18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਵਿਖੇ ਸਹੋਦਿਆ ਸਕੂਲਜ਼ ਫੁੱਟਬਾਲ ਚੈਂਪੀਅਨਸ਼ਿਪ ਜਾਰੀ

ਮੁੱਲਾਂਪੁਰ-ਦਾਖਾ, 18 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੀ ਖੇਡ ਗਰਾਊਂਡ ਅੰਦਰ ਚੱਲ ਰਹੀ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਪੱਛਮੀ) 3 ਰੋਜ਼ਾ ਫੁੱਟਬਾਲ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਖੇਡ ਮੁਕਾਬਲੇ ਸ਼ੁਰੂ ਕਰਵਾਉਣ ਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਸਕੂਲ ਦੇ ਪ੍ਰਬੰਧਕੀ ਪ੍ਰਧਾਨ ਡਾ. ਰਾਜਪਾਲ ਸਿੰਘ ਗਰੇਵਾਲ, ਪ੍ਰਿੰਸੀਪਲ ਹਰਵੰਤ ਸਿੰਘ, ਨਿਰੀਖਕ (ਅਬਜ਼ਰਬਰ) ਸੰਦੀਪ ਕੌਰ ਗਰੇਵਾਲ, ਮੈਡਮ ਜਸਵੀਰ ਕੌਰ ਗਰੇਵਾਲ ਉਚੇਚਾ ਖੇਡ ਗਰਾਊਂਡ ਵਿਚ ਪਹੁੰਚੇ।

Ad Position 21
No active advertisement
ਅਜੀਤ ਡੈਸਕ 19-11-2026
ਮੁੱਲਾਂਪੁਰ-ਦਾਖਾ, 18 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦੀ ਖੇਡ ਗਰਾਊਂਡ ਅੰਦਰ ਚੱਲ ਰਹੀ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ (ਪੱਛਮੀ) 3 ਰੋਜ਼ਾ ਫੁੱਟਬਾਲ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਖੇਡ ਮੁਕਾਬਲੇ ਸ਼ੁਰੂ ਕਰਵਾਉਣ ਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਸਕੂਲ ਦੇ ਪ੍ਰਬੰਧਕੀ ਪ੍ਰਧਾਨ ਡਾ. ਰਾਜਪਾਲ ਸਿੰਘ ਗਰੇਵਾਲ, ਪ੍ਰਿੰਸੀਪਲ ਹਰਵੰਤ ਸਿੰਘ, ਨਿਰੀਖਕ (ਅਬਜ਼ਰਬਰ) ਸੰਦੀਪ ਕੌਰ ਗਰੇਵਾਲ, ਮੈਡਮ ਜਸਵੀਰ ਕੌਰ ਗਰੇਵਾਲ ਉਚੇਚਾ ਖੇਡ ਗਰਾਊਂਡ ਵਿਚ ਪਹੁੰਚੇ। ਡੀ.ਪੀ. ਮਨਦੀਪ ਸਿੰਘ, ਡੀ.ਪੀ. ਜਸ਼ਨਦੀਪ ਸਿੰਘ ਦੀ ਨਜ਼ਰਸਾਨੀ ਹੇਠ ਚੱਲ ਰਹੇ ਸਹੋਦਿਆ ਸਕੂਲ ਫੁੱਟਬਾਲ ਮੁਕਾਬਲਿਆਂ ਦੌਰਾਨ ਅੰਡਰ- 17 ਲੜਕੀਆਂ ਦਾ ਫਾਈਨਲ ਮੁਕਾਬਲਾ ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ ਟੀਮ ਦੀਆਂ ਲੜਕੀਆਂ ਜੇਤੂ ਰਹੀਆਂ। ਲੜਕੀਆਂ ਦਾ ਅੰਡਰ-14 ਵਰਗ ਫੁੱਟਬਾਲ ਮੁਕਾਬਲਾ ਮੇਜ਼ਬਾਨ ਟੀਮ ਨੇ ਜਿੱਤਿਆ। ਅੰਡਰ-17 ਲੜਕਿਆਂ ਦੇ ਫੁੱਟਬਾਲ ਮੁਕਾਬਲਿਆਂ ਸਮੇਂ ਮੇਜ਼ਬਾਨ ਗੁਰੂ ਨਾਨਕ ਸਕੂਲ ਲੜਕਿਆਂ ਦੀ ਟੀਮ ਨੇ ਜੀ.ਐੱਚ.ਜੀ ਖੰਡੂਰ ਟੀਮ ਨੂੰ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ ਟੀਮ ਜੀ. ਐੱਨ. ਆਈ. ਐੱਸ. ਹਲਵਾਰਾ ਟੀਮ ਨੂੰ ਹਰਾ ਕੇ ਸੈਮੀਫਾਈਨਲ ਵਿਚ ਪੁੱਜੀ। ਜੀ. ਐੱਚ. ਜੀ. ਜਗਰਾਉਂ ਟੀਮ ਨੇ ਪ੍ਰਤਾਪ ਪਬਲਿਕ ਸਕੂਲ ਟੀਮ ਨੂੰ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਲੜਕਿਆਂ ਦੇ ਅੰਡਰ-19 ਵਰਗ ਫੁੱਟਬਾਲ ਮੁਕਾਬਲਿਆਂ ਸਮੇਂ ਪ੍ਰਤਾਪ ਪਬਲਿਕ ਸਕੂਲ ਲੁਧਿਆਣਾ ਟੀਮ ਸਪਰਿੰਗ ਡਿਊ ਨਾਨਕਸਰ ਟੀਮ ਨੂੰ ਹਰਾ ਕੇ ਸੈਮੀਫਾਈਨਲ ਵਿਚ ਪੁੱਜੀ। ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ ਟੀਮ ਨੇ ਈਸਟਵੁੱਡ ਇੰਟਰਨੈਸ਼ਨਲ ਸਕੂਲ ਟੀਮ ਨੂੰ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਡੀ.ਪੀ ਮਨਦੀਪ ਸਿੰਘ ਅਨੁਸਾਰ ਲੜਕਿਆਂ ਦੇ ਵੱਖ-ਵੱਖ ਵਰਗ ਸੈਮੀਫਾਈਨਲ, ਫਾਈਨਲ ਮੁਕਾਬਲੇ ਵੀਰਵਾਰ ਨੂੰ ਹੋਣਗੇਂ।
Ad Position 22
No active advertisement
ਪਿਛਲੀ ਖ਼ਬਰ ਐੱਸ. ਜੀ. ਜੀ. ਐਜੂਕੇਸ਼ਨਲ ਸੁਸਾਇਟੀ ਨੇ ਇਨਾਮ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਬਾਹਰੀ ਰਾਜਾਂ ਤੋਂ ਪੰਜਾਬ ਦੀਆਂ ਮੰਡੀਆਂ ’ਚ ਆ ਰਿਹਾ ਝੋਨਾ ਕਿਸਾਨੀ ’ਤੇ ਹਮਲਾ- ਦਿਓਲ
Ad Position 24