27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਤਨਖਾਹਾਂ ਤੋਂ ਵਾਂਝੇ ਮੁਲਾਜ਼ਮਾਂ ਵਲੋਂ ਕੱਲ੍ਹ ਨੂੰ ਮੁੱਖ ਮੰਤਰੀ ਦਾ ਹਾਂਸ ਕਲਾਂ ਫੇਰੀ ਮੌਕੇ ਘਿਰਾਓ ਕਰਨ ਦਾ ਫ਼ੈਸਲਾ

ਸਿੱਧਵਾਂ ਬੇਟ, 27 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਮਾਨ ਸਰਕਾਰ ਦੇ ਪੰਚਾਇਤੀ ਵਿਭਾਗ ਨੇ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਸਿੱਧਵਾਂ ਬੇਟ, ਬਲਾਕ ਸੁਧਾਰ ਤੇ ਬਲਾਕ ਪੱਖੋਵਾਲ ਨੂੰ ਮਰਜ ਕਰਕੇ ਬਣਾਏ ਗਏ ਨਵੇਂ ਬਲਾਕ ਮੁੱਲਾਂਪੁਰ ਲਈ ਅਜੇ ਕੋਈ ਨੋਟੀਫਿਕੇਸਨ ਜਾਰੀ ਨਾ ਹੋਣ ’ਤੇ ਤਨਖਾਹਾਂ ਤੋਂ ਵਾਂਝੇ ਮੁਲਾਜ਼ਮਾਂ ਨੇ ਹੁਣ ਦੁਖੀ ਹੋ ਕੇ 29 ਨਵੰਬਰ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹਲਕਾ ਦਾਖਾ ਦੇ ਪਿੰਡ ਹਾਂਸ ਕਲਾਂ ਵਿਖੇ ਕੀਤੀ ਜਾ ਰਹੀ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਦਾ ਘਿਰਾਉ ਕਰਨ ਦਾ ਫ਼ੈਸਲਾ ਲੈ ਲਿਆ ਹੈ। ਇਸ ਮੌਕੇ ਮੁਲਾ਼ਜ਼ਮ ਆਗੂ ਦਲਵੀਰ ਸਿੰਘ ਸਿੱਧੂ ਪੰਚਾਇਤ ਵਿਕਾਸ ਸਕੱਤਰ ਅਤੇ ਪਰਮਜੀਤ ਸਿੰਘ ਪੰਚਾਇਤ ਵਿਕਾਸ ਅਫ਼ਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਵੇਂ ਮੁਲਾਜ਼ਮਾਂਵੱਲੋਂ ਪੰਚਾਇਤ ਸੰਮਤੀ ਦਫ਼ਤਰ ਵਿਖੇ ਕੀਤੀ ਜਾ ਰਹੀ ਕਲਮਛੋੜ ਹੜਤਾਲ ਨੂੰ ਭਾਵੇਂ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਪੰਚਾਇੰਤ ਮੰਤਰੀ ਅਤੇ ਪੰਚਾਇਤੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਤਾਂ ਕੋਈ ਅਸਰ ਨਹੀਂ ਹੋਇਆ।

Ad Position 21
No active advertisement
ਅਜੀਤ ਡੈਸਕ 28-11-2026
