13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਖੇਡਾਂ ਤੇ ਕਸਰਤ ਨਾਲ ਸਰੀਰ ਰੋਗ ਰਹਿਤ ਹੁੰਦਾ ਹੈ-ਸੰਤੋਸ਼ ਕਟਾਰੀਆ

ਸੜੋਆ, 13 ਸਤੰਬਰ (ਬਲਵਿੰਦਰ ਨਾਨੋਵਾਲੀਆ)-ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਨੌਜਾਵਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਦੇ ਮਨੋਰਥ ਨਾਲ ਆਰੰਭ ਕੀਤੀ ਸਕੀਮ ‘ਰੰਗਲਾ ਪੰਜਾਬ’ ਤਹਿਤ ਪਿੰਡ ਖਰੌੜ ਵਿਖੇ ਬੀਬੀ ਸੰਤੋਸ਼ ਕਟਾਰੀਆ ਵਿਧਾਇਕਾ ਹਲਕਾ ਬਲਾਚੌਰ ਨੇ ਕਰੀਬ ਅੱਠ ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਦੇ ਮੈਦਾਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਖੇਡਾਂ ਤੇ ਕਸਰਤ ਨਾਲ ਸਰੀਰ ਰੋਗ ਰਹਿਤ ਹੁੰਦਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਸੜੋਆ, 13 ਸਤੰਬਰ (ਬਲਵਿੰਦਰ ਨਾਨੋਵਾਲੀਆ)-ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਨੌਜਾਵਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਦੇ ਮਨੋਰਥ ਨਾਲ ਆਰੰਭ ਕੀਤੀ ਸਕੀਮ ‘ਰੰਗਲਾ ਪੰਜਾਬ’ ਤਹਿਤ ਪਿੰਡ ਖਰੌੜ ਵਿਖੇ ਬੀਬੀ ਸੰਤੋਸ਼ ਕਟਾਰੀਆ ਵਿਧਾਇਕਾ ਹਲਕਾ ਬਲਾਚੌਰ ਨੇ ਕਰੀਬ ਅੱਠ ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਦੇ ਮੈਦਾਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਖੇਡਾਂ ਤੇ ਕਸਰਤ ਨਾਲ ਸਰੀਰ ਰੋਗ ਰਹਿਤ ਹੁੰਦਾ ਹੈ। ਉਨ੍ਹਾਂ ਕਿਹਾ ਭਗਵੰਤ ਮਾਨ ਦੀ ਇਹ ਦਿਲੀ ਤਮੰਨਾ ਹੈ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇ, ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰੀ ਬਣਾ ਕੇ ਖੇਡਾਂ ਨਾਲ ਜੁੜਨ। ਇਸ ਮੌਕੇ ਉਨ੍ਹਾਂ ਪਿੰਡ ਦੇ ਨੌਜਵਾਨਾਂ ਤੇ ਸਮੁੱਚੀ ਪੰਚਾਇਤ ਨੂੰ ਵੀ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਵਲੋਂ ਆਰੰਭ ਕੀਤੀ ਇਸ ਸਕੀਮ ਦਾ ਲਾਹਾ ਲੈਣ। ਇਸ ਮੌਕੇ ਬੀਬੀ ਕਟਾਰੀਆ ਨੇ ਪਿੰਡ ਦੇ ਵਿਕਾਸ ਲਈ ਹੋਰ ਫੰਡ ਜਾਰੀ ਕਰਨ ਦਾ ਵਿਸ਼ਵਾਸ ਵੀ ਦਵਾਇਆ। ਬੀਬੀ ਕੁਲਦੀਪ ਕੌਰ ਬੰਗੜ ਸਰਪੰਚ ਤੇ ਪਿੰਡ ਦੀਆਂ ਮੋਹਤਵਰ ਸ਼ਖ਼ਸੀਅਤਾਂ ਨੇ ਸੰਤੋਸ਼ ਕਟਾਰੀਆ ਦਾ ਪਿੰਡ ਪਹੁੰਚਣ ’ਤੇ ਹਾਰਾਂ ਨਾਲ ਸਵਾਗਤ ਕਰਦਿਆਂ, ਪਿੰਡ ਦੇ ਖੇਡ ਦੇ ਮੈਦਾਨ ਲਈ ਗ੍ਰਾਂਟ ਜਾਰੀ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਸਤਿੰਦਰ ਪਾਲ ਸਿੰਘ ਬੀ. ਡੀ. ਪੀ. ਓ. ਸੜੋਆ, ਅਵਤਾਰ ਸਿੰਘ ਜੇ. ਈ., ਰਾਕੇਸ਼ ਕੁਮਾਰ ਸੈਕਟਰੀ, ਬੀਬੀ ਕੁਲਦੀਪ ਕੌਰ ਬੰਗੜ ਸਰਪੰਚ, ਅਲਕਾ ਰਾਣੀ, ਸੁਨੀਤਾ ਦੇਵੀ, ਕਰਨੈਲ ਰਾਮ, ਮਲਕੀਤ ਰਾਜ ਸਾਰੇ ਪੰਚ, ਲਖਵਿੰਦਰ ਸਿੰਘ ਸਾਬਕਾ ਸਰਪੰਚ, ਮੋਹਣ ਲਾਲ ਬੰਗੜ, ਬਲਵੀਰ ਸਿੰਘ, ਸੰਦੀਪ ਕੁਮਾਰ ਬੰਗੜ, ਗੁਰਪ੍ਰੀਤ ਸਿੰਘ, ਜਗਤਾਰ ਕੈਂਥ, ਰਣਜੀਤ ਬੰਗੜ, ਸੁੱਚਾ ਸਿੰਘ, ਠੇਕੇਦਾਰ ਰਾਮ ਦਾਸ, ਅਜਮੇਰ ਸਿੰਘ, ਇੰਦਰਜੀਤ ਸਿੰਘ, ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਾਮ ਲਾਲ, ਦਰਸ਼ਨ ਦਾਨੀ, ਚੈਨ ਰਾਮ, ਹੁਸਨ ਲਾਲ ਅਤੇ ਕਸ਼ਮੀਰ ਲਾਲ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਘਨੱਯਾ ਸਿੰਘ ਜੀ ਯਾਦਗਾਰੀ ਪਾਰਕ ਪਠਲਾਵਾ ਨੂੰ ਪ੍ਰਦਾਨ ਕੀਤੀ ਨਵੀਂ ਦਿੱਖ ਅਗਲੀ ਖ਼ਬਰ ਬਾਬਾ ਸੇਲਬਰਾਹ ਅਸਥਾਨ ਝੰਡੇਰਾਂ ਵਿਖੇ ਸ਼ਰਾਧ ਜੋੜ ਮੇਲੇ ਦਾ ਪੋਸਟਰ ਜਾਰੀ
Ad Position 24