਨਵੰਬਰ (ਤੇਜਿੰਦਰ ਸਿੰਘ ਚੱਢਾ)- ਪਿੰਡ ਬਾਸੀਆਂ ਬੇਟ ਵਿਖੇ ਬੇਅੰਤ ਸਿੰਘ ਬਾਸੀਆਂ, ਅਮਨਦੀਪ ਸਿੰਘ ਬਲਿਹਾਰ, ਕਰਮਜੀਤ ਸਿੰਘ, ਅਮਨਦੀਪ ਸਿੰਘ ਗੋਲੂ (ਸਾਰੇ ਪੰਚ), ਗੁਰਜੀਤ ਸਿੰਘ ਬੱਲ, ਯੂਥ ਆਗੂ ਰਾਜਵਿੰਦਰ ਸਿੰਘ ਸੇਖੋਂ, ਬਲਵਿੰਦਰ ਸਿੰਘ ਸੋਨੂੰ, ਸਾਬਕਾ ਸਰਪੰਚ ਜਗਤਾਰ ਸਿੰਘ, ਮੇਵਾ ਸਿੰਘ ਬੱਲ, ਨੰਬਰਦਾਰ ਮਨਜੀਤ ਸਿੰਘ, ਅਮਨਦੀਪ ਸਿੰਘ ਬੱਲ, ਜਸਪਾਲ ਸਿੰਘ ਬੱਲ ਤੇ ਗੁਰਮੀਤ ਸਿੰਘ ਭੁੱਲਰ ਸਮੇਤ ਪਿੰਡ ਦੇ ਪਤਵੰਤੇ ਸੱਜਣਾਂ ਨੇ ‘ਆਪ’ ਦੇ ਹਲਕਾ ਦਾਖਾ ਦੇ ਇੰਚਾਰਜ ਡਾ: ਕੰਵਲਨੈਨ ਸਿੰਘ ਕੰਗ ਨੂੰ ਅਪੀਲ ਕੀਤੀ ਕਿ ਪਿੰਡ ਬਾਸੀਆਂ ਬੇਟ, ਖੰਜਰਵਾਲ ਤੇ ਪੁੜੈਣ ਨੂੰ ਜੋੜਦੀ ਸੜਕ ਜੋ ਕਿ 18 ਫੁੱਟ ਮਨਜ਼ੂਰ ਹੋ ਚੁੱਕੀ ਹੈ ਉਸ ਦੇ ਕੰਮ ਨੂੰ ਜਲਦੀ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ। ਉਨ੍ਹਾਂ ਕਿਹਾ ਕਿ ਸੜਕ ’ਤੇ ਵੱਟੇ ਪਾਉਣ ਦਾ ਕੰਮ ਕੁਝ ਸਮਾਂ ਪਹਿਲਾਂ ਸ਼ੁਰੂ ਹੋਇਆ ਸੀ ਤੇ ਪਿੰਡ ਵਿਚ ਵੱਟੇ ਪਾ ਕੇ ਕੰਮ ਰੁਕ ਗਿਆ ਹੈ ਪਰ ਕੰਮ ਦੇ ਰੁਕਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਪ੍ਰੰਤੂ ਸੜਕ ਨਾ ਬਣਨ ਨਾਲ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਨਾਲ ਹੀ ਸਕੂਲ ਜਾਂਦੇ ਬੱਚਿਆਂ ਨੂੰ ਵੀ ਮੁਸ਼ਕਿਲ ਆ ਰਹੀ ਹੈ।

Ad Position 21
No active advertisement
ਅਜੀਤ ਡੈਸਕ 19-11-2026
ਚੌਂਕੀਮਾਨ, 18 ਨਵੰਬਰ (ਤੇਜਿੰਦਰ ਸਿੰਘ ਚੱਢਾ)- ਪਿੰਡ ਬਾਸੀਆਂ ਬੇਟ ਵਿਖੇ ਬੇਅੰਤ ਸਿੰਘ ਬਾਸੀਆਂ, ਅਮਨਦੀਪ ਸਿੰਘ ਬਲਿਹਾਰ, ਕਰਮਜੀਤ ਸਿੰਘ, ਅਮਨਦੀਪ ਸਿੰਘ ਗੋਲੂ (ਸਾਰੇ ਪੰਚ), ਗੁਰਜੀਤ ਸਿੰਘ ਬੱਲ, ਯੂਥ ਆਗੂ ਰਾਜਵਿੰਦਰ ਸਿੰਘ ਸੇਖੋਂ, ਬਲਵਿੰਦਰ ਸਿੰਘ ਸੋਨੂੰ, ਸਾਬਕਾ ਸਰਪੰਚ ਜਗਤਾਰ ਸਿੰਘ, ਮੇਵਾ ਸਿੰਘ ਬੱਲ, ਨੰਬਰਦਾਰ ਮਨਜੀਤ ਸਿੰਘ, ਅਮਨਦੀਪ ਸਿੰਘ ਬੱਲ, ਜਸਪਾਲ ਸਿੰਘ ਬੱਲ ਤੇ ਗੁਰਮੀਤ ਸਿੰਘ ਭੁੱਲਰ ਸਮੇਤ ਪਿੰਡ ਦੇ ਪਤਵੰਤੇ ਸੱਜਣਾਂ ਨੇ ‘ਆਪ’ ਦੇ ਹਲਕਾ ਦਾਖਾ ਦੇ ਇੰਚਾਰਜ ਡਾ: ਕੰਵਲਨੈਨ ਸਿੰਘ ਕੰਗ ਨੂੰ ਅਪੀਲ ਕੀਤੀ ਕਿ ਪਿੰਡ ਬਾਸੀਆਂ ਬੇਟ, ਖੰਜਰਵਾਲ ਤੇ ਪੁੜੈਣ ਨੂੰ ਜੋੜਦੀ ਸੜਕ ਜੋ ਕਿ 18 ਫੁੱਟ ਮਨਜ਼ੂਰ ਹੋ ਚੁੱਕੀ ਹੈ ਉਸ ਦੇ ਕੰਮ ਨੂੰ ਜਲਦੀ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ। ਉਨ੍ਹਾਂ ਕਿਹਾ ਕਿ ਸੜਕ ’ਤੇ ਵੱਟੇ ਪਾਉਣ ਦਾ ਕੰਮ ਕੁਝ ਸਮਾਂ ਪਹਿਲਾਂ ਸ਼ੁਰੂ ਹੋਇਆ ਸੀ ਤੇ ਪਿੰਡ ਵਿਚ ਵੱਟੇ ਪਾ ਕੇ ਕੰਮ ਰੁਕ ਗਿਆ ਹੈ ਪਰ ਕੰਮ ਦੇ ਰੁਕਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਪ੍ਰੰਤੂ ਸੜਕ ਨਾ ਬਣਨ ਨਾਲ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਨਾਲ ਹੀ ਸਕੂਲ ਜਾਂਦੇ ਬੱਚਿਆਂ ਨੂੰ ਵੀ ਮੁਸ਼ਕਿਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸੜਕ ਬਣਾਉਣ ਦੇ ਕੰਮ ਨੂੰ ਜਲਦੀ ਸ਼ੁਰੂ ਕਰਵਾਕੇ ਲੋਕਾਂ ਦੀ ਮੁਸ਼ਕਿਲ ਦਾ ਹੱਲ ਕੀਤਾ ਜਾਵੇ।ਇਸ ਮੌਕੇ ਹਰਜੀਤ ਸਿੰਘ ਬੱਲ, ਹਨੀ ਬਾਸੀ, ਦਵਿੰਦਰ ਸਿੰਘ ਬੱਲ, ਪ੍ਰਿਤਪਾਲ ਸਿੰਘ, ਬਿਕਰਮ ਸਿੰਘ, ਜਗਦੀਸ ਸਿੰਘ ਦੀਸ਼ਾ, ਸੰਤੋਖ ਸਿੰਘ ਬੱਲ, ਤਰਸੇਮ ਸਿੰਘ, ਨਛੱਤਰ ਸਿੰਘ ਬੱਲ, ਬੰਤ ਸਿੰਘ, ਜਰਨੈਲ ਸਿੰਘ, ਗੁਰਦੀਪ ਸਿੰਘ ਸੇਖੋਂ, ਮਿਸਤਰੀ ਟੀਟਾ ਬਾਸੀਆਂ, ਗੁਰਮੀਤ ਸਿੰਘ ਬੱਲ, ਕੁਲਵਿੰਦਰ ਸਿੰਘ ਸੋਨੀ ਬੱਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸੱਤੋਵਾਲ ਵਿਖੇ ਪ੍ਰਭਦੀਪ ਸਿੰਘ ਨੱਥੋਵਾਲ ਵਲੋਂ ਭਰਵੀਂ ਮੀਟਿੰਗ ਅਗਲੀ ਖ਼ਬਰ ਜਤਿੰਦਰਾ ਗ੍ਰੀਨਫੀਲਡ ਸਕੂਲ ਦੀਆਂ ਲੜਕੀਆਂ ਲੁਧਿਆਣਾ ਸਹੋਦਿਆ ਫੁੱਟਬਾਲ ਮੁਕਾਬਲੇ ’ਚ ਅੱਵਲ
Ad Position 24