ਸਿੱਧਵਾਂ ਬੇਟ, 27 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਮਾਨ ਸਰਕਾਰ ਦੇ ਪੰਚਾਇਤੀ ਵਿਭਾਗ ਨੇ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਸਿੱਧਵਾਂ ਬੇਟ, ਬਲਾਕ ਸੁਧਾਰ ਤੇ ਬਲਾਕ ਪੱਖੋਵਾਲ ਨੂੰ ਮਰਜ ਕਰਕੇ ਬਣਾਏ ਗਏ ਨਵੇਂ ਬਲਾਕ ਮੁੱਲਾਂਪੁਰ ਲਈ ਅਜੇ ਕੋਈ ਨੋਟੀਫਿਕੇਸਨ ਜਾਰੀ ਨਾ ਹੋਣ ’ਤੇ ਤਨਖਾਹਾਂ ਤੋਂ ਵਾਂਝੇ ਮੁਲਾਜ਼ਮਾਂ ਨੇ ਹੁਣ ਦੁਖੀ ਹੋ ਕੇ 29 ਨਵੰਬਰ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹਲਕਾ ਦਾਖਾ ਦੇ ਪਿੰਡ ਹਾਂਸ ਕਲਾਂ ਵਿਖੇ ਕੀਤੀ ਜਾ ਰਹੀ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਦਾ ਘਿਰਾਉ ਕਰਨ ਦਾ ਫ਼ੈਸਲਾ ਲੈ ਲਿਆ ਹੈ। ਇਸ ਮੌਕੇ ਮੁਲਾ਼ਜ਼ਮ ਆਗੂ ਦਲਵੀਰ ਸਿੰਘ ਸਿੱਧੂ ਪੰਚਾਇਤ ਵਿਕਾਸ ਸਕੱਤਰ ਅਤੇ ਪਰਮਜੀਤ ਸਿੰਘ ਪੰਚਾਇਤ ਵਿਕਾਸ ਅਫ਼ਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਵੇਂ ਮੁਲਾਜ਼ਮਾਂਵੱਲੋਂ ਪੰਚਾਇਤ ਸੰਮਤੀ ਦਫ਼ਤਰ ਵਿਖੇ ਕੀਤੀ ਜਾ ਰਹੀ ਕਲਮਛੋੜ ਹੜਤਾਲ ਨੂੰ ਭਾਵੇਂ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਪੰਚਾਇੰਤ ਮੰਤਰੀ ਅਤੇ ਪੰਚਾਇਤੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਦਾ ਤਾਂ ਕੋਈ ਅਸਰ ਨਹੀਂ ਹੋਇਆ। ਇਸ ਤੋਂ ਦੁਖੀ ਹੋ ਕੇ ਹੁਣ ਅਸੀਂ ਸਾਡੇ ਨਵੇਂ ਬਣੇ ਬਲਾਕ ਦੇ ਪਿੰਡ ਹਾਂਸ ਕਲਾ ਵਿਖੇ 29 ਨਵੰਬਰ ਨੂੰ ਲੋਕ ਮਿਲਣੀ ਕਰਨ ਆ ਰਹੇ ਮੁੱਖ ਮੰਤਰੀ ਸਾਹਿਬ ਦਾ ਘਿਰਾਉ ਕਰਨ ਦਾ ਜੋ ਫ਼ੈਸਲਾ ਕੀਤਾ ਹੈ। ਇਸ ਮੌਕੇ ਗੁਰਮੀਤ ਸਿੰਘ ਨੂਰਪੁਰਾ, ਗੁਰਮੀਤ ਸਿੰਘ ਪੁੜੈਣ, ਦਲਜਿੰਦਰ ਸਿੰਘ, ਉਪਕਾਰ ਸਿੰਘ, ਸੁਖਮਿੰਦਰ ਸਿੰਘ, ਰਾਜੇਸ਼ ਕੁਮਾਰ, ਅਮਨਦੀਪ ਕੌਰ ਸਟੈਨੋ, ਅਮਨਦੀਪ ਲੇਖਾਕਾਰ ਅਤੇ ਮੰਗਲ ਸਿੰਘ ਆਦਿ ਕਲਮਛੋੜ ਹੜਤਾਲ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਫੈਪ’ ਵਲੋਂ ਬਲੌਜ਼ਮ ਕਾਨਵੈਂਟ ਸਕੂਲ ਦਾ ‘ਸਰਵੋਤਮ ਸਕੂਲ ਐਵਾਰਡ’ ਨਾਲ ਸਨਮਾਨ ਟਾਪਰ ਵਿਦਿਆਰਥੀ ਵੀ ਹੋਏ ਸਨਮਾਨਿਤ ਅਗਲੀ ਖ਼ਬਰ ਗਰੀਨਵਿਊ ਸਕੂਲ ’ਚ ਸੀ. ਪੀ. ਆਰ. ਸੰਬੰਧੀ ਜਾਗਰੂਕਤਾ ਕੈਂਪ ਲਗਾਇਆ
Ad Position 24