12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬਾਗੋਵਾਲ ਦੀ ਧਰਤੀ ’ਤੇ ਸਜਿਆ ਕੁਸ਼ਤੀਆਂ ਦਾ ਮਹਾਂਕੁੰਭ

ਕਾਠਗੜ੍ਹ, 12 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਬਾਗੋਵਾਲ ਵਿਖੇ ਗੁੱਗਾ ਜਾਹਰ ਪੀਰ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਯਾਦਗਾਰੀ ਢੰਗ ਨਾਲ ਸਮਾਪਤ ਹੋਇਆ। ਡੇਰਾ ਬਾਉੜੀ ਸਾਹਿਬ ਦੇ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਮਹਾਰਾਜ ਦੀ ਪਾਵਨ ਹਜ਼ੂਰੀ ਵਿਚ ਹੋਇਆ ਇਹ ਮਸ਼ਹੂਰ ਛਿੰਝ ਮੇਲਾ ਆਪਣੇ ਪਿੱਛੇ ਅਮਿੱਟ ਯਾਦਾਂ ਛੱਡ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਕਾਠਗੜ੍ਹ, 12 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਬਾਗੋਵਾਲ ਵਿਖੇ ਗੁੱਗਾ ਜਾਹਰ ਪੀਰ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਯਾਦਗਾਰੀ ਢੰਗ ਨਾਲ ਸਮਾਪਤ ਹੋਇਆ। ਡੇਰਾ ਬਾਉੜੀ ਸਾਹਿਬ ਦੇ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਮਹਾਰਾਜ ਦੀ ਪਾਵਨ ਹਜ਼ੂਰੀ ਵਿਚ ਹੋਇਆ ਇਹ ਮਸ਼ਹੂਰ ਛਿੰਝ ਮੇਲਾ ਆਪਣੇ ਪਿੱਛੇ ਅਮਿੱਟ ਯਾਦਾਂ ਛੱਡ ਗਿਆ। ਵਿਸ਼ਾਲ ਛਿੰਝ ਮੇਲੇ ’ਚ ਦੇਸ਼ ਭਰ ਤੋਂ ਆਏ ਤਕਰੀਬਨ 250 ਉੱਚ ਕੋਟੀ ਦੇ ਪਹਿਲਵਾਨਾਂ ਨੇ ਜੌਹਰ ਦਿਖਾਏ। ਛਿੰਝ ਮੇਲੇ ਦੇ ਮੁੱਖ ਪ੍ਰਬੰਧਕ ਸਮਾਜ ਸੇਵੀ ਰਵੀ ਇੰਦਰ ਸਿੰਘ ਬਾਗੋਵਾਲ, ਠੇਕੇਦਾਰ ਧਰਮਵੀਰ ਬਾਗੋਵਾਲ ਤੇ ਪੈਨੀ ਪਹਿਲਵਾਨ ਸਨ। ਮੇਲੇ ਦੀ ਸਫਲਤਾ ਵਿਚ ਕਮੇਟੀ ਮੈਂਬਰਾਂ ਵਿਜੇ ਭੂੰਬਲਾ, ਸੇਠੀ ਭੂੰਬਲਾ, ਸਤਪਾਲ ਭੂੰਬਲਾ, ਰਾਜ ਕੁਮਾਰ ਬਜਾੜ, ਅਵਿਨਾਸ਼ ਚੇਚੀ, ਸਾਬਕਾ ਸਰਪੰਚ ਬਲਰਾਮ ਬਜਾੜ, ਮਹਿੰਦਰ ਪਾਲ ਭੂੰਬਲਾ, ਰਾਮ ਸ਼ਾਹ ਭੂੰਬਲਾ, ਰਾਜੂ ਖੇਪੜ, ਰਮੇਸ਼ ਖੇਪੜ, ਸੁਖਦੇਵ ਖੇਪੜ, ਸੁਰਜੀਤ ਚੇਲਾ, ਬਾਬੂ ਚੇਲਾ ਤੇ ਸਮੂਹ ਪਿੰਡ ਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਕੁਸ਼ਤੀ ਮੁਕਾਬਲਿਆਂ ਦੇ ਮੁੱਖ ਨਤੀਜਿਆਂ ਵਿਚ ਪਹਿਲੇ ਨੰਬਰ ਦੀ ਝੰਡੀ ਦੀ ਰੋਮਾਂਚਕ ਕੁਸ਼ਤੀ ਭਾਰਤ ਦੇ ਮਸ਼ਹੂਰ ਪਹਿਲਵਾਨ ਸ਼ੇਰਾ ਗੁੱਜਰ ਤੇ ਭੋਲਾ ਦਿੱਲੀ ਵਿਚਕਾਰ ਹੋਈ, ਜਿਸ ਵਿਚ ਸ਼ੇਰਾ ਗੁੱਜਰ ਨੇ ਸ਼ਾਨਦਾਰ ਜਿੱਤ ਹਾਸਿਲ ਕਰਦਿਆਂ ਜੀਪ ਦਾ ਮੁੱਖ ਇਨਾਮ ਆਪਣੇ ਨਾਂਅ ਕੀਤਾ। ਦੂਜੇ ਨੰਬਰ ਦੀ ਕੁਸ਼ਤੀ ਭੁਪਿੰਦਰ ਅਜਨਾਲਾ ਤੇ ਪ੍ਰਿੰਸ ਕੋਹਾਲੀ ਵਿਚਕਾਰ ਹੋਈ ਜੋ ਕਿ ਬਰਾਬਰ ਰਹੀ, ਦੋਵਾਂ ਪਹਿਲਵਾਨਾਂ ਨੂੰ ਇਨਾਮ ਵਜੋਂ ਬੁਲਟ ਮੋਟਰਸਾਈਕਲ ਦਿੱਤਾ ਗਿਆ। ਤੀਸਰੇ ਨੰਬਰ ਦੀ ਕੁਸ਼ਤੀ ਜੋਂਟੀ ਗੁੱਜਰ ਤੇ ਚਾਂਦੀ ਗੁੱਜਰ ਵਿਚਕਾਰ ਹੋਈ, ਜਿਸ ਵਿਚ ਜੋਂਟੀ ਗੁੱਜਰ ਨੇ ਜਿੱਤ ਹਾਸਿਲ ਕੀਤੀ ਅਤੇ ਉਸ ਨੂੰ ਸਪਲੈਂਡਰ ਮੋਟਰਸਾਈਕਲ ਇਨਾਮ ਵਜੋਂ ਦਿੱਤਾ ਗਿਆ। ਇਸ ਤੋਂ ਇਲਾਵਾ ਹੋਰ ਚਾਰ ਸਪੈਸ਼ਲ ਕੁਸ਼ਤੀਆਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ਦੇ ਜੇਤੂਆਂ ਨੂੰ ਸੋਨੇ ਦੀਆਂ ਮੁੰਦਰੀਆਂ ਇਨਾਮ ਵਜੋਂ ਦਿੱਤੀਆਂ ਗਈਆਂ। ਇਸ ਮੌਕੇ ਰਾਜ ਸਭਾ ਮੈਂਬਰ ਅਤੇ ਹਰਿਆਣਾ ਭਾਜਪਾ ਦੇ ਸਹਿ ਪ੍ਰਭਾਰੀ ਸੁਰਿੰਦਰ ਨਾਗਰ, ਜ਼ਿਲ੍ਹਾ ਭਾਜਪਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ, ਭਾਜਪਾ ਸੀਨੀਅਰ ਆਗੂ ਸੋਨੂੰ ਭਾਟੀਆ, ਆਪ ਸੀਨੀਅਰ ਆਗੂ ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ, ਭਾਜਪਾ ਸੀਨੀਅਰ ਆਗੂ ਮਨੀਮਾਜਰਾ ਜਸਪਾਲ ਸਿੰਘ ਪਾਲੀ, ਐਡਵੋਕੇਟ ਸੰਜੀਵ ਚੌਧਰੀ ਚੇਚੀ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨਵਾਂਸ਼ਹਿਰ ਜ਼ਿਲ੍ਹਾ ‘ਆਪ’ ਪ੍ਰਧਾਨ, ਵਿੱਕੀ ਚੌਧਰੀ ਕਾਠਗੜ੍ਹ, ਅਸ਼ੋਕ ਕਟਾਰੀਆ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਗੁਰਪ੍ਰੀਤ ਗੁੱਜਰ ਰੈਲ ਮਾਜਰਾ, ਸ਼੍ਰੋਮਣੀ ਅਕਾਲੀ ਦਲ ਪੁਨਰ ਪਾਰਟੀ ਦੇ ਹਲਕਾ ਇੰਚਾਰਜ ਸੇਠੀ ਥੋਪੀਆ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਚੇਤਨ ਚੌਧਰੀ ਤੇ ਪ੍ਰਸਿੱਧ ਪੰਜਾਬੀ ਐਕਟਰ ਹੌਬੀ ਧਾਲੀਵਾਲ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਕਿਸਾਨ ਮੋਰਚੇ ਵਿਚ ਹੋਈ ਕਿਸਾਨਾਂ ਦੀ ਇਤਿਹਾਸਕ ਜਿੱਤ ਅਗਲੀ ਖ਼ਬਰ ਬੀ. ਐਲ. ਐਮ. ਕਾਲਜ ਨਵਾਂਸ਼ਹਿਰ ਵਿਖੇ ਵੋਟਰ ਰਜਿਸਟ੍ਰੇਸ਼ਨ ਜਾਗਰੂਕਤਾ ਕੈਂਪ ਲਗਾਇਆ
Ad Position 24