ਸੰਤ ਬਾਬਾ ਘਨੱਯਾ ਸਿੰਘ ਜੀ ਯਾਦਗਾਰੀ ਪਾਰਕ ਪਠਲਾਵਾ ਨੂੰ ਪ੍ਰਦਾਨ ਕੀਤੀ ਨਵੀਂ ਦਿੱਖ
ਬੰਗਾ, 13 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਪਠਲਾਵਾ ਵਿਖੇ ਤਿਆਰ ਕੀਤਾ ਸੰਤ ਬਾਬਾ ਘਨੱਯਾ ਸਿੰਘ ਜੀ ਯਾਦਗਾਰੀ ਪਾਰਕ ਪਠਲਾਵਾ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਪਾਰਕ ਵਿਚ ਚੱਲ ਰਹੇ ਕਾਰਜਾਂ ਸਬੰਧੀ ਸੰਸਥਾ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ.
ਬੰਗਾ, 13 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਪਠਲਾਵਾ ਵਿਖੇ ਤਿਆਰ ਕੀਤਾ ਸੰਤ ਬਾਬਾ ਘਨੱਯਾ ਸਿੰਘ ਜੀ ਯਾਦਗਾਰੀ ਪਾਰਕ ਪਠਲਾਵਾ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਪਾਰਕ ਵਿਚ ਚੱਲ ਰਹੇ ਕਾਰਜਾਂ ਸਬੰਧੀ ਸੰਸਥਾ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ., ਜਨਰਲ ਸਕੱਤਰ ਮਾਸਟਰ ਤਰਲੋਚਨ ਸਿੰਘ ਪਠਲਾਵਾ ਤੇ ਲੈਕ: ਤਰਸੇਮ ਪਠਲਾਵਾ ਨੇ ਕਿਹਾ ਕਿ ਕੋਰੋਨਾ ਦੇ ਸਮੇਂ ਤੋਂ ਬਾਅਦ ਸੰਸਥਾ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਵਾਰੀਆ, ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ ਦੇ ਅਣਥੱਕ ਯਤਨਾਂ, ਸੰਤ ਬਾਬਾ ਗੁਰਬਚਨ ਸਿੰਘ ਪਠਲਾਵੇ ਵਾਲਿਆਂ ਦੇ ਅਸ਼ੀਰਵਾਦ ਤੇ ਪਿੰਡ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਤਿਆਰ ਕੀਤੇ ਪਾਰਕ ਨੂੰ ਅਪ੍ਰੈਲ 2021 ਵਿਚ ਆਮ ਲੋਕਾਂ ਲਈ ਖੋਲਿਆ ਗਿਆ ਸੀ। ਸ. ਇੰਦਰਜੀਤ ਸਿੰਘ ਵਾਰੀਆ ਨੇ ਪਾਰਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਭਾਵੇਂ ਸਮੇਂ-ਸਮੇਂ ’ਤੇ ਪਾਰਕ ਵਿਚ ਲਗਾਏ ਘਾਹ ਤੇ ਬੂਟਿਆਂ ਦੀ ਕਾਂਟ ਸ਼ਾਂਟ ਦਾ ਕੰਮ ਚਲਦਾ ਰਹਿੰਦਾ ਹੈ ਪਰ ਇਸ ਵਾਰ ਪਾਰਕ ਦੀਆਂ ਕੰਧਾਂ ਨੂੰ ਕੀਤਾ ਜਾ ਰਿਹਾ ਰੰਗ ਰੋਗਨ, ਦੀਵਾਰਾਂ ’ਤੇ ਟੀ. ਐਲ. ਐਮ. ਵਜੋਂ ਬੱਚਿਆਂ ਨੂੰ ਅਕਰਸ਼ਿਤ ਕਰਨ ਤਹਿਤ ਕੀਤੀਆਂ ਪੇਂਟਿੰਗ ਨੂੰ ਵੀ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਸ. ਵਾਰੀਆ ਨੇ ਅੱਗੇ ਦੱਸਿਆ ਕਿ ਪਾਰਕ ਦੇ ਚੜ੍ਹਦੀ ਦਿਸ਼ਾ ਵਾਲੇ ਪਾਸੇ ਵੱਡ ਅਕਾਰੀ ਪੰਜਾਬ ਦੇ ਸ਼ਹੀਦਾਂ ਤੇ ਸਿੱਖ ਇਤਿਹਾਸ ਨਾਲ ਸਬੰਧਤ ਲਗਾਏ ਹੋਰਡਿੰਗਾਂ ਦੇ ਪ੍ਰਿੰਟ ਵੀ ਬਦਲੇ ਜਾ ਰਹੇ ਹਨ। ਸੰਸਥਾ ਦੇ ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ ਨੇ ਦੱਸਿਆ ਕਿ ਇਸ ਪਾਰਕ ਨੂੰ ਬਣਾਉਣ ਦਾ ਮੰਤਵ ਲੋਕਾਂ ਨੂੰ ਕੁਦਰਤ ਨਾਲ ਜੋੜਨਾ ਹੈ। ਸੰਸਥਾ ਦੇ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ ਤੇ ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ ਨੇ ਆਖਿਆ ਕਿ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਦੀ ਰਹਿਨੁਮਾਈ ਹੇਠ ਪਾਰਕ ਦੇ ਪ੍ਰਬੰਧ ਨੂੰ ਬਹੁਤ ਹੀ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਪਾਰਕ ਨੂੰ ਸਵੇਰੇ ਤੇ ਸ਼ਾਮ ਨੂੰ ਤਿੰਨ-ਤਿੰਨ ਘੰਟੇ ਲਈ ਆਮ ਪਬਲਿਕ ਲਈ ਖੋਲ੍ਹਿਆ ਜਾਂਦਾ ਹੈ। ਇਸ ਵਾਸਤੇ ਇਕ ਵਰਕਰ ਵੀ ਸੰਸਥਾ ਵਲੋਂ ਰੱਖਿਆ ਹੋਇਆ ਹੈ।