29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਪਿੰਡ ਸਵੱਦੀ ਕਲਾਂ ਤੋਂ ਸਿੱਧਵਾਂ ਕਲਾਂ ਨੂੰ ਜਾਂਦੀ ਸੜਕ ਨੂੰ ਬਣਾਉਣ ਦਾ ਕੰਮ ਜਲਦੀ ਸ਼ੂਰੂ ਕੀਤਾ ਜਾਵੇ- ਪਿੰਡ ਵਾਸੀ

ਚੌਂਕੀਮਾਨ, 29 ਨਵੰਬਰ (ਤੇਜਿੰਦਰ ਸਿੰਘ ਚੱਢਾ)- ਪਿੰਡ ਸਵੱਦੀ ਕਲਾਂ ਵਿਖੇ ਗੁਰਵਿੰਦਰ ਸਿੰਘ, ਜਸਕਰਨ ਸਿੰਘ, ਜਸਪਾਲ ਸਿੰਘ, ਕੰਵਲਜੀਤ ਸਿੰਘ, ਊਧਮ ਸਿੰਘ, ਰਣਵੀਰ ਸਿੰਘ, ਜਸਪ੍ਰੀਤ ਸਿੰਘ, ਅਰਮਾਨ ਸਿੰਘ, ਬਲਵਿੰਦਰ ਸਿੰਘ, ਗੁਰਜੀਤ ਸਿੰਘ, ਹਿੰਦਾ ਸਵੱਦੀ, ਬਲਜੀਤ ਸਿੰਘ, ਅਵਤਾਰ ਸਿੰਘ, ਰਵੀ ਕੁਮਾਰ ਤੇ ਮਨਵੀਰ ਸਿੰਘ ਨੇ ਆਪ ਦੇ ਹਲਕਾ ਦਾਖਾ ਦੇ ਇੰਚਾਰਜ ਡਾ. ਕੰਵਲ ਨੈਨ ਸਿੰਘ ਕੰਗ ਨੂੰ ਅਪੀਲ ਕੀਤੀ ਕਿ ਪਿੰਡ ਸਵੱਦੀ ਕਲਾਂ ਤੋਂ ਸਿੱਧਵਾਂ ਕਲਾਂ ਨੂੰ ਜਾਂਦੀ ਸੜਕ ’ਤੇ ਪ੍ਰੀਮਿਕਸ ਪਾਇਆ ਜਾਵੇ, ਕਿਉਂਕਿ ਇਹ ਸੜਕ ਨੂੰ ਪੱਕਾ ਕਰਨ ਦੇ ਕੰਮ ਨੂੰ ਮਨਜ਼ੂਰ ਹੋਏ ਤਕਰੀਬਨ 8-9 ਮਹੀਨੇ ਹੋ ਗਏ ਹਨ, ਪਰ ਅਜੇ ਤੱਕ ਇਸ ਸੜਕ ’ਤੇ ਕੰਮ ਨੂੰ ਸ਼ੁਰੂ ਨਹੀਂ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 30-11-2026
ਚੌਂਕੀਮਾਨ, 29 ਨਵੰਬਰ (ਤੇਜਿੰਦਰ ਸਿੰਘ ਚੱਢਾ)- ਪਿੰਡ ਸਵੱਦੀ ਕਲਾਂ ਵਿਖੇ ਗੁਰਵਿੰਦਰ ਸਿੰਘ, ਜਸਕਰਨ ਸਿੰਘ, ਜਸਪਾਲ ਸਿੰਘ, ਕੰਵਲਜੀਤ ਸਿੰਘ, ਊਧਮ ਸਿੰਘ, ਰਣਵੀਰ ਸਿੰਘ, ਜਸਪ੍ਰੀਤ ਸਿੰਘ, ਅਰਮਾਨ ਸਿੰਘ, ਬਲਵਿੰਦਰ ਸਿੰਘ, ਗੁਰਜੀਤ ਸਿੰਘ, ਹਿੰਦਾ ਸਵੱਦੀ, ਬਲਜੀਤ ਸਿੰਘ, ਅਵਤਾਰ ਸਿੰਘ, ਰਵੀ ਕੁਮਾਰ ਤੇ ਮਨਵੀਰ ਸਿੰਘ ਨੇ ਆਪ ਦੇ ਹਲਕਾ ਦਾਖਾ ਦੇ ਇੰਚਾਰਜ ਡਾ. ਕੰਵਲ ਨੈਨ ਸਿੰਘ ਕੰਗ ਨੂੰ ਅਪੀਲ ਕੀਤੀ ਕਿ ਪਿੰਡ ਸਵੱਦੀ ਕਲਾਂ ਤੋਂ ਸਿੱਧਵਾਂ ਕਲਾਂ ਨੂੰ ਜਾਂਦੀ ਸੜਕ ’ਤੇ ਪ੍ਰੀਮਿਕਸ ਪਾਇਆ ਜਾਵੇ, ਕਿਉਂਕਿ ਇਹ ਸੜਕ ਨੂੰ ਪੱਕਾ ਕਰਨ ਦੇ ਕੰਮ ਨੂੰ ਮਨਜ਼ੂਰ ਹੋਏ ਤਕਰੀਬਨ 8-9 ਮਹੀਨੇ ਹੋ ਗਏ ਹਨ, ਪਰ ਅਜੇ ਤੱਕ ਇਸ ਸੜਕ ’ਤੇ ਕੰਮ ਨੂੰ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸੜਕ ਦੋ ਪਿੰਡਾਂ ਨੂੰ ਜੋੜਦੀ ਹੈ ਤੇ ਇਹ ਸੜਕ ਬਣਨ ਨਾਲ ਰਾਹਗੀਰਾਂ ਨੂੰ ਵੱਡਾ ਫਾਇਦਾ ਹੋਵੇਗਾ ਤੇ ਨਾਲ ਹੀ ਕਿਸਾਨ ਵੀਰਾਂ ਦੀ ਮੁਸ਼ਕਿਲ ਦਾ ਹੱਲ ਵੀ ਹੋ ਜਾਵੇਗਾ, ਕਿਉਂਕਿ ਉਹ ਦਿਨ ਰਾਤ ਆਪਣੇ ਖੇਤਾ ਵਿਚ ਇਸ ਸੜਕ ਤੋਂ ਜਾਂਦੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਇਹ ਸੜਕ ਨਹੀ ਬਣੀ ਤਾਂ ‘ਆਪ’ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਚੋਣਾ ਵਿਚ ਵੱਡਾ ਨੁਕਸਾਨ ਹੋਵੇਗਾ। ਇੱਥੇ ਦੱਸਣਯੋਗ ਹੈ ਕੇ ਪਿਛਲੇ ਦਿਨੀਂ ਪਿੰਡ ਬਾਸੀਆਂ ਬੇਟ ਦੇ ਲੋਕਾਂ ਨੇ ਵੀ ਪਿੰਡ ਬਾਸੀਆਂ, ਖੰਜਰਵਾਲ ਤੇ ਪੁੜੈਣ ਨੂੰ ਜੋੜਦੀ ਸੜਕ ਦਾ ਕੰਮ ਨਾ ਹੋਣ ਤੇ ‘ਆਪ’ ਪਾਰਟੀ ਨੂੰ ਨੁਕਸਾਨ ਹੋਣ ਦੀ ਗੱਲ ਕਹੀ ਸੀ। ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕਲਸੀਆਂ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਮੀਟਿੰਗ ਅਗਲੀ ਖ਼ਬਰ ਸਵ. ਜਗਪਾਲ ਸਿੰਘ ਖੰਗੂੜਾ ਨੂੰ ਨਾਮਵਰ ਸ਼ਖ਼ਸਅਤਾਂ ਨੇ ਸ਼ਰਧਾਂਜਲੀ ਕੀਤੀ ਭੇਟ ਰਾਜਾ ਵੜਿੰਗ, ਰਵਨੀਤ ਬਿੱਟੂ, ਅੰਬਿਕਾ ਸੋਨ...
Ad Position 24