15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਬਹੁਤੇ ਪਿੰਡਾਂ 'ਚ ਸਰਬਸੰਮਤੀ ਨਾਲ ਚੁਣੇ ਪੰਚਾਂ ਦੀ ਗੈਰ ਮੌਜੂਦਗੀ ਤੋਂ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 03-01-2026
ਕਾਠਗੜ੍ਹ, 2 ਜਨਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਪਿੰਡਾਂ ਦੇ ਵਿਕਾਸ 'ਚ ਜਿੱਥੇ ਮੋਹਰੀ ਭੂਮਿਕਾ ਨਿਭਾਅ ਸਕਦੀ ਹੈ ਉੱਥੇ ਹੀ ਭਾਈਚਾਰਕ ਸਾਂਝ ਵੀ ਬਣੀ ਰਹਿੰਦੀ | ਜਦਕਿ ਸਰਕਾਰ ਵਲੋਂ ਸਰਬਸੰਮਤੀ ਵਾਲੀਆਂ ਪੰਚਾਇਤਾਂ ਨੂੰ ਵਿਸ਼ੇਸ਼ ਗ੍ਰਾਂਟ ਦਿੱਤੀ ਜਾਂਦੀ ਹੈ | ਇਸ ਵਾਰ ਸੂਬੇ ਵਿੱਚ ਸਰਬਸੰਮਤੀ ਨਾਲ ਬਣੀਆਂ ਪੰਚਾਇਤਾਂ ਦੇ ਅੰਕੜੇ ਪਹਿਲੀਆਂ ਪੰਚਾਇਤੀ ਚੋਣਾਂ ਦੇ ਮੁਕਾਬਲੇ ਜਿਆਦਾ ਹਨ, ਕਈ ਪਿੰਡਾਂ ਦੇ ਵਾਰਡਾਂ 'ਚ ਪੰਚਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ ਪ੍ਰੰਤੂ ਅਜਿਹੇ ਵਾਰਡਾਂ ਦੇ ਚੁਣੇ ਗਏ ਜ਼ਿਆਦਾ ਸਰਪੰਚ ਸਿਰਫ ਨਾਂਅ ਦੇ ਹੀ ਪੰਚ ਬਣੇ ਹਨ ਕਿਉਂਕਿ ਪੰਚ ਬਣਨ ਤੋਂ ਬਾਅਦ ਉਹ ਪਿੰਡਾਂ 'ਚ ਲੱਭਦੇ ਹੀ ਨਹੀਂ ਜਿਸ ਕਾਰਨ ਲੋਕਾਂ ਨੂੰ ਆਪਣੇ ਜ਼ਰੂਰੀ ਕੰਮ ਕਰਵਾਉਣ ਲਈ ਦੂਜੇ ਵਾਰਡਾਂ ਦੇ ਪੰਚ ਲੱਭਣੇ ਪੈਂਦੇ ਹਨ | ਇੱਥੇ ਜੇਕਰ ਕਾਠਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਇਸ ਪਿੰਡ 'ਚ 7 ਵਾਰਡ ਹਨ ਜਿਨ੍ਹਾਂ 'ਚੋਂ 6 ਪੰਚਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਸੀ ਅਤੇ ਇੱਕ ਵਾਰਡ ਦਾ ਪੰਚ ਵੋਟਾਂ ਨਾਲ ਚੁਣਿਆ ਗਿਆ | ਮਜੇ ਵਾਲੀ ਗੱਲ ਇਹ ਹੈ ਕਿ ਵਾਰਡ ਨੰਬਰ 5 ਜਿਸ ਦੇ ਪੰਚ ਦੀ ਚੋਣ ਵੋਟਾਂ ਨਾਲ ਹੋਈ ਸਿਰਫ ਉਸ ਦੀ ਮੌਜੂਦਗੀ ਵਾਰਡ 'ਚ ਹੋਣ ਕਾਰਨ ਦੂਜੇ ਵਾਰਡਾਂ ਦੇ ਲੋਕ ਆਪਣੇ ਕੰਮ ਕਰਾਉਣ ਲਈ ਉਸ ਕੋਲ ਹੀ ਪਹੁੰਚ ਕਰਦੇ ਹਨ | ਜਦੋਂ ਉਨ੍ਹਾਂ ਵਾਰਡਾਂ ਦੇ ਵਾਸੀਆਂ ਨੂੰ ਉਨ੍ਹਾਂ ਦੀ ਆਪਣੇ ਪੰਚਾਂ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਸਾਡਾ ਪੰਚ ਤਾਂ ਉੱਥੇ ਹੈ ਹੀ ਨਹੀਂ ਜਾਂ ਫਿਰ ਇਹ ਕਹਿੰਦੇ ਹਨ ਕਿ ਸਾਨੂੰ ਪਤਾ ਨਹੀਂ ਕਿ ਸਾਡਾ ਪੰਚਾਇਤ ਮੈਂਬਰ ਕੌਣ ਹੈ | ਹੈਰਾਨੀ ਦੀ ਗੱਲ ਹੈ ਕਿ ਜੇਕਰ ਕਿਧਰੇ ਅਚਾਨਕ ਮੌਜੂਦਾ ਪੰਚ ਨੂੰ ਵੀ ਆਪਣੇ ਕੰਮ ਲਈ ਕਿਧਰੇ ਜਾਣਾ ਪੈ ਜਾਵੇ ਤਾਂ ਅਜਿਹੇ ਸਮੇਂ ਵਿੱਚ ਕਿਸੇ ਨੇ ਕੋਈ ਤਸਦੀਕ ਕਰਾਉਣੀ ਹੋਵੇ ਤਾਂ ਉਹ ਕਿਸ ਨੂੰ ਲੱਭਣਗੇ | ਦਿਲਚਸਪ ਗੱਲ ਤਾਂ ਇਹ ਹੈ ਕਿ ਜਦੋਂ ਪੰਚਾਇਤ ਨੇ ਕੋਈ ਮਤਾ ਪਾਉਣਾ ਹੁੰਦਾ ਹੈ ਤਾਂ ਸਰਪੰਚ ਨੂੰ ਪੰਚ ਲੱਭਣੇ ਪੈਂਦੇ ਹਨ ਜਦਕਿ ਬਹੁਤੇ ਤਾਂ ਸਿਰਫ ਦਸਤਖਤ ਕਰਨ ਜੋਗੇ ਹੀ ਹੁੰਦੇ ਹਨ ਅਤੇ ਪਿੰਡਾਂ ਦੇ ਵਿਕਾਸ ਜਾਂ ਬੇਹਤਰੀ ਨਾਲ ਉਨ੍ਹਾਂ ਨੂੰ ਕੋਈ ਮਤਲਬ ਨਹੀਂ ਹੁੰਦਾ | ਦੇਖਣ ਵਿੱਚ ਤਾਂ ਇਹੀ ਆਉਂਦਾ ਹੈ ਕਿ ਜਦੋਂ ਪੰਚਾਇਤਾਂ ਦੀ ਚੋਣ ਹੁੰਦੀ ਹੈ ਤਾਂ ਆਪਣੇ ਨਾਂਅ ਨਾਲ ਪੰਚ ਦੀ ਮੋਹਰ ਲਵਾਉਣ ਲਈ ਕਈ ਮੈਦਾਨ ਵਿੱਚ ਉਤਰ ਆਉਂਦੇ ਹਨ ਪ੍ਰੰਤੂ ਜਦੋਂ ਕੰਮ ਦੀ ਗੱਲ ਆਉਂਦੀ ਹੈ ਤਾਂ ਫਿਰ ਕੋਈ ਨਹੀਂ ਮਿਲਦਾ ਅਤੇ ਲੋਕਾਂ ਦੀ ਖੱਜਲ-ਖੁਆਰੀ ਦੇ ਨਾਲ-ਨਾਲ ਵਿਕਾਸ ਪੱਖੋਂ ਪਿੰਡ ਵੀ ਪਛੜ ਜਾਂਦਾ ਹੈ | ਪੰਚਾਇਤੀ ਵਿਭਾਗ ਨੂੰ ਚਾਹੀਦਾ ਹੈ ਕਿ ਉਨ੍ਹਾਂ ਵਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਲਿਖਤੀ ਤੌਰ 'ਤੇ ਸੂਚਿਤ ਕੀਤਾ ਜਾਵੇ ਕਿ ਜਿਹੜਾ ਪੰਚਾਇਤ ਮੈਂਬਰ ਪਿੰਡ ਦੇ ਕੰਮਕਾਜ 'ਚ ਦਿਲਚਸਪੀ ਨਹੀਂ ਰੱਖਦਾ ਜਾਂ ਉਹ ਆਪਣੇ ਵਾਰਡ 'ਚ ਮੌਜੂਦ ਨਹੀਂ ਰਹਿ ਸਕਦਾ ਤਾਂ ਉਸ ਦੀ ਥਾਂ ਕਿਸੇ ਹੋਰ ਮੈਂਬਰ ਨੂੰ ਨਾਮਜਦ ਕੀਤਾ ਜਾਵੇ ਤਾਂ ਜੋ ਲੋਕ ਪ੍ਰੇਸ਼ਾਨ ਨਾ ਹੋਣ ਅਤੇ ਪੰਚਾਇਤੀ ਕੰਮ ਵਿੱਚ ਵੀ ਕੋਈ ਅੜਿਕਾ ਨਾ ਪਵੇ |
Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਬੰਗਾ ਕਿਸਾਨ ਟਰੈਕਟਰ ਮਾਰਚ 'ਚ ਸ਼ਮੂਲੀਅਤ ਕਰੇਗੀ ਅਗਲੀ ਖ਼ਬਰ ਗੁਰੂਆਂ ਦੇ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ-ਸਿੱਧੂ
Ad Position 24