13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਸੰਧਵਾਂ ਵਿਖੇ ਨਵੇਂ ਸਾਲ ਦੀ ਆਮਦ 'ਤੇ ਕਰਵਾਇਆ ਸਮਾਗਮ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਕਟਾਰੀਆਂ, 1 ਜਨਵਰੀ (ਪ੍ਰੇਮੀ ਸੰਧਵਾਂ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਸੰਧਵਾਂ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਸਾਲ ਦੀ ਖੁਸ਼ੀ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਉਪਰੰਤ ਭਾਈ ਸਾਹਿਬ ਨੇ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਤੇ ਕਿਹਾ ਕਿ ਨਵਾਂ ਸਾਲ ਸਭ ਸੰਗਤਾਂ ਨੂੰ ਖੁਸ਼ੀਆਂ ਭਰਿਆ ਚੜਿ੍ਹਆ ਤੇ ਖੁਸ਼ੀ ਭਰਿਆ ਹੀ ਬਤੀਤ ਹੋਵੇ | ਉਪਰੰਤ ਭਾਈ ਸਾਹਿਬ ਵਲੋਂ ਸਰਬੱਤ ਦੇ ਭਲੇ ਅਤੇ ਨਗਰ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ ਤੇ ਸੰਗਤਾਂ ਵਿੱਚ ਚਾਹ ਤੇ ਬਿਸਕੁੱਟਾਂ ਦੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਹੰਸ ਰਾਜ ਹੀਰਾ, ਦੇਸ ਰਾਜ ਹੀਰਾ, ਡਾ. ਸ਼ਿੰਦਰਪਾਲ ਹੀਰਾ, ਨਰੇਸ਼ ਕੁਮਾਰ ਹੀਰਾ, ਰੰਜਨਾ ਹੀਰਾ, ਜੋਗਿੰਦਰ ਕੌਰ ਹੀਰਾ, ਆਯੂਸ਼ ਹੀਰਾ, ਭੋਲੀ ਹੀਰਾ, ਜਗੀਰ ਕੌਰ, ਸਰਬਜੀਤ ਕੌਰ, ਚਮਨ ਲਾਲ ਮਹਿਮੀ, ਕਾਕਾ ਹੀਰਾ, ਅਸ਼ੋਕ ਕੁਮਾਰ ਸਿਮਕ, ਅਮਨੀ ਹੀਰਾ, ਕਮਲਜੀਤ ਕੌਰ ਹੀਰਾ ਸਾਬਕਾ ਸਰਪੰਚ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਅੱਜ
Ad Position 24