15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

50 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 03-01-2026
ਬਲਾਚੌਰ, 2 ਜਨਵਰੀ (ਨਰੇਸ਼ ਧੌਲ)-ਬਲਾਚੌਰ ਥਾਣਾ ਸਦਰ ਪੁਲਿਸ ਵਲੋਂ 2 ਵਿਅਕਤੀਆਂ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ | ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਐਸ. ਐਸ. ਪੀ ਤੁਸ਼ਾਰ ਗੁਪਤਾ ਆਈ. ਏ. ਐਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਹੇਮੰਤ ਮਲਹੋਤਰਾ ਪੀ. ਪੀ. ਐਸ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਬਲਾਚੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਬ ਇੰਸਪੈਕਟਰ ਬਿਕਰਮਜੀਤ ਸਿੰਘ ਰੌੜੀ ਮੁੱਖ ਅਫਸਰ ਥਾਣਾ ਸਦਰ ਬਲਾਚੌਰ ਸਮੇਤ ਪੁਲਿਸ ਪਾਰਟੀ ਵਲੋਂ ਗਸ਼ਤ ਦੌਰਾਨ ਮਹਿਤਪੁਰ ਅੱਡਾ ਵਿਖੇ ਦੋ ਨੌਜਵਾਨ ਮੋਟਰਸਾਈਕਲ ਸਵਾਰ ਜੋ ਰਾਹੋਂ ਸਾਈਡ ਤੋਂ ਆ ਰਹੇ ਸਨ ਜਿਨ੍ਹਾਂ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਜਿਸ ਤੇ ਮੋਟਰਸਾਈਕਲ ਸਵਾਰ ਨੌਜਵਾਨ ਅਮਰੀਕ ਸਿੰਘ ਉਰਫ ਮੀਕਾ ਪੁੱਤਰ ਸਤਨਾਮ ਸਿੰਘ ਵਾਸੀ ਵਾਰਡ ਨੰਬਰ 2 ਦੁਗਲਾ ਮੁਹੱਲਾ ਰਾਹੋਂ ਥਾਣਾ ਰਾਹੋਂ ਅਤੇ ਜਸਕੀਰਤ ਸਿੰਘ ਉਰਫ ਜੱਸਾ ਪੁੱਤਰ ਕਰਨੈਲ ਸਿੰਘ ਵਾਸੀ ਰੋਤਾ ਮੁਹੱਲਾ ਰਾਹੋਂ ਦੇ ਖਿਲਾਫ ਮੁਕਦਮਾ ਥਾਣਾ ਬਲਾਚੌਰ ਵਿਖੇ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ |
02 ਨਵਾਂਸ਼ਹਿਰ 02
Ad Position 22
No active advertisement
ਪਿਛਲੀ ਖ਼ਬਰ ਬਿਜਲੀ ਦੇ ਅਣ-ਐਲਾਨੇ ਕੱਟਾਂ ਤੋਂ ਲੋਕ ਡਾਢੇ ਪ੍ਰੇਸ਼ਾਨ-ਸ਼ੰਕਰ ਜੰਡੀ ਅਗਲੀ ਖ਼ਬਰ 'ਜਿਸ ਕਾ ਖੇਤ ਉਸਕੀ ਰੇਤ' ਸਰਕਾਰ ਦੀ ਪਾਲਿਸੀ ਖਤਮ
Ad Position 24