14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਪੰਜਾਬ ਪੁਲਿਸ ਰਿਟਾਇਰ ਵੈੱਲਫੇਅਰ ਐਸੋਸੀਏਸ਼ਨ ਨੇ ਐੱਸ. ਐੱਸ. ਪੀ. ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ

Ad Position 21
No active advertisement
ਅਜੀਤ ਡੈਸਕ 03-01-2026
ਨਵਾਂਸ਼ਹਿਰ, 2 ਜਨਵਰੀ (ਹਰਮਿੰਦਰ ਸਿੰਘ ਪਿੰਟੂ)-ਪੰਜਾਬ ਪੁਲਿਸ ਰਿਟਾਇਰ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮੈਂਬਰਾਂ ਵਲੋਂ ਤੁਸ਼ਾਰ ਗੁਪਤਾ ਆਈ. ਪੀ. ਐੱਸ. ਐੱਸ. ਐੱਸ. ਪੀ ਨਵਾਂਸ਼ਹਿਰ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ | ਸੰਸਥਾ ਦੇ ਪ੍ਰਧਾਨ ਲੈਂਬਰ ਸਿੰਘ ਨੇ ਦੱਸਿਆ ਕਿ ਨਵਾਂ ਸਾਲ 2026 ਜੋ ਚੜਿ੍ਹਆ ਹੈ ਉਹ ਸਮੇਤ ਸਾਬਕਾ ਐਸ. ਪੀ ਰਾਮ ਜੀ ਦਾਸ, ਸਾਬਕਾ ਇੰਸਪੈਕਟਰ ਸੋਢੀ ਸਿੰਘ, ਸਾਬਕਾ ਇੰਸਪੈਕਟਰ ਰਾਮ ਦਾਸ, ਸਾਬਕਾ ਇੰਸਪੈਕਟਰ ਗੁਰਦਿਆਲ ਸਿੰਘ, ਸਾਬਕਾ ਸਬ ਇੰਸਪੈਕਟਰ ਜੀਵਨ ਦਾਸ ਨੇ ਇਕੱਠੇ ਹੋ ਕੇ ਨਵਾਂਸ਼ਹਿਰ ਦੇ ਐਸ. ਐਸ. ਪੀ ਨੂੰ ਫੁੱਲਾਂ ਵਾਲਾ ਗੁਲਦਸਤਾ ਦੇ ਕੇ ਵਧਾਈਆਂ ਦਿੱਤੀਆਂ ਗਈਆਂ | ਐਸ. ਐਸ. ਪੀ ਨੇ ਸਾਰੇ ਆਏ ਪੈਨਸ਼ਨਰਜ਼ ਨੂੰ ਜੀ ਆਇਆਂ ਆਖਿਆ ਅਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਇਹ ਸਾਲ 2026 ਸਭ ਲਈ ਖੁਸ਼ੀਆਂ ਅਤੇ ਤਰੱਕੀਆਂ ਲੈ ਕੇ ਆਵੇ |
Ad Position 22
No active advertisement
ਪਿਛਲੀ ਖ਼ਬਰ 'ਜਿਸ ਕਾ ਖੇਤ ਉਸਕੀ ਰੇਤ' ਸਰਕਾਰ ਦੀ ਪਾਲਿਸੀ ਖਤਮ ਅਗਲੀ ਖ਼ਬਰ ਮਾਲਵਿੰਦਰ ਸਿੰਘ ਕੰਗ ਵਲੋਂ ਬਾਰਾਦਰੀ ਬਾਗ਼ ਦੇ ਨਵੀਨੀਕਰਨ ਅਤੇ ਲਾਇਬ੍ਰੇਰੀ ਦਾ ਉਦਘਾਟਨ
Ad Position 24