15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਵਲੋਂ ਬਿ੍ਗੇਡੀਅਰ ਰਾਜ ਕੁਮਾਰ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 05-01-2026
ਪੋਜੇਵਾਲ ਸਰਾਂ, 4 ਜਨਵਰੀ (ਨਵਾਂਗਰਾਈਾ)-ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਚੰਡੀਗੜ ਵਲੋਂ ਗੁੱਜਰ ਭਵਨ ਵਿਖੇ ਇੱਕ ਸਮਾਗਮ ਕਰਕੇ ਬ੍ਰਗੇਡੀਅਰ ਰਾਜ ਕੁਮਾਰ ਨੂੰ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦਾ ਚੇਅਰਮੈਨ ਬਨਣ 'ਤੇ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਚੰਡੀਗੜ ਦੇ ਪ੍ਰਧਾਨ ਕਰਨਲ ਸੰਤ ਰਾਮ ਮੀਲੂ, ਮਨਵੀਰ ਵਡਾਣਾ ਸਾਬਕਾ ਚੇਅਰਮੈਨ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ, ਸੁਰਿੰਦਰ ਕੈਥਲ ਅਤੇ ਜਨਰਲ ਸਕੱਤਰ ਨਰਿੰਦਰ ਮੀਲੂ ਨੇ ਉਹਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਪਹਿਲੀ ਅਜਿਹੀ ਸਰਕਾਰ ਹੈ ਜਿਸ ਨੇ ਗੁੱਜਰ ਸਮਾਜ ਦੀ ਭਲਾਈ ਲਈ ਗੁੱਜਰ ਵੈੱਲਫੇਅਰ ਬੋਰਡ ਦਾ ਗਠਨ ਕੀਤਾ ਹੈ, ਜੋ ਗੁੱਜਰ ਸਮਾਜ ਦੀ ਭਲਾਈ ਲਈ ਕੰਮ ਕਰੇਗਾ | ਉਹਨਾ ਕਿਹਾ ਕਿ ਬ੍ਰਗੇਡੀਅਰ ਰਾਜ ਕੁਮਾਰ ਪਹਿਲ਼ਾ ਵੀ ਸਮਾਜ ਦੀ ਭਲਾਈ ਲਈ ਕੰਮ ਕਰ ਰਹੇ ਹਨ ਹੁਣ ਤਾਂ ਉਹਨਾਂ ਨੂੰ ਇੱਕ ਵਧੀਆ ਪਲੇਟਫਾਰਮ ਮਿਲ ਗਿਆ ਹੈ | ਇਸ ਮੌਕੇ ਬਿ੍ਗਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਨੇ ਕਿਹਾ ਕਿ ਉਹ ਜਲਦੀ ਹੀ ਗੁੱਜਰ ਸਮਾਜ ਦੀ ਭਲਾਈ ਲਈ ਕੰਮ ਕਰਨਗੇ ਤੇ ਜਲਦੀ ਹੀ ਸਰਕਾਰ ਤੋਂ ਸਮਾਜ ਲਈ ਵਿਸ਼ੇਸ ਪੈਕਜ ਦਿਵਾਉਣ ਦੀ ਕੋਸ਼ਿਸ ਕਰਨਗੇ | ਇਸ ਮੌਕੇ ਉਹਨਾਂ ਗੁੱਜਰ ਸਮਾਜ ਕਲਿਆਣ ਪ੍ਰੀਸ਼ਦ ਚੰਡੀਗੜ ਦੇ ਅਹੁਦੇਦਾਰਾਂ ਦਾ ਵੀ ਵਿਸ਼ੇਸ ਤੌਰ 'ਤੇ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪਿ੍ੰ. ਹਰਮੰਦਰ ਸਿੰਘ ਅਹੂਜਾ ਨਮਿੱਤ ਬੰਗਾ 'ਚ ਪ੍ਰਾਰਥਨਾ ਸਭਾ ਅੱਜ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਹਿਤੈਸ਼ੀ-ਸਰਹਾਲ
Ad Position 24