ਸੜੋਆ, 1 ਜਨਵਰੀ (ਹਰਮੇਲ ਸਹੂੰਗੜਾ)-ਆਮ ਆਦਮੀ ਪਾਰਟੀ ਵਲੋਂ ਬਲਾਕ ਬਲਾਚੌਰ ਅਤੇ ਬਲਾਕ ਸੜੋਆ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਤੇ ਪੰਜਾਬ ਅੰਦਰ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਆਮ ਆਦਮੀ ਪਾਰਟੀ ਵਲੋਂ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ | ਜਿਸ ਵਿੱਚ ਠੇਕੇਦਾਰ ਕੁਲਦੀਪ ਸਿੰਘ ਸੜੋਆ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਇਸ ਦੀ ਖੁਸ਼ੀ ਜਾਹਿਰ ਕਰਦਿਆਂ ਸਰਪੰਚ ਰਾਜੀਵ ਕੁਮਾਰ ਪੰਨੂ ਅਤੇ ਪ੍ਰਦੀਪ ਕੁਮਾਰ ਕੌਸ਼ਲ ਦੀਪਾ ਕੌਸ਼ਲ, ਸੁਖਵਿੰਦਰ ਕੁਮਾਰ ਲੱਕੀ ਅਤੇ ਹੋਰ ਮੈਂਬਰਾਂ ਵਲੋਂ ਠੇਕੇਦਾਰ ਨੂੰ ਬਲਾਕ ਪ੍ਰਧਾਨ ਨਿਯੁਕਤ ਕਰਨ 'ਤੇ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ, ਸੀਨੀਅਰ ਆਗੂ 'ਆਪ' ਅਸ਼ੋਕ ਕਟਾਰੀਆ ਅਤੇ ਕਰਨਵੀਰ ਕਟਾਰੀਆ ਦਾ ਧੰਨਵਾਦ ਕੀਤਾ |