20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਹਲਕਾ ਗਿੱਲ ’ਚ ਇੱਕ ਵਾਰ ਸੇਵਾ ਦਾ ਮੌਕਾ ਦੇਵੋ-ਐਡਵੋਕੇਟ ਚੀਮਾ

ਹੰਬੜਾਂ, 20 ਨਵੰਬਰ (ਹਰਵਿੰਦਰ ਸਿੰਘ ਮੱਕੜ)-ਅੱਜ ਬੇਟ ਇਲਾਕੇ ਦੇ ਪਿੰਡ ਹੰਬੜਾਂ ਵਿਖੇ ਸਰਪੰਚ ਚਰਨ ਸਿੰਘ ਗੁਰੂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਵੱਡਾ ਇਕੱਠ ਕੀਤਾ ਗਿਆ। ਇਸ ਸਮੇਂ ਹਲਕਾ ਗਿੱਲ ਦੇ ਸੰਭਾਵੀ ਉਮੀਦਵਾਰ ਐਡਵੋਕੇਟ ਪਰਮਵੀਰ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਪੰਜਾਬ ਅੰਦਰ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉਸ ਸਮੇਂ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਿਕਾਰਡ ਤੋੜ ਵਿਕਾਸ ਕਾਰਜ ਦੇ ਕੰਮ ਕਰਵਾਏ।

Ad Position 21
No active advertisement
ਪਿੰਡ ਹੰਬੜਾਂ ਮੀਟਿੰਗ ਕਰਨ ਸਮੇਂ ਐਡਵੋਕੇਟ ਪਰਮਵੀਰ ਸਿੰਘ ਚੀਮਾ, ਸਰਪੰਚ ਚਰਨ ਸਿੰਘ ਗੁਰੂ, ਪੰਚ ਖੁਸ਼ ਥਿੰਦ, ਪੰਚ ਸੁਖਜੀਤ ਸਿੰਘ ਬਾਠ, ਸ਼ਰਨਜੀਤ ਸਿੰਘ ਸਾਹਨੀ, ਕ੍ਰਿਸ਼ਨ ਕੁਮਾਰ ਭਾਟੀਆ ਤੇ ਹੋਰ। ਤਸਵੀਰ: ਹਰਵਿੰਦਰ ਸਿੰਘ ਮੱਕੜ 21-11-2026
ਹੰਬੜਾਂ, 20 ਨਵੰਬਰ (ਹਰਵਿੰਦਰ ਸਿੰਘ ਮੱਕੜ)-ਅੱਜ ਬੇਟ ਇਲਾਕੇ ਦੇ ਪਿੰਡ ਹੰਬੜਾਂ ਵਿਖੇ ਸਰਪੰਚ ਚਰਨ ਸਿੰਘ ਗੁਰੂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਵੱਡਾ ਇਕੱਠ ਕੀਤਾ ਗਿਆ। ਇਸ ਸਮੇਂ ਹਲਕਾ ਗਿੱਲ ਦੇ ਸੰਭਾਵੀ ਉਮੀਦਵਾਰ ਐਡਵੋਕੇਟ ਪਰਮਵੀਰ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਪੰਜਾਬ ਅੰਦਰ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉਸ ਸਮੇਂ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਿਕਾਰਡ ਤੋੜ ਵਿਕਾਸ ਕਾਰਜ ਦੇ ਕੰਮ ਕਰਵਾਏ। ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਲੋਕ ਮਹਿੰਗੇ ਇਲਾਜ਼ ਨਹੀਂ ਕਰਵਾ ਸਕਦੇ ਸਨ ਪਰ ਤੁਹਾਡੀ ਸਰਕਾਰ ਨੇ 10 ਲੱਖ ਸਿਹਤ ਯੋਜਨਾ ਬੀਮਾ ਵਾਲੇ ਕਾਰਡ ਬਣਾ ਕੇ ਦਿੱਤੇ ਹਨ ਉਸ ਨਾਲ ਤੁਸੀਂ ਆਪਣਾ ਇਲਾਜ ਮੁਫ਼ਤ ਕਰਵਾ ਸਕਦੇ ਹੋ। ਉਨ੍ਹਾਂ ਕਿਹਾ ਕਿ ਜੋ ਮੁੱਖ ਮੰਤਰੀ ਮਾਨ ਨੇ ਵਿਧਾਨ ਸਭਾ ਚੋਣਾਂ ਦੌਰਾਨ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਇਕ ਇਕ ਕਰਕੇ ਪੂਰਾ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੈਨੂੰ ਇੱਕ ਵਾਰ ਹਲਕਾ ਗਿੱਲ ਦੀ ਸੇਵਾ ਕਰਨ ਦਾ ਮੌਕਾ ਦੇਵੋ। ਇਸ ਸਮੇਂ ਚਰਨਜੀਤ ਸਿੰਘ ਬਲਾਰਾ, ਸਰਪੰਚ ਮਨੀ ਨਾਰੰਗਵਾਲ, ਵਾਈਸ ਚੇਅਰਮੈਨ ਗੁਰਪ੍ਰੀਤ ਸਿੰਘ ਗੋਪੀ ਐੱਸ.ਸੀ. ਵਿੰਗ, ਮੈਡਮ ਕਮਲਜੀਤ ਕੌਰ ਕਿਲਾ ਰਾਏਪੁਰ, ਸਰਪੰਚ ਹੈਰੀ, ਸੋਨੀ ਗਿੱਲ, ਸਰਪੰਚ ਚਰਨ ਸਿੰਘ ਗੁਰੂ ਹੰਬੜਾਂ, ਪੰਚ ਖੁਸ ਥਿੰਦ, ਪੰਚ ਸੁਖਜੀਤ ਸਿੰਘ ਬਾਠ, ਕ੍ਰਿਸ਼ਨ ਕੁਮਾਰ ਭਾਟੀਆਂ, ਸ਼ਰਨਜੀਤ ਸਿੰਘ ਸਾਨੀ, ਬਲਦੇਵ ਸਿੰਘ ਗੁਰੂ, ਹਰਪਾਲ ਸਿੰਘ ਗੁਰੂ, ਕਸ਼ਮੀਰ ਸਿੰਘ ਰਾਜੂ ਗੁਪਤਾ, ਜੋਗਿੰਦਰ ਹਲਵਾਈ, ਗੋਪੀ ਵਿਰਕ ਹੰਬੜਾਂ, ਸ਼ਿੰਗਾਰਾ ਸਿੰਘ ਗੁਰੂ, ਬੱਗਾ ਬੀਜ ਵਾਲਾ, ਸੁਖਬੀਰ ਸਿੰਘ ਦੁਬਾਵੀਆ, ਅਵਤਾਰ ਸਿੰਘ ਸਾਈਕਲਾਂ ਵਾਲੇ, ਗੁਰਬਖਸ਼ ਸਿੰਘ ਆਦਿ ਹਾਜ਼ਰ ਸਨ। 20Jag06
Ad Position 22
No active advertisement
ਪਿਛਲੀ ਖ਼ਬਰ ਡਿਕਰੀ ਦੀ ਰਕਮ ਅਦਾਇਗੀ ਨਾ ਹੋਣ ਕਾਰਨ ਸਿਹਤ ਵਿਭਾਗ ਦੀ ਜਾਇਦਾਦ ਕੁਰਕ ਕਰਨ ਦੇ ਵਾਰੰਟ ਜਾਰੀ ਅਗਲੀ ਖ਼ਬਰ ਰਾਏਕੋਟ ਵਿਖੇ ਵੱਡਾ ਹਾਦਸਾ ਹੋਣੋਂ ਟਲਿਆ, ਐੱਲ.ਪੀ.ਜੀ. ਗੈਸ ਗੋਦਾਮ ਨੇੜੇ ਲੱਗੀ ਅੱਗ
Ad Position 24