15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

'ਜਿਸ ਕਾ ਖੇਤ ਉਸਕੀ ਰੇਤ' ਸਰਕਾਰ ਦੀ ਪਾਲਿਸੀ ਖਤਮ

Ad Position 21
No active advertisement
ਅਜੀਤ ਡੈਸਕ 03-01-2026
ਰਾਹੋਂ, 2 ਜਨਵਰੀ (ਉਂਕਾਰ ਸਿੰਘ ਰਾਠੋਰ)-'ਜਿਸ ਕਾ ਖੇਤ ਉਸ ਕੀ ਰੇਤ' ਪਾਲਿਸੀ ਚਲਾਈ ਜਾ ਰਹੀ ਸੀ | ਜੋ ਹੁਣ ਸਰਕਾਰ ਵੱਲੋਂ ਖਤਮ ਕਰ ਦਿੱਤੀ ਗਈ ਹੈ | ਇਸ ਗੱਲ ਦਾ ਪ੍ਰਗਟਾਵਾ ਨਵਾਂਸ਼ਹਿਰ ਦੇ ਡੀ.ਐਸ.ਪੀ ਰਾਜ ਕੁਮਾਰ ਨੇ ਐਸ. ਐਚ. ਓ ਚੌਧਰੀ ਵਰਿੰਦਰ ਕੁਮਾਰ ਦੇ ਨਾਲ ਰੇਤ ਦੀਆਂ ਖੱਡਾਂ ਸਤਲੁਜ ਦਰਿਆ 'ਤੇ ਜਾਂਚ ਕਰਦੇ ਹੋਏ ਕੀਤਾ | ਉਨ੍ਹਾਂ ਸੰਬੋਧਨ ਕਰਦੇ ਹੋਏ ਦੱਸਿਆ ਕਿ ਅੱਜ ਤੋਂ ਬਾਅਦ ਕਿਸੀ ਨੇ ਵੀ ਗੈਰ ਕਾਨੂੰਨੀ ਢੰਗ ਨਾਲ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਸੈਦਪੁਰ, ਕਨੋਣ, ਬਹਿਲੂਰ ਕਲਾਂ, ਰਤਨਾਣਾ ਆਦਿ ਵਿੱਚ ਰੇਤ ਮਾਫੀਆ ਰੇਤ ਦੀ ਮਾਈਨਿੰਗ ਕਰਦਾ ਫੜਿ੍ਹਆ ਗਿਆ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਹਨਾਂ ਕਿਹਾ ਪੰਜਾਬ ਸਰਕਾਰ ਵੱਲੋਂ ਜਿੰਨਾ ਚਿਰ ਨਵੀਂ ਪਾਲਿਸੀ ਸ਼ੁਰੂ ਨਹੀਂ ਕੀਤੀ ਜਾਂਦੀ, ਉਨਾ ਚਿਰ ਕੋਈ ਵੀ ਵਿਅਕਤੀ ਰੇਤ ਦਾ ਟਿੱਪਰ ਜਾਂ ਟਰਾਲੀ ਇੱਥੋਂ ਭਰ ਕੇ ਲਿਜਾਂਦਾ ਦਿਖਾਈ ਦਿੱਤਾ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ 50 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਕਾਬੂ ਅਗਲੀ ਖ਼ਬਰ ਪੰਜਾਬ ਪੁਲਿਸ ਰਿਟਾਇਰ ਵੈੱਲਫੇਅਰ ਐਸੋਸੀਏਸ਼ਨ ਨੇ ਐੱਸ. ਐੱਸ. ਪੀ. ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ
Ad Position 24