13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਰੈੱਡ ਕਰਾਸ ਨਵਾਂਸ਼ਹਿਰ ਵਿਖੇ ਨਵੇਂ ਸਾਲ 'ਤੇ ਸਮਾਗਮ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਨਵਾਂਸ਼ਹਿਰ, 1 ਜਨਵਰੀ (ਜਸਬੀਰ ਸਿੰਘ ਨੂਰਪੁਰ)-ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕਿ੍ਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਿਖੇ ਨਵਾਂ ਸਾਲ 2026 ਦੇ ਸੰਬੰਧ 'ਚ ਸਮਾਗਮ ਕੀਤਾ ਗਿਆ | ਇਸ ਦੀ ਪ੍ਰਧਾਨਗੀ ਪ੍ਰਾਜੈਕਟ ਡਾਇਰੈਕਟਰ ਚਮਨ ਸਿੰਘ ਨੇ ਕੀਤੀ | ਸਭ ਤੋਂ ਪਹਿਲਾਂ ਉਨ੍ਹਾਂ ਨੇ ਸਾਰਿਆਂ ਨੂੰ ਨਵੇਂ ਵਰ੍ਹੇ ਦੀਆਂ ਵਧਾਈਆਂ ਦਿੱਤੀਆਂ | ਉਨ੍ਹਾਂ ਕਿਹਾ ਕਿ ਨਵਾਂ ਸਾਲ ਹਰ ਮਨੁੱਖ ਲਈ ਨਵੀਂ ਸੋਚ ਤੇ ਨਵੇਂ ਵਿਚਾਰ ਲੈ ਕੇ ਆਉਂਦਾ ਹੈ, ਸਾਨੂੰ ਵਧੀਆ ਸੋਚ ਅਪਣਾਉਣੀ ਚਾਹੀਦੀ ਹੈ | ਇਸ ਸੋਚ 'ਤੇ ਚਲਦਿਆਂ ਆਪਣੇ ਜੀਵਨ ਵਿੱਚ ਚੱਜ ਅਚਾਰ ਵਾਲੇ ਗੁਣ ਪੈਦਾ ਕਰੀਏ ਤੇ ਜੀਵਨ ਨੂੰ ਸਹੀ ਢੰਗ ਨਾਲ ਜੀ ਸਕੀਏ | ਉਹਨਾਂ ਨੇ ਕੇਂਦਰ ਵਿਖੇ ਦਾਖਲ ਮਰੀਜਾਂ ਨੂੰ ਆਪਣੇ ਵਿੱਚ ਚਲ ਰਹੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਅਤੇ ਨਸ਼ੇ ਤੋਂ ਦੂਰ ਰਹਿਣ ਲਈ ਕਿਹਾ | ਇਸ ਮੌਕੇ ਜਸਵਿੰਦਰ ਕੌਰ ਅਤੇ ਕਮਲਜੀਤ ਕੌਰ ਕਾਊਾਸਲਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਤੇ ਸਾਰਿਆਂ ਨੂੰ ਨਵੇਂ ਵਰ੍ਹੇ ਦੀਆਂ ਵਧਾਈਆਂ ਵੀ ਦਿੱਤੀਆਂ | ਇਸ ਮੌਕੇ 'ਤੇ ਦਿਨੇਸ਼ ਕੁਮਾਰ, ਪਰਵੀਨ ਕੁਮਾਰੀ, ਕਮਲਾ ਰਾਣੀ, ਕੋਮਲਪ੍ਰੀਤ ਕੌਰ ਅਤੇ ਮਰੀਜ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਇੱਕੋ ਦਿਨ ਆਉਣ ਕਾਰਨ ਸੰਗਤਾਂ ਦੀ ਦੁਬਿਧਾ ਵਧੀ -ਮੰਡੇਰ ਅਗਲੀ ਖ਼ਬਰ ਸਤਲੋਕ ਧਾਮ ਰੱਤੇਵਾਲ ਵਿਖੇ ਨਵੇਂ ਸਾਲ ਦੇ ਸੰਬੰਧ 'ਚ ਅੰਮਿ੍ਤਮਈ ਬਾਣੀ ਦੇ ਪਾਏ ਗਏ ਭੋਗ
Ad Position 24