20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੀ ਨਲਾਇਕੀ ਕਾਰਨ ਮੁਲਾਜ਼ਮ ਤਨਖਾਹ ਤੋਂ ਵਾਂਝੇ

ਸਿੱਧਵਾਂ ਬੇਟ, 20 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰ: 07/01/25/ਟੀ-1/3070-75 ਮਿਤੀ 16/04/2026 ਰਾਹੀਂ ਬਲਾਕਾਂ ਦੇ ਪੁਨਰਗਠਨ ਦੌਰਾਨ ਨਵੇਂ ਬਣੇ ਬਲਾਕ ਮੁੱਲਾਂਪੁਰ ਦੇ ਕਰਮਚਾਰੀਆਂ ਨੂੰ ਵੱਡਾ ਖਮਿਆਜਾ ਭੁਗਤਣਾ ਪੈ ਰਿਹਾ ਹੈ। ਬਲਾਕ ਸਿੱਧਵਾਂ ਬੇਟ ਨੂੰ ਤੋੜ ਕੇ ਬਲਾਕ ਸਿੱਧਵਾਂ ਬੇਟ ਦੀਆਂ 61 ਗ੍ਰਾਮ ਪੰਚਾਇਤਾਂ ਦੇ ਨਾਲ ਬਲਾਕ ਪੱਖੋਵਾਲ ਦੀਆਂ 21 ਅਤੇ ਬਲਾਕ ਸੁਧਾਰ ਦੀਆਂ 31 ਗ੍ਰਾਮ ਪੰਚਾਇਤਾਂ ਜੋ ਕਿ ਵਿਧਾਨ ਸਭਾ ਹਲਕਾ ਦਾਖਾ ਅਧੀਨ ਆਉਂਦੀਆਂ ਸਨ, ਜੋੜ ਕੇ ਨਵਾਂ ਬਲਾਕ ਮੁੱਲਾਂਪੁਰ ਬਣਾ ਦਿੱਤਾ ਗਿਆ।

Ad Position 21
No active advertisement
ਸਿੱਧਵਾਂ ਬੇਟ ਵਿਖੇ ਤਨਖਾਹਾਂ ਨਾ ਮਿਲਣ ’ਤੇ ਕਲਮਛੋੜ ਹੜਤਾਲ ਦੌਰਾਨ ਰੋਸ ਮੁਜ਼ਾਹਰਾ ਕਰਦੇ ਹੋਏ ਬਲਾਕ ਮੁੱਲਾਂਪੁਰ ਦੇ ਕਰਮਚਾਰੀ। ਅਜੀਤ ਤਸਵੀਰ 21-11-2026
ਸਿੱਧਵਾਂ ਬੇਟ, 20 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰ: 07/01/25/ਟੀ-1/3070-75 ਮਿਤੀ 16/04/2026 ਰਾਹੀਂ ਬਲਾਕਾਂ ਦੇ ਪੁਨਰਗਠਨ ਦੌਰਾਨ ਨਵੇਂ ਬਣੇ ਬਲਾਕ ਮੁੱਲਾਂਪੁਰ ਦੇ ਕਰਮਚਾਰੀਆਂ ਨੂੰ ਵੱਡਾ ਖਮਿਆਜਾ ਭੁਗਤਣਾ ਪੈ ਰਿਹਾ ਹੈ। ਬਲਾਕ ਸਿੱਧਵਾਂ ਬੇਟ ਨੂੰ ਤੋੜ ਕੇ ਬਲਾਕ ਸਿੱਧਵਾਂ ਬੇਟ ਦੀਆਂ 61 ਗ੍ਰਾਮ ਪੰਚਾਇਤਾਂ ਦੇ ਨਾਲ ਬਲਾਕ ਪੱਖੋਵਾਲ ਦੀਆਂ 21 ਅਤੇ ਬਲਾਕ ਸੁਧਾਰ ਦੀਆਂ 31 ਗ੍ਰਾਮ ਪੰਚਾਇਤਾਂ ਜੋ ਕਿ ਵਿਧਾਨ ਸਭਾ ਹਲਕਾ ਦਾਖਾ ਅਧੀਨ ਆਉਂਦੀਆਂ ਸਨ, ਜੋੜ ਕੇ ਨਵਾਂ ਬਲਾਕ ਮੁੱਲਾਂਪੁਰ ਬਣਾ ਦਿੱਤਾ ਗਿਆ। ਪ੍ਰੰਤੂ ਪੰਜਾਬ ਸਰਕਾਰ ਦੇ ਉਕਤ ਨੋਟੀਫਿਕੇਸ਼ਨ ਵਿੱਚ ਪੰਜਾਬ ਵਿੱਚ ਜੋ ਬਿਲਕੁੱਲ ਨਵੇਂ ਬਲਾਕਾਂ ਦਾ ਸਿਰਜਣ ਹੋਇਆ ਅਤੇ ਜਿਹੜੇ ਬਲਾਕ ਖਤਮ ਕੀਤੇ ਗਏ, ਉਨ੍ਹਾਂ ਦਾ ਹੀ ਵੇਰਵਾ ਦਰਜ ਕੀਤਾ ਗਿਆ। ਜਦਕਿ ਬਲਾਕ ਮੁੱਲਾਂਪੁਰ ਨੂੰ ਨਵੇਂ ਬਲਾਕਾਂ ਦੀ ਸ਼੍ਰੇਣੀ ਵਿੱਚ ਦਰਜ ਹੀ ਨਹੀਂ ਕੀਤਾ ਗਿਆ। ਜੋ ਕਿ ਵਿਭਾਗ ਦੀ ਇੱਕ ਬਹੁਤ ਵੱਡੀ ਅਣਗਹਿਲੀ ਬਣਦੀ ਹੈ। ਪ੍ਰੰਤੂ ਵਿਭਾਗ ਵੱਲੋਂ ਇੰਨੀ ਵੱਡੀ ਗਲਤੀ ਕਰਨ ਦੇ ਬਾਵਜੂਦ ਵੀ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਬਲਾਕ ਸੰਮਤੀ ਮੁੱਲਾਂਪੁਰ ਦੇ ਨਾਮ ਦੇ ਕਰਵਾ ਦਿੱਤੀਆਂ ਗਈਆਂ ਅਤੇ ਨਵੀਆਂ ਸੰਮਤੀਆਂ ਚੁਣੀਆਂ ਜਾ ਚੁੱਕੀਆਂ ਹਨ। ਇੱਥੋਂ ਤੱਕ ਵਿਭਾਗ ਵੱਲੋਂ ਅਤੇ ਉੱਚ-ਅਧਿਕਾਰੀਆਂ ਵੱਲੋਂ ਬਲਾਕ ਮੁੱਲਾਂਪੁਰ ਦੇ ਨਾਮ ’ਤੇ ਪੱਤਰ ਵਿਹਾਰ ਅਤੇ ਰਿਪੋਰਟਾਂ ਵੀ ਮੰਗੀਆਂ ਜਾ ਰਹੀਆਂ ਹਨ, ਜੋ ਕਿ ਤੱਥਾਂ ਦੇ ਆਧਾਰ ’ਤੇ ਬਹੁਤ ਵੱਡੀ ਗਲਤੀ ਜਾਪਦੀ ਹੈ। ਵਿਭਾਗ ਦੀ ਇਸੇ ਗਲਤੀ ਜਾਂ ਅਣਗਹਿਲੀ ਕਾਰਨ ਹੁਣ ਬਲਾਕ ਮੁੱਲਾਂਪੁਰ (ਜੋ ਕਿ ਬਲਾਕ ਸਿੱਧਵਾਂ ਬੇਟ ਤੋਂ ਬਣਿਆ ਹੈ, ਪਰੰਤੂ ਵਿਭਾਗ ਦੇ ਨੋਟੀਫਿਕੇਸ਼ਨ ਵਿੱਚ ਦਰਜ ਹੀ ਨਹੀਂ ਹੈ) ਦੇ ਸਰਕਾਰੀ ਸਾਈਡ ਕਰਮਚਾਰੀਆਂ ਨੂੰ ਸਰਕਾਰੀ ਖਜ਼ਾਨੇ ਵਿੱਚੋਂ ਮਹੀਨਾ ਅਪ੍ਰੈਲ-2026 ਤੋਂ ਹੁਣ ਤੱਕ ਤਨਖਾਹ ਜਾਰੀ ਨਹੀਂ ਹੋ ਸਕੀ। ਜਿਸ ਕਾਰਨ ਕਰਮਚਾਰੀਆਂ ਨੂੰ ਆਪਣੀਆਂ ਰੋਜ਼ਮਰਾ ਦੀਆਂ ਲੋੜਾਂ ਅਤੇ ਪਰਿਵਾਰ ਦੇ ਪਾਲਣ-ਪੋਸ਼ਣ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਖਜ਼ਾਨੇ ਵਿੱਚੋਂ ਬਲਾਕ ਮੁੱਲਾਂਪੁਰ ਦੇ ਨਾਮ ਤੇ ਤਨਖਾਹਾਂ ਜਾਰੀ ਨਾ ਹੋਣ ਕਾਰਨ ਸਬੰਧਤ ਕਰਮਚਾਰੀ 22 ਅਕਤੂਬਰ 2026 ਤੋਂ ਲਗਾਤਾਰ ਕਲਮਛੋੜ ਹੜਤਾਲ ’ਤੇ ਬੈਠੇ ਹਨ, ਪ੍ਰੰਤੂ ਕਿਸੇ ਵੀ ਵਿਭਾਗ ਦੇ ਅਧਿਕਾਰੀ ਜਾਂ ਸਿਆਸੀ ਨੁਮਾਇੰਦਿਆਂ ਵੱਲੋਂ ਸਾਰ ਤੱਕ ਨਹੀਂ ਲਈ ਗਈ। ਜਿਸ ਕਾਰਨ ਸਬੰਧਤ ਕਰਮਚਾਰੀਆਂ ਵਿੱਚ ਨਿਰਾਸ਼ਾ ਦੀ ਭਾਵਨਾ ਬਣਦੀ ਜਾ ਰਹੀ ਹੈ। ਹੜਤਾਲ ’ਤੇ ਬੈਠੇ ਕਰਮਚਾਰੀਆਂ ਨੇ ਮੰਗ ਕੀਤੀ ਕਿ ਵਿਭਾਗ ਮੁੱਢ ਤੋਂ ਹੀ ਕੀਤੀ ਗਈ ਅਣਗਹਿਲੀ ’ਚ ਸੁਧਾਰ ਕਰਦੇ ਹੋਏ, ਸਬੰਧਤ ਕਰਮਚਾਰੀਆਂ ਦੀਆਂ ਤਨਖਾਹਾਂ ਸਬੰਧੀ ਮਸਲਾ ਤੁਰੰਤ ਹੱਲ ਕਰੇ ਅਤੇ ਇਸ ਸਥਿਤੀ ਨੂੰ ਪੈਦਾ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੁਖਮਿੰਦਰ ਸਿੰਘ, ਦਲਜਿੰਦਰ ਸਿੰਘ, ਅਜੀਤ ਸਿੰਘ ਮੋਹੀ, ਉਪਕਾਰ ਸਿੰਘ, ਦਲਵੀਰ ਸਿੰਘ ਸਿੱਧੂ, ਗੁਰਮੀਤ ਸਿੰਘ, ਰਕੇਸ਼ ਕੁਮਾਰ (ਸਾਰੇ ਪੰਚਾਇਤ ਵਿਕਾਸ ਸਕੱਤਰ), ਅਮਨਦੀਪ ਕੌਰ ਕਲਰਕ, ਅਮਨਦੀਪ ਕੌਰ ਸਟੈਨੋ, ਮੰਗਲ ਸਿੰਘ ਸੇਵਾਦਾਰ ਆਦਿ ਹਾਜ਼ਰ ਸਨ। 20Jag09 ਕੈਪਸ਼ਨ:
Ad Position 22
No active advertisement
ਪਿਛਲੀ ਖ਼ਬਰ ਲੁਟੇਰਿਆਂ ਵਲੋਂ ਸਾਬਕਾ ਸਰਪੰਚ ਤੇ ਐੱਨ.ਆਰ.ਆਈ. ਤੋਂ ਖੋਹੀ ਫਾਰਚੂਨਰ ਗੱਡੀ ਅਗਲੀ ਖ਼ਬਰ ਮਨਜੀਤ ਸਿੰਘ ਝੱਮਟ ਹਲਕਾ ਦਾਖਾ ਦੀ ਸੰਗਤ ਲਈ ਧਾਰਮਿਕ ਯਾਤਰਾਵਾਂ ਬੱਸਾਂ ਦਾ ਪ੍ਰਬੰਧ ਕੀਤਾ
Ad Position 24