20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਲੁਟੇਰਿਆਂ ਵਲੋਂ ਸਾਬਕਾ ਸਰਪੰਚ ਤੇ ਐੱਨ.ਆਰ.ਆਈ. ਤੋਂ ਖੋਹੀ ਫਾਰਚੂਨਰ ਗੱਡੀ

ਰਾਏਕੋਟ, 20 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਬੀਤੀ ਰਾਤ ਕਰੀਬ 11 ਵਜੇ ਦੇ ਕਰੀਬ ਸਥਾਨਕ ਮੁਸਕਾਨ ਫੀਡ ਫੈਕਟਰੀ ਤੋਂ ਪਿੰਡ ਬੁਰਜ ਹਰੀ ਸਿੰਘ-ਤਲਵੰਡੀ ਰਾਏ ਲਿੰਕ ਸੜਕ ’ਤੇ ਲੁਟੇਰਿਆਂ ਵਲੋਂ ਇੱਕ ਸਾਬਕਾ ਸਰਪੰਚ ਤੇ ਐੱਨ. ਆਰ.

Ad Position 21
No active advertisement
ਅਜੀਤ ਡੈਸਕ 21-11-2026
ਰਾਏਕੋਟ, 20 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਬੀਤੀ ਰਾਤ ਕਰੀਬ 11 ਵਜੇ ਦੇ ਕਰੀਬ ਸਥਾਨਕ ਮੁਸਕਾਨ ਫੀਡ ਫੈਕਟਰੀ ਤੋਂ ਪਿੰਡ ਬੁਰਜ ਹਰੀ ਸਿੰਘ-ਤਲਵੰਡੀ ਰਾਏ ਲਿੰਕ ਸੜਕ ’ਤੇ ਲੁਟੇਰਿਆਂ ਵਲੋਂ ਇੱਕ ਸਾਬਕਾ ਸਰਪੰਚ ਤੇ ਐੱਨ.ਆਰ.ਆਈ. ਪਾਸੋਂ ਫਾਰਚੂਨਰ ਗੱਡੀ ਖੋਹ ਕੇ ਫ਼ਰਾਰ ਹੋ ਜਾਣ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤਲਵੰਡੀ ਰਾਏ ਦੇ ਸਾਬਕਾ ਸਰਪੰਚ ਜੋਧ ਸਿੰਘ ਪੁੱਤਰ ਬੰਤ ਸਿੰਘ ਪਿਛਲੇ ਕਈ ਵਰ੍ਹਿਆਂ ਤੋਂ ਪਰਿਵਾਰ ਸਮੇਤ ਕੈਨੇਡਾ ਵਿਖੇ ਰਹਿੰਦਾ ਹੈ ਅਤੇ ਅੱਜ-ਕੱਲ੍ਹ ਉਹ ਪੰਜਾਬ ਆਇਆ ਹੋਇਆ ਹੈ। ਬੀਤੀ ਰਾਤ ਰਾਏਕੋਟ ਵਿਖੇ ਇੱਕ ਢਾਬੇ ਤੋਂ ਰੋਟੀ ਖਾਣ ਉਪਰੰਤ ਉਹ ਆਪਣੀ ਫਾਰਚੂਨਰ ਗੱਡੀ (ਨੰਬਰ ਪੀਬੀ 09 ਟੀ 0525) ’ਤੇ ਸਵਾਰ ਹੋ ਕੇ ਮੁਸਕਾਨ ਫੀਡ ਫੈਕਟਰੀ ਲਾਗਿਓਂ ਪਿੰਡ ਬੁਰਜ ਹਰੀ ਸਿੰਘ-ਤਲਵੰਡੀ ਰਾਏ ਨੂੰ ਜਾਂਦੀ ਸੜਕ ’ਤੇ ਆਪਣੇ ਪਿੰਡ ਵੱਲ ਜਾ ਰਿਹਾ ਸੀ ਪਰ ਜਦੋਂ ਉਹ ਅੱਧ-ਵਿਚਕਾਰ ਪਹੁੰਚਿਆ ਤਾਂ ਪਿੱਛੋਂ ਆਈ ਇੱਕ ਸਕਾਰਪੀਓ ਗੱਡੀ ਵਿਚ ਸਵਾਰ ਅਣਪਛਾਤੇ ਵਿਅਕਤੀਆਂ ਨੇ ਉਸਦੀ ਗੱਡੀ ਨੂੰ ਰੋਕ ਲਿਆ ਅਤੇ ਉਸ ਕੋਲੋਂ ਜ਼ਬਰਦਸਤੀ ਫਾਰਚੂਨਰ ਗੱਡੀ ਤੇ ਉਸਦਾ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ ਪ੍ਰੰਤੂ ਕੁਝ ਥੋੜ੍ਹੀ ਦੂਰ ਜਾ ਕੇ ਉਸਦਾ ਮੋਬਾਈਲ ਫੋਨ ਨੂੰ ਰਸਤੇ ਵਿਚ ਸੁੱਟ ਗਏ। ਪੀੜਤ ਵਲੋਂ ਤੁਰੰਤ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁੱਜੀ ਪੁਲਿਸ ਪਾਰਟੀ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਬਾਰੀਕੀ ਨਾਲ ਪੜਤਾਲ ਸ਼ੁਰੂ ਕਰ ਦਿੱਤੀ। ਪੁਲਿਸ ਵਲੋਂ ਘਟਨਾ ਵਾਲੀ ਥਾਂ ਅਤੇ ਆਲੇ-ਦੁਆਲੇ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਨੂੰ ਖੰਗਾਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ’ ਤੇ ਨਾਕਾਬੰਦੀ ਕਰਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਗੱਡੀ ਬਰਾਮਦ ਕਰ ਲਈ ਜਾਵੇਗੀ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਰਾਤ ਸਮੇਂ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਲਾਕੇ ਵਿਚ ਲੁੱਟ-ਖੋਹ ਦੀਆਂ ਘਟਨਾਵਾਂ ਵਧ ਰਹੀਆਂ ਹਨ, ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਹੈ।
Ad Position 22
No active advertisement
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ ਗੁਰਦੁਆਰਾ ਸਾਹਿਬ ਵਿਖੇ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੀ ਨਲਾਇਕੀ ਕਾਰਨ ਮੁਲਾਜ਼ਮ ਤਨਖਾਹ ਤੋਂ ਵਾਂਝੇ
Ad Position 